ਹੈਦਰਾਬਾਦ: ਠੰਡ ਦਾ ਮੌਸਮ ਆਉਦੇ ਹੀ ਜੀਵਨਸ਼ੈਲੀ 'ਚ ਕਈ ਤਰ੍ਹਾਂ ਦੇ ਬਦਲਾਅ ਹੋ ਜਾਂਦੇ ਹਨ। ਇਸ ਮੌਸਮ 'ਚ ਅਕਸਰ ਲੋਕ ਕੋਈ ਵੀ ਕੰਮ ਕਰਨ 'ਚ ਆਲਸ ਕਰਦੇ ਹਨ ਅਤੇ ਸਰੀਰਕ ਗਤੀਵਿਧੀਆ ਵੀ ਘਟ ਹੋ ਜਾਂਦੀਆਂ ਹਨ, ਜਿਸ ਕਰਕੇ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਭਾਰ ਘਟ ਕਰਨ ਲਈ ਤੁਹਾਨੂੰ ਸਵੇਰ ਦੇ ਸਮੇਂ ਖਾਲੀ ਪੇਟ ਕੁਝ ਸਿਹਤਮੰਦ ਡ੍ਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਭਾਰ ਘਟ ਕਰਨ ਲਈ ਸਿਹਤਮੰਦ ਡ੍ਰਿੰਕਸ:
ਹਰਬਲ ਚਾਹ: ਸਰਦੀਆਂ ਦੇ ਮੌਸਮ 'ਚ ਹਰਬਲ ਚਾਹ ਨੂੰ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਤੁਲਸੀ, ਕੈਮੋਮਾਈਲ ਅਤੇ ਹਿਬਿਸਕਸ ਵਰਗੀਆਂ ਹਰਬਲ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਹਰਬਲ ਚਾਹ ਫੈਟ ਜਲਾਉਣ ਅਤੇ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ।
ਅਜਵਾਈਨ ਦਾ ਪਾਣੀ: ਭਾਰ ਘਟ ਕਰਨ ਲਈ ਅਜਵਾਈਨ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਇੱਕ ਗਲਾਸ ਪਾਣੀ 'ਚ ਇੱਕ ਵੱਡਾ ਚਮਚ ਅਜਵਾਈਨ ਪਾ ਕੇ ਉਬਾਲ ਲਓ। ਫਿਰ ਇਸਨੂੰ ਛਾਨ ਲਓ ਅਤੇ ਖਾਲੀ ਪੇਟ ਸਵੇਰੇ ਪੀ ਲਓ। ਇਸ ਨਾਲ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ ਅਤੇ ਭਾਰ ਘਟ ਕੀਤਾ ਜਾ ਸਕਦਾ ਹੈ।
ਸੌਫ਼ ਦਾ ਪਾਣੀ: ਭਾਰ ਘਟ ਕਰਨ ਲਈ ਤੁਸੀਂ ਸੌਫ਼ ਦਾ ਪਾਣੀ ਵੀ ਪੀ ਸਕਦੇ ਹੋ। ਇਸ ਡ੍ਰਿੰਕ ਨੂੰ ਬਣਾਉਣ ਲਈ ਇੱਕ ਗਲਾਸ ਪਾਣੀ 'ਚ ਇੱਕ ਵੱਡਾ ਚਮਚ ਸੌਫ਼ ਦਾ ਪਾ ਕੇ ਉਬਾਲ ਲਓ। ਫਿਰ ਇਸ ਪਾਣੀ ਨੂੰ ਛਾਨ ਕੇ ਪੀ ਲਓ। ਸੌਫ਼ 'ਚ ਮੌਜ਼ੂਦ ਐਂਟੀ-ਬੈਕਟੀਰੀਅਲ ਗੁਣ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਭੁੱਖ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਭਾਰ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਗ੍ਰੀਨ-ਟੀ ਦਾ ਪਾਣੀ: ਜ਼ਿਆਦਾਤਰ ਲੋਕ ਭਾਰ ਘਟ ਕਰਨ ਲਈ ਗ੍ਰੀਨ-ਟੀ ਪੀਣਾ ਪਸੰਦ ਕਰਦੇ ਹਨ। ਇਹ ਐਂਟੀ-ਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੀ ਹੈ, ਜੋ ਫੈਟ ਨੂੰ ਜਲਾਉਣ ਅਤੇ ਸਰੀਰ ਦੇ ਸਾਰੇ ਜ਼ਹਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਇਸਦੇ ਨਾਲ ਹੀ ਗ੍ਰੀਨ-ਟੀ ਮੈਟਾਬਾਲੀਜ਼ਮ ਨੂੰ ਤੇਜ਼ ਕਰਕੇ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਸ ਨਾਲ ਭਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਐਪਲ ਸਾਈਡਰ ਸਿਰਕਾ: ਸਰਦੀਆਂ ਦੇ ਮੌਸਮ 'ਚ ਭਾਰ ਘਟ ਕਰਨ ਲਈ ਤੁਸੀਂ ਐਪਲ ਸਾਈਡਰ ਸਿਰਕੇ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਇੱਕ ਗਲਾਸ ਗਰਮ ਪਾਣੀ 'ਚ ਦੋ ਵੱਡੇ ਚਮਚ ਐਪਲ ਸਾਈਡਰ ਸਿਰਕੇ ਦੇ ਮਿਲਾਓ ਅਤੇ ਇਸਨੂੰ ਖਾਲੀ ਪੇਟ ਪੀ ਲਓ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।