ਹੈਦਰਾਬਾਦ: ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਾਰਨ ਭਾਰ ਵਧਣ ਦੀ ਸਮੱਸਿਆਂ ਆਮ ਹੋ ਗਈ ਹੈ। ਲੋਕ ਆਪਣੀ ਖੁਰਾਕ ਦਾ ਧਿਆਨ ਨਹੀਂ ਰੱਖਦੇ। ਜਿਸ ਕਰਕੇ ਭਾਰ ਵਧ ਜਾਂਦਾ ਹੈ। ਭਾਰ ਵਧਣਾ ਆਸਾਨ ਹੁੰਦਾ ਹੈ, ਪਰ ਇਸਨੂੰ ਘਟ ਕਰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਕੈਲੋਰੀ ਨਾਲ ਭਰਪੂਰ ਫਲਾਂ ਤੋਂ ਦੂਰੀ ਬਣਾ ਲਓ।
ਇਨ੍ਹਾਂ ਫਲਾਂ ਨਾਲ ਵਧ ਸਕਦੈ ਭਾਰ:
ਆਵਾਕੈਡੋ: ਭਾਰ ਘਟ ਕਰਨ ਲਈ ਘਟ ਕੈਲੋਰੀ ਵਾਲੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਆਵਾਕੈਡੋ 'ਚ ਜ਼ਿਆਦਾ ਕੈਲੋਰੀ ਪਾਈ ਜਾਂਦੀ ਹੈ। ਇਸ ਲਈ ਆਵਾਕੈਡੋ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਜੇਕਰ ਤੁਸੀਂ ਇਸ ਫਲ ਨੂੰ ਖਾਣਾ ਚਾਹੁੰਦੇ ਹੋ, ਤਾਂ ਘਟ ਮਾਤਰਾ 'ਚ ਆਵਾਕੈਡੋ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਨਾਰੀਅਲ: ਨਾਰੀਅਲ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਇਸ 'ਚ ਮੌਜ਼ੂਦ ਕੈਲੋਰੀ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਨਾਰੀਅਲ ਖਾਂਦੇ ਹੋ, ਤਾਂ ਤੁਹਾਡਾ ਭਾਰ ਵਧ ਸਕਦਾ ਹੈ।
ਡਰਾਈ ਫਰੂਟਸ: ਡਰਾਈ ਫਰੂਟਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਪਰ ਕੁਝ ਡਰਾਈ ਫਰੂਟਸ ਖਾਣ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਕੁਝ ਡਰਾਈ ਫਰੂਟਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਤੁਸੀਂ ਡਰਾਈ ਫਰੂਟਸ ਨੂੰ ਘਟ ਮਾਤਰਾ 'ਚ ਖਾ ਸਕਦੇ ਹੋ। ਜ਼ਿਆਦਾ ਮਾਤਰਾ 'ਚ ਡਰਾਈ ਫਰੂਟਸ ਖਾਣ ਨਾਲ ਭਾਰ ਵਧ ਸਕਦਾ ਹੈ।
- Benefits Of Plums: ਯਾਦਾਸ਼ਤ ਤੇਜ਼ ਕਰਨ ਤੋਂ ਲੈ ਕੇ ਚਮੜੀ ਦਾ ਨਿਖਾਰ ਪਾਉਣ ਤੱਕ, ਇੱਥੇ ਜਾਣੋ ਆਲੂਬੁਖਾਰਾ ਦੇ ਫਾਇਦੇ
- Raw Garlic: ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਲਸਣ ਹੋ ਸਕਦੈ ਮਦਦਗਾਰ, ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ
- Signs Of a Fake Friends: ਤੁਹਾਨੂੰ ਵੀ ਆਪਣੇ ਦੋਸਤਾਂ 'ਤੇ ਹੈ ਸ਼ੱਕ, ਤਾਂ ਇਸ ਤਰ੍ਹਾਂ ਪਤਾ ਕਰੋ ਉਨ੍ਹਾਂ ਦੀ ਦੋਸਤੀ ਨਕਲੀ ਹੈ ਜਾਂ ਅਸਲੀ
ਕੇਲਾ: ਕੇਲਾ ਪਾਚਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੈਲੋਰੀ ਨਾਲ ਭਰਪੂਰ ਹੋਣ ਕਰਕੇ ਇਸ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਰੋਜ਼ਾਨਾ ਕੇਲਾ ਖਾਣ ਤੋਂ ਬਚੋ। ਰੋਜ਼ਾਨਾ ਜਾਂ ਜ਼ਿਆਦਾ ਮਾਤਰਾ 'ਚ ਕੇਲਾ ਖਾਣ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ।