ETV Bharat / sukhibhava

Watermelon Benefits: ਖਾਣ ਦੇ ਨਾਲ-ਨਾਲ ਚਿਹਰੇ ਲਈ ਵੀ ਫਾਇਦੇਮੰਦ ਹੈ ਤਰਬੂਜ਼, ਜਾਣੋ ਕਿਵੇਂ ਕੀਤੀ ਜਾ ਸਕਦੀ ਇਸਦੀ ਵਰਤੋਂ

ਗਰਮੀ ਦੇ ਮੌਸਮ 'ਚ ਤੇਜ਼ ਧੁੱਪ ਤੁਹਾਡੀ ਚਮੜੀ ਦੀ ਚਮਕ ਨੂੰ ਖੋਹ ਲੈਂਦੀ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਤੁਹਾਡੀ ਚਮੜੀ ਦੀ ਦੇਖਭਾਲ ਲਈ ਤਰਬੂਜ਼ ਇੱਕ ਵਧੀਆ ਵਿਕਲਪ ਹੋ ਸਕਦਾ ਹੈ।

Watermelon Benefits
Watermelon Benefits
author img

By

Published : May 23, 2023, 3:19 PM IST

ਬਦਲਦੇ ਮੌਸਮ ਦੇ ਨਾਲ ਚਮੜੀ ਦੀ ਦੇਖਭਾਲ ਜ਼ਰੂਰੀ ਹੋ ਗਈ ਹੈ। ਖ਼ਾਸਕਰ ਗਰਮੀਆਂ ਵਿੱਚ ਚਿਹਰੇ ਦੀ ਸੁੰਦਰਤਾ ਲਈ ਜ਼ਰੂਰੀ ਦੇਖਭਾਲ ਦੀ ਲੋੜ ਹੁੰਦੀ ਹੈ। ਧੁੱਪ, ਗਰਮੀ ਅਤੇ ਨਮੀ ਵਾਲੇ ਮੌਸਮ ਵਿੱਚ ਸਾਨੂੰ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਸੁਧਾਰਨ ਲਈ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਸੁੰਦਰ ਚਮੜੀ ਲਈ ਫੇਸ ਵਾਸ਼, ਫੇਸ਼ੀਅਲ ਮਿਸਟ, ਸ਼ੂਗਰ ਸਕ੍ਰਬ, ਫੇਸ ਮਾਸਕ ਮਹੱਤਵਪੂਰਨ ਹਨ। ਇੱਥੇ ਜਾਣੋਂ ਕਿਵੇਂ ਤਰਬੂਜ਼ ਦੀ ਮਦਦ ਨਾਲ ਫੇਸ ਪੈਕ ਬਣਾ ਕੇ ਆਪਣੇ ਚਿਹਰੇ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ।

ਫੇਸ਼ੀਅਲ ਮਿਸਟ
ਫੇਸ਼ੀਅਲ ਮਿਸਟ

ਫੇਸ਼ੀਅਲ ਮਿਸਟ: ਸਿਰਫ ਤਰਬੂਜ ਖਾਣਾ ਹੀ ਨਹੀਂ, ਸਗੋਂ ਇਹ ਚਿਹਰੇ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤਰਬੂਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਚਮੜੀ ਨੂੰ ਕੁਦਰਤੀ ਤੌਰ 'ਤੇ ਨਮੀ ਰੱਖਣ ਲਈ ਬਹੁਤ ਫਾਇਦੇਮੰਦ ਹੈ। ਤਰਬੂਜ ਨੂੰ ਟੁਕੜਿਆਂ ਵਿੱਚ ਕੱਟੋ। ਇਸ ਤੋਂ ਬਾਅਦ ਤਰਬੂਜ ਦਾ ਜੂਸ ਕੱਢੋ। ਫ਼ਿਰ ਤਰਬੂਜ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾਓ। ਇਨ੍ਹਾਂ ਦੋਵਾਂ ਦਾ ਮਿਸ਼ਰਣ ਚਿਹਰੇ 'ਤੇ ਛਿੜਕਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਚਿਹਰਾ ਤਰੋਤਾਜ਼ਾ ਅਤੇ ਚਮਕਦਾਰ ਦਿਖਾਈ ਦੇਵੇਗਾ।

ਸਕ੍ਰਬ
ਸਕ੍ਰਬ

ਸਕ੍ਰਬ: ਤਰਬੂਜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੀ ਹੈ। ਇਹ ਚਮੜੀ ਨੂੰ ਨਰਮ ਕਰਨ 'ਚ ਮਦਦ ਕਰਦਾ ਹੈ। ਤਰਬੂਜ ਦੇ ਰਸ ਵਿਚ ਥੋੜ੍ਹੀ ਜਿਹੀ ਖੰਡ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਚਿਹਰੇ 'ਤੇ ਰਗੜੋ। ਇਸ ਰਸ ਨਾਲ ਚਿਹਰੇ 'ਤੇ ਵੀਹ ਮਿੰਟ ਤੱਕ ਰਗੜੋ ਅਤੇ ਫਿਰ ਮੂੰਹ ਧੋ ਲਓ। ਇਸ ਨਾਲ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ।

ਫੇਸ ਮਾਸਕ
ਫੇਸ ਮਾਸਕ

ਫੇਸ ਮਾਸਕ: ਜਰਨਲ ਆਫ਼ ਮੈਡੀਸਨਲ ਫੂਡ ਵਿੱਚ ਇੱਕ ਅਧਿਐਨ ਦੇ ਅਨੁਸਾਰ, ਤਰਬੂਜ ਵਿੱਚ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਵਿਚ ਸੋਜ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ। ਇਸ ਵਿੱਚ ਮੌਜੂਦ ਲਿਊਕੋਪੀਨ ਚਿਹਰੇ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ। ਜੇਕਰ ਅਸੀਂ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਤਰਬੂਜ ਦੇ ਇੱਕ ਟੁਕੜੇ ਨੂੰ ਕੁਚਲਕੇ ਅਤੇ ਇਸ ਵਿੱਚ ਥੋੜ੍ਹਾ ਜਿਹਾ ਦਹੀਂ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਨੂੰ ਮਾਸਕ ਦੇ ਰੂਪ ਵਿੱਚ ਚਿਹਰੇ 'ਤੇ ਲਗਾ ਸਕਦੇ ਹਾਂ ਤਾਂ ਕਿ ਉਪਰੋਕਤ ਨਤੀਜਾ ਪ੍ਰਾਪਤ ਕੀਤਾ ਜਾ ਸਕੇ।

  1. Diabetic Patient: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਬਣਨਾ ਚਾਹੁੰਦੇ, ਤਾਂ ਅੱਜ ਤੋਂ ਹੀ ਇਨ੍ਹਾਂ ਚੀਜ਼ਾਂ ਨੂੰ ਖਾਣਾ-ਪੀਣਾ ਕਰੋ ਬੰਦ !
  2. Cancer: ਵਿਟਾਮਿਨ ਡੀ ਦੇ ਸੇਵਨ ਨਾਲ ਕੈਂਸਰ ਦੇ ਖਤਰੇ ਨੂੰ ਕੀਤਾ ਜਾ ਸਕਦੈ ਘੱਟ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
  3. Instagram Reels: ਸਾਰਾ ਦਿਨ ਇੰਸਟਾਗ੍ਰਾਮ ਰੀਲਾਂ ਦੇਖ ਕੇ ਆਪਣਾ ਸਮਾਂ ਬਿਤਾਉਦੇ ਹੋ, ਤਾਂ ਹੋ ਜਾਓ ਸਾਵਧਾਨ, ਜਾਣੋ ਕਿਉ
ਵਾਲਾਂ ਲਈ ਵੀ ਫ਼ਾਇਦੇਮੰਦ ਹੈ ਤਰਬੂਜ਼
ਵਾਲਾਂ ਲਈ ਵੀ ਫ਼ਾਇਦੇਮੰਦ ਹੈ ਤਰਬੂਜ਼

ਵਾਲਾਂ ਲਈ ਵੀ ਫ਼ਾਇਦੇਮੰਦ ਹੈ ਤਰਬੂਜ਼: ਸਿਰਫ ਚਿਹਰੇ ਦੀ ਸੁਰੱਖਿਆ ਹੀ ਨਹੀਂ, ਸਗੋਂ ਵਾਲਾਂ ਦੀ ਦੇਖਭਾਲ ਲਈ ਵੀ ਤਰਬੂਜ਼ ਬਹੁਤ ਮਹੱਤਵਪੂਰਨ ਹੈ। ਗਰਮੀਂ ਸਿਰਫ ਚਿਹਰਾ ਹੀ ਨਹੀਂ, ਸਗੋਂ ਵਾਲਾਂ ਨੂੰ ਵੀ ਬੇਜਾਨ ਬਣਾ ਰਹੀ ਹੈ। ਗਰਮੀਂ ਕਾਰਨ ਵਾਲ ਬੇਜਾਨ ਅਤੇ ਭੁਰਭੁਰੇ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤਰਬੂਜ ਦੇ ਰਸ 'ਚ ਨਾਰੀਅਲ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਸਿਰ 'ਤੇ ਲਗਾਓ। ਇਸ ਪੈਕ ਨੂੰ ਅੱਧੇ ਘੰਟੇ ਲਈ ਲਗਾ ਕੇ ਰੱਖੋ ਅਤੇ ਫਿਰ ਆਪਣੇ ਵਾਲਾਂ ਨੂੰ ਲੋੜੀਂਦਾ ਪੋਸ਼ਣ ਦੇਣ ਅਤੇ ਚਮਕਦਾਰ ਬਣਾਉਣ ਲਈ ਸ਼ਾਵਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.