ਹੈਦਰਾਬਾਦ: ਡਾਕਟਰਾਂ ਨੂੰ ਧਰਤੀ 'ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਜੀਵਨ ਦਾਤਾ ਵੀ ਕਿਹਾ ਜਾਂਦਾ ਹੈ। ਡਾਕਟਰ ਉਹ ਹੁੰਦੇ ਹਨ ਜੋ ਹਰ ਸਥਿਤੀ ਵਿੱਚ ਆਪਣਾ ਫਰਜ਼ ਨਿਭਾਉਂਦੇ ਹਨ ਅਤੇ ਮਰੀਜ਼ਾਂ ਨੂੰ ਵਧੀਆ ਇਲਾਜ ਪ੍ਰਦਾਨ ਕਰਦੇ ਹਨ। ਇਹ 24 ਘੰਟੇ ਨਿਰਸਵਾਰਥ ਸੇਵਾ ਪ੍ਰਦਾਨ ਕਰਦੇ ਹਨ। ਜਦੋਂ ਲੋਕਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ, ਤਾਂ ਲੋਕ ਤੰਦਰੁਸਤੀ ਦੀ ਉਮੀਦ ਨਾਲ ਡਾਕਟਰ ਕੋਲ ਜਾਂਦੇ ਹਨ। ਕਹਿੰਦੇ ਹਨ ਕਿ ਦਵਾਈ ਰੋਗ ਨੂੰ ਠੀਕ ਕਰਦੀ ਹੈ ਪਰ ਡਾਕਟਰ ਮਰੀਜ਼ ਨੂੰ ਠੀਕ ਕਰਦਾ ਹੈ। ਰਾਸ਼ਟਰੀ ਡਾਕਟਰ ਦਿਵਸ ਹਰ ਸਾਲ 1 ਜੁਲਾਈ ਨੂੰ ਡਾਕਟਰਾਂ ਦੀ ਇਮਾਨਦਾਰੀ ਅਤੇ ਦ੍ਰਿੜਤਾ ਲਈ ਉਹਨਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ।
ਰਾਸ਼ਟਰੀ ਡਾਕਟਰ ਦਿਵਸ ਦੀ ਸ਼ੁਰੂਆਤ: 1 ਜੁਲਾਈ ਨੂੰ ਡਾ: ਚੰਦਰ ਰਾਏ ਦਾ ਜਨਮ ਦਿਨ ਹੈ। ਉਨ੍ਹਾਂ ਨੇ ਦਵਾਈ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਆਪਣੀ ਦੂਰਅੰਦੇਸ਼ੀ ਅਗਵਾਈ ਲਈ ਬੰਗਾਲ ਦਾ ਆਰਕੀਟੈਕਟ ਵੀ ਕਿਹਾ ਜਾਂਦਾ ਹੈ। 1961 ਵਿੱਚ ਉਨ੍ਹਾਂ ਨੂੰ ਭਾਰਤ ਰਤਨ, ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਯਾਦ ਵਿੱਚ ਤਤਕਾਲੀ ਕੇਂਦਰ ਸਰਕਾਰ ਨੇ 1991 ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ।
ਡਾ: ਚੰਦਰ ਰਾਏ ਦੀ ਪੜ੍ਹਾਈ: ਡਾ: ਚੰਦਰ ਰਾਏ ਦਾ ਜਨਮ 1 ਜੁਲਾਈ 1882 ਨੂੰ ਪਟਨਾ, ਬਿਹਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲਾਂ ਕੋਲਕਾਤਾ ਵਿੱਚ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਲੰਡਨ ਤੋਂ MRCP ਅਤੇ FRCS ਪ੍ਰਾਪਤ ਕੀਤੀ। ਰਾਏ ਇੰਨੇ ਕਾਬਲ ਸਨ ਕਿ ਦੋ ਸਾਲਾਂ ਦੇ ਅੰਦਰ ਉਨ੍ਹਾਂ ਨੇ ਇੱਕੋ ਸਮੇਂ ਡਾਕਟਰ ਅਤੇ ਸਰਜਨ ਦੀ ਡਿਗਰੀ ਪ੍ਰਾਪਤ ਕਰ ਲਈ।
ਡਾ: ਚੰਦਰ ਰਾਏ ਰਾਜਨੀਤੀ ਵਿੱਚ ਵੀ ਸਰਗਰਮ ਰਹੇ: ਲੰਡਨ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਏ ਭਾਰਤ ਆ ਗਏ ਅਤੇ 1911 ਵਿੱਚ ਆਪਣਾ ਡਾਕਟਰੀ ਜੀਵਨ ਸ਼ੁਰੂ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਦਵਾਈ ਦੇ ਖੇਤਰ ਵਿੱਚ ਬਹੁਤ ਨਾਮ ਅਤੇ ਸਨਮਾਨ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਰਾਏ ਰਾਜਨੀਤੀ ਵਿੱਚ ਵੀ ਸਰਗਰਮ ਰਹੇ। ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਬਾਅਦ ਵਿੱਚ ਉਹ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਵੀ ਰਹੇ। 80 ਸਾਲ ਦੀ ਉਮਰ 'ਚ 1 ਜੁਲਾਈ ਨੂੰ ਆਪਣੇ ਜਨਮ ਦਿਨ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਉਦੋਂ ਤੋਂ ਉਨ੍ਹਾਂ ਦੀ ਯਾਦ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: -
Juice to Drink in Monsoon: ਮੀਂਹ ਦੇ ਮੌਸਮ ਦੌਰਾਨ ਗੰਭੀਰ ਬਿਮਾਰੀਆਂ ਤੋਂ ਬਚਣਾ ਚਾਹੁਦੇ ਹੋ, ਤਾਂ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ ਸਿਹਤਮੰਦ ਜੂਸ
ਰਾਸ਼ਟਰੀ ਡਾਕਟਰ ਦਿਵਸ ਦਾ ਮਹੱਤਵ: ਭਾਰਤ ਵਿੱਚ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ ਜਾ ਸਕੇ। ਡਾਕਟਰ ਲੱਖਾਂ ਲੋਕਾਂ ਦੀ ਜਾਨ ਬਚਾ ਰਹੇ ਹਨ ਅਤੇ 24 ਘੰਟੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹਾਲਾਂਕਿ ਡਾਕਟਰ ਦਿਵਸ ਦੁਨੀਆ ਭਰ ਵਿੱਚ ਵੱਖ-ਵੱਖ ਤਾਰੀਕਾਂ ਨੂੰ ਮਨਾਇਆ ਜਾਂਦਾ ਹੈ। ਜਦਕਿ ਇਹ ਅੱਜ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ, ਇਹ ਅਮਰੀਕਾ ਵਿੱਚ 30 ਮਾਰਚ, ਈਰਾਨ ਵਿੱਚ 23 ਅਗਸਤ ਅਤੇ ਕਿਊਬਾ ਵਿੱਚ 3 ਦਸੰਬਰ ਨੂੰ ਮਨਾਇਆ ਜਾਂਦਾ ਹੈ। ਡਾਕਟਰ ਦੇ ਪੇਸ਼ੇ ਨੂੰ ਸਭ ਤੋਂ ਉੱਤਮ ਪੇਸ਼ਾ ਕਿਹਾ ਜਾਂਦਾ ਹੈ। ਮਹਾਂਮਾਰੀ ਦੌਰਾਨ ਯੋਧਿਆਂ ਵਜੋਂ ਡਾਕਟਰਾਂ ਦੀ ਮਿਹਨਤ ਅਤੇ ਸੇਵਾ ਦਾ ਸਨਮਾਨ ਕਰਨ ਲਈ ਇੱਕ ਦਿਨ ਕਦੇ ਵੀ ਕਾਫ਼ੀ ਨਹੀਂ ਹੋਵੇਗਾ।
ਰਾਸ਼ਟਰੀ ਡਾਕਟਰ ਦਿਵਸ 2023 ਦਾ ਥੀਮ: ਹਰ ਸਾਲ ਇਹ ਦਿਨ ਇੱਕ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਦਿਨ ਦੀ ਥੀਮ ਅਜੇ ਐਲਾਨ ਨਹੀਂ ਕੀਤੀ ਗਈ ਹੈ। ਪਿਛਲੇ ਸਾਲ ਦਾ ਥੀਮ 'ਫੈਮਿਲੀ ਡਾਕਟਰਜ਼ ਆਨ ਦ ਫਰੰਟ ਲਾਈਨ' ਸੀ।