ETV Bharat / sukhibhava

Wheatgrass juice Benefits: ਸ਼ੂਗਰ ਤੋਂ ਲੈ ਕੇ ਜਖਮ ਭਰਨ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਕਣਕ ਦੇ ਪੱਤਿਆਂ ਦਾ ਜੂਸ, ਜਾਣੋ ਇਸਦੇ ਹੋਰ ਫਾਇਦੇ - health care tips

ਕਣਕ ਦੇ ਪੱਤੇ ਆਪਣੇ ਔਸ਼ਧੀ ਗੁਣਾਂ ਕਾਰਨ ਆਯੁਰਵੇਦ ਵਿੱਚ ਕਾਫ਼ੀ ਫਾਇਦੇਮੰਦ ਮੰਨੇ ਜਾਂਦੇ ਹਨ। ਇਸਨੂੰ ਕਈ ਲੋਕ ਜੂਸ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਕਣਕ ਦੇ ਪੱਤਿਆਂ ਦਾ ਜੂਸ ਪੀਣ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ।

Wheatgrass juice Benefits
Wheatgrass juice Benefits
author img

By

Published : Jul 28, 2023, 11:49 AM IST

ਹੈਦਰਾਬਾਦ: ਆਯੁਰਵੇਦ ਵਿੱਚ ਅਜਿਹੀਆਂ ਕਈ ਜੜੀ-ਬੂਟੀਆਂ ਮੌਜ਼ੂਦ ਹਨ, ਜੋ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹਨ। ਕਣਕ ਦੇ ਪੱਤੇ ਇਨ੍ਹਾਂ ਜੜੀ-ਬੂਟੀਆਂ 'ਚੋ ਇੱਕ ਹਨ। ਇਸਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲਦੇ ਹਨ। ਕਈ ਲੋਕ ਇਸਨੂੰ ਜੂਸ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਕਣਕ ਦੇ ਪੱਤਿਆਂ ਦੇ ਜੂਸ ਵਿੱਚ ਵਿਟਾਮਿਨ, ਕੈਲਸ਼ੀਅਮ, ਆਈਰਨ, ਮੈਗਨੀਸ਼ੀਅਮ, ਸੋਡੀਅਮ ਸਮੇਤ ਕਈ ਪ੍ਰਕਾਰ ਦੇ ਅਮੀਨੋ ਐਸਿਡ ਪਾਏ ਜਾਂਦੇ ਹਨ।

ਕਣਕ ਦੇ ਪੱਤਿਆਂ ਦਾ ਜੂਸ ਪੀਣ ਨਾਲ ਮਿਲਣਗੇ ਸਿਹਤ ਨੂੰ ਫਾਇਦੇ:

ਜਖਮ ਭਰਨ 'ਚ ਮਦਦਗਾਰ: ਕਣਕ ਦੇ ਪੱਤਿਆਂ ਦੇ ਜੂਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਜਿਸ ਨਾਲ ਇਲਾਜ ਆਸਾਨੀ ਨਾਲ ਹੋ ਜਾਂਦਾ ਹੈ ਅਤੇ ਗੰਧ ਨੂੰ ਵੀ ਘਟ ਕੀਤਾ ਜਾ ਸਕਦਾ ਹੈ। ਇਸ ਵਿੱਚ ਮੌਜ਼ੂਦ ਕਲੋਰੋਫਿਲਿਨ ਵਿੱਚ ਬੈਕਟੀਰੀਓਸਟੈਟਿਕ ਗੁਣ ਹੁੰਦੇ ਹਨ, ਜੋ ਜਖਮਾਂ ਨੂੰ ਭਰਨ 'ਚ ਮਦਦ ਕਰਦੇ ਹਨ ਅਤੇ ਖੂਨ ਦੇ ਉਤਪਾਦਨ ਨੂੰ ਵਧਾਉਦੇ ਹਨ।

ਜਿਗਰ ਲਈ ਫਾਇਦੇਮੰਦ: ਇੱਕ ਸਿਹਤਮੰਦ ਅਤੇ ਲੰਬਾ ਜੀਵਨ ਜਿਊਣ ਲਈ ਜਿਗਰ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਅਜਿਹੇ ਵਿੱਚ ਕਣਕ ਦੇ ਪੱਤਿਆਂ ਦੇ ਜੂਸ ਵਿੱਚ ਮੌਜ਼ੂਦ ਕੋਲੀਨ ਅਤੇ ਉੱਚ ਖਣਿਜ ਪਦਾਰਥ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ।

ਕੈਂਸਰ ਦੀ ਸਮੱਸਿਆਂ ਤੋਂ ਛੁਟਕਾਰਾ: ਕਣਕ ਦੇ ਪੱਤਿਆਂ ਦੇ ਜੂਸ ਵਿੱਚ ਕਲੋਰੋਫਿਲ, ਲੇਟਰਾਇਲ ਅਤੇ ਐਂਟੀਆਕਸੀਡੈਂਟ ਐਂਜ਼ਾਈਮ ਸੁਪਰਆਕਸਾਈਡ ਡਿਸਮੂਟੇਜ਼ ਵਰਗੇ ਉੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਨਾਲ ਕੈਂਸਰ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।

ਬਲੱਡ ਪ੍ਰੇਸ਼ਰ ਨੂੰ ਘਟ ਕਰਨ 'ਚ ਮਦਦਗਾਰ: ਇਸ ਨਾਲ ਬਲੱਡ ਪ੍ਰੇਸ਼ਰ ਨੂੰ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਇਸ ਵਿੱਚ ਮੌਜ਼ੂਦ ਫਾਈਬਰ ਪਾਚਨ ਤੰਤਰ ਤੋਂ ਕੋਲੇਸਟ੍ਰੋਲ ਨੂੰ ਦੂਰ ਕਰਨ 'ਚ ਵੀ ਮਦਦ ਕਰ ਸਕਦੇ ਹਨ।

ਐਨਰਜੀ ਬਣਾ ਕੇ ਰੱਖਣ 'ਚ ਮਦਦਗਾਰ: ਕਣਕ ਦੇ ਪੱਤਿਆਂ ਦਾ ਜੂਸ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਉਰਜਾ ਬਣਾਈ ਰੱਖਣ 'ਚ ਮਦਦ ਕਰਦਾ ਹੈ। ਇਸ ਵਿੱਚ ਮੌਜ਼ੂਦ ਪ੍ਰੋਟੀਨ, ਐਂਜ਼ਾਈਮ, ਵਿਟਾਮਿਨ ਅਤੇ ਮਿਨਰਲ ਸਰੀਰ ਵਿੱਚ ਕਿਸੇ ਵੀ ਮਹੱਤਵਪੂਰਨ ਪੌਸ਼ਟਿਕ ਤੱਤਾਂ ਦੀ ਕਮੀ ਨਹੀਂ ਹੋਣ ਦਿੰਦੇ।

ਸ਼ੂਗਰ ਲਈ ਫਾਇਦੇਮੰਦ: ਕਣਕ ਦੇ ਪੱਤਿਆਂ ਦਾ ਜੂਸ ਟਾਈਪ 2 ਸ਼ੂਗਰ ਲਈ ਵੀ ਮਦਦਗਾਰ ਹੈ। ਕਿਉਕਿ ਇਸ ਵਿੱਚ ਅਜਿਹੇ ਮਿਸ਼ਰਨ ਹੁੰਦੇ ਹਨ, ਜੋ ਇਨਸੁਲਿਨ ਵਰਗਾ ਪ੍ਰਭਾਵ ਪਾਉਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.