ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਬਰਡ ਫਲੂ ਬਿਮਾਰੀ ਤੋਂ ਬਚਣਾ ਹੈ ਤਾਂ ਉਨ੍ਹਾਂ ਦੇਸ਼ਾਂ 'ਚ ਨਾ ਜਾਓ ਜਿੱਥੇ ਜਾਨਵਰਾਂ ਨੂੰ ਕੱਟਿਆ ਜਾਂਦਾ ਹੈ। ਇਹ ਚਿਤਾਵਨੀ ਕੰਬਾਡੀਆ ਵਿੱਚ 11 ਸਾਲਾਂ ਇੱਕ ਲੜਕੀ ਦੀ Avian Influenza Virus ਨਾਲ ਹੋਈ ਮੌਂਤ ਦੇ ਬਾਅਦ ਦਿੱਤੀ ਗਈ ਹੈ। WHO ਨੇ ਰਿਪੋਰਟ ਵਿੱਚ ਕਿਹਾ, ਕਿ ਉਸ ਲੜਕੀ ਦੇ ਪਿਤਾ ਵੀ ਇਸ ਬਿਮਾਰੀ ਤੋਂ ਪੀੜਿਤ ਹਨ ਅਤੇ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਸਭ ਦੀ ਰਿਪੋਰਟ ਨੇਗੇਟਿਵ ਆਈ ਹੈ।
ਵਾਇਰਸ ਸੰਬੰਧੀ ਸਬੂਤ ਦੱਸਦੇ ਹਨ ਕਿ ਬਲਡ ਫਲੂ ਵਾਇਰਸ ਲੋਕਾਂ ਵਿਚ ਲਗਾਤਾਰ ਨਹੀ ਫੈਲ ਰਿਹਾ। ਜਿਸ ਕਾਰਨ ਇਸ ਬਿਸਾਰੀ ਦਾ ਇੱਕ-ਦੂਜੇ ਨਾਲੋ ਫੈਲਣ' ਦਾ ਖ਼ਤਰਾ ਘੱਟ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਮਾਰੀ ਦੇ ਇੱਕ-ਦੂਜੇ ਨਾਲੋ ਹੋਣ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਪਸ਼ੂ ਇੰਨਫਲੂਜ਼ਾ ਬਿਮਾਰੀ ਜਿਨ੍ਹਾਂ ਦੇਸ਼ਾਂ ਵਿੱਚ ਫੈਲੀ ਹੈ ਲੋਕਾਂ ਨੂੰ ਉਸ ਦੇਸ਼ ਵਿੱਚ ਜਾਣ ਤੋਂ ਵੀ ਬਚਣਾ ਚਾਹੀਦਾ ਹੈ। ਇਸਦੇ ਨਾਲ ਹੀ ਖੇਤਾਂ ਅਤੇ ਜੀਵਿਤ ਪਸ਼ੂ ਬਜ਼ਾਰਾ ਵਿੱਚ ਜਾਣ ਤੋਂ ਵੀ ਬਚਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਖੇਤਰਾਂ ਵਿੱਚ ਪ੍ਰਵੇਸ਼ ਨਹੀ ਕਰਨਾ ਚਾਹੀਦਾ ਜਿੱਥੇ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ। WHO ਦੇ ਅਨੁਸਾਰ, 2003 ਤੋਂ 2023 ਤੱਕ Influenza A ਤੋਂ ਪੀੜਿਤਾਂ ਦੇ ਕੁਲ 873 ਮਾਮਲੇ ਅਤੇ 21 ਦੇਸ਼ਾਂ ਤੋਂ 458 ਮੌਤਾਂ ਦੀ ਸੂਚਨਾ ਮਿਲੀ ਹੈ। ਖੰਗ-ਗਲੇ ਵਿੱਚ ਖਰਾਸ਼ ਦੇ ਲੱਛਣ, ਤੇਜ਼ੀ ਨਾਲ ਸਾਹ ਚਲਣਾ, ਤੇਜ਼ ਬੁਖਾਰ ਆਉਣਾ ਆਦਿ H5N1 Influenza ਦੇ ਲੱਛਣ ਹੈ।
WHO ਦੀ ਸਲਾਹ: ਕੰਬੋਡੀਆਂ ਵਿੱਚ H5N1 ਦੇ ਦੋ ਮਾਮਲੇ 2014 ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਨ। ਦਸੰਬਰ 2003 ਵਿੱਚ ਕੰਬੋਡੀਆ ਨੇ ਪਹਿਲੀ ਵਾਰ ਜੰਗਲੀ ਪੰਛੀਆਂ ਨੂੰ ਪ੍ਰਭਾਵਿਤ ਕਰਨ ਵਾਲੇ Avian Influenza H5N1 ਦੀ ਬਿਮਾਰੀ ਦੀ ਸੂਚਨਾ ਦਿੱਤੀ। ਜਿਸਦੇ ਚਲਦੇ ਇਸ ਬਿਮਾਰੀ ਤੋਂ ਬਚਣ ਲਈ WHO ਨੇ ਰੋਜਾਨਾ ਤੋਂ ਹੱਥ ਧੋਣ ਅਤੇ ਵਧੀਆ ਸੁਰੱਖਿਆ ਅਤੇ ਭੋਜਨ ਦੀ ਸਫਾਈ ਦੀ ਸਲਾਹ ਦਿੱਤੀ ਹੈ।
ਹਾਲਾਂਕਿ, ਬਰਡ ਫਲੂ ਬਿਮਾਰੀ ਨਾਲ ਪੀੜਿਤ ਦੇਸ਼ਾਂ ਲਈ ਕੋਈ ਵੀ ਯਾਤਰਾ ਜਾਂ ਵਪਾਰ ਦੇ ਖਿਲਾਫ ਚਿਤਾਵਨੀ ਦਿੱਤੀ ਹੈ। ਏਜੰਸੀ ਨੇ ਲੋਕਾਂ ਨੂੰ ਮੌਸਮੀ ਮਨੁੱਖੀ ਫਲੂ ਦੇ ਵਿਰੁੱਧ ਟੀਕਾ ਲਗਵਾਉਣ ਤੋਂ ਬਾਅਦ ਹੀ ਪੋਲਟਰੀ ਨਾਲ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਸਿਫਾਰਸ਼ ਕੀਤੀ ਤਾਂ ਜੋ H5N1 ਮਨੁੱਖੀ ਏਵੀਅਨ ਵਾਇਰਸ ਨੂੰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ :- Children more vulnerable to asthma attacks: ਹਵਾ ਵਿੱਚ ਮੌਜੂਦ ਪ੍ਰਦੂਸ਼ਕਾਂ ਦੀ ਵੱਧ ਮਾਤਰਾ ਬੱਚਿਆਂ ਲਈ ਖ਼ਤਰਨਾਕ, ਜਾਣੋ ਕਿਵੇ