ETV Bharat / sukhibhava

Walking Barefoot On Grass: ਸਵੇਰੇ ਨੰਗੇ ਪੈਰ ਘਾਹ 'ਤੇ ਤੁਰਨ ਨਾਲ ਤੁਹਾਨੂੰ ਮਿਲ ਸਕਦੈ ਨੇ ਕਈ ਸਿਹਤ ਲਾਭ, ਅੱਜ ਤੋਂ ਹੀ ਅਪਣਾ ਲਓ ਇਹ ਆਦਤ

author img

By

Published : Jul 23, 2023, 1:30 PM IST

ਸਵੇਰੇ-ਸਵੇਰੇ ਤਾਜ਼ੀ ਹਵਾ 'ਚ ਹਰੇ ਘਾਹ 'ਤੇ ਨੰਗੇ ਪੈਰ ਤੁਰਨ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਨੰਗੇ ਪੈਰ ਘਾਹ 'ਚੇ ਚਲਣ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲੇਗੀ।

Walking Barefoot On Grass
Walking Barefoot On Grass

ਹੈਦਰਾਬਾਦ: ਸਵੇਰੇ-ਸਵੇਰੇ ਤੁਰਨਾ ਅਤੇ ਜੌਗਿੰਗ ਕਰਨਾ ਸਿਹਤ ਲਈ ਵਧੀਆਂ ਹੁੰਦਾ ਹੈ। ਇਹੀ ਕਾਰਨ ਹੈ ਕਿ ਅਕਸਰ ਲੋਕ ਸੁਵੇਰੇ ਜੌਗਿੰਗ ਕਰਦੇ ਨਜ਼ਰ ਆਉਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸਵੇਰੇ-ਸਵੇਰੇ ਤਾਜ਼ੀ ਹਵਾ 'ਚ ਹਰੇ ਘਾਹ 'ਤੇ ਨੰਗੇ ਪੈਰ ਤੁਰਨ ਨਾਲ ਵੀ ਫਾਇਦਾ ਹੋ ਸਕਦਾ ਹੈ। ਦਰਅਸਲ, ਇਹ ਇੱਕ ਤਰ੍ਹਾਂ ਦੀ ਗ੍ਰੀਨ ਥੈਰੇਪੀ ਹੈ। ਜਿਸਨੂੰ ਅਪਣਾ ਕੇ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ।

ਸਵੇਰੇ ਨੰਗੇ ਪੈਰ ਘਾਹ 'ਤੇ ਤੁਰਨ ਦੇ ਫਾਇਦੇ:

ਚੰਗੀ ਨੀਂਦ ਆਉਦੀ ਹੈ: ਸਵੇਰੇ-ਸਵੇਰੇ ਜੇਕਰ ਤੁਸੀਂ ਨੰਗੇ ਪੈਰ ਘਾਹ 'ਤੇ ਤੁਰਦੇ ਹੋ, ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ। ਜੇਕਰ ਤੁਸੀਂ ਰੋਜ਼ ਸਵੇਰੇ ਅੱਧੇ ਘੰਟੇ ਲਈ ਨੰਗੇ ਪੈਰ ਤੁਰਦੇ ਹੋ, ਤਾਂ ਤੁਹਾਨੂੰ ਆਪਣੀ ਨੀਂਦ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ।

ਤਣਾਅ ਤੋਂ ਛੁਟਕਾਰਾ: ਨੰਗੇ ਪੈਰ ਘਾਹ 'ਤੇ ਚਲਣ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲੇਗੀ। ਜਦੋ ਤੁਸੀਂ ਹਰੇ ਭਰੇ ਵਾਤਾਵਰਣ 'ਚ ਰਹਿੰਦੇ ਹੋ, ਤਾਂ ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ। ਇਸ ਨਾਲ ਤੁਹਾਡਾ ਮੂਡ ਵੀ ਵਧੀਆਂ ਰਹਿੰਦਾ ਹੈ ਅਤੇ ਦਿਮਾਗ ਐਕਟਿਵ ਰਹਿੰਦਾ ਹੈ।

ਸ਼ੂਗਰ ਦੇ ਰੋਗੀਆਂ ਲਈ ਹਰੇ ਘਾਹ 'ਤੇ ਤੁਰਨਾ ਫਾਇਦੇਮੰਦ: ਸ਼ੂਗਰ ਦੇ ਰੋਗੀਆਂ ਲਈ ਹਰੇ ਘਾਹ 'ਤੇ ਤੁਰਨਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜਦੋ ਤੁਸੀਂ ਹਰਿਆਲੀ ਵਿੱਚ ਰਹਿ ਕੇ ਸਾਹ ਲੈਂਦੇ ਹੋ, ਤਾਂ ਸਰੀਰ 'ਚ ਆਕਸੀਜਨ ਦੀ ਸਪਲਾਈ ਹੁੰਦੀ ਹੈ ਅਤੇ ਤੁਸੀਂ ਵਧੀਆਂ ਮਹਿਸੂਸ ਕਰਦੇ ਹੋ।

ਬਲੱਡ ਦਾ ਸਰਕੁਲੇਸ਼ਨ ਸਹੀ ਰਹਿੰਦਾ: ਰੋਜ਼ਾਨਾ ਘਾਹ 'ਤੇ ਨੰਗੇ ਪੈਰ ਤੁਰਨ ਨਾਲ ਬਲੱਡ ਸਰਕੁਲੇਸ਼ਨ ਸਹੀ ਹੁੰਦਾ ਹੈ। ਇਸਦੇ ਨਾਲ ਹੀ ਘਾਹ 'ਤੇ ਨੰਗੇ ਪੈਰ ਤੁਰਨਾ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰੱਖਣ 'ਚ ਵੀ ਮਦਦ ਕਰਦਾ ਹੈ।

ਬਲੱਡ ਪ੍ਰੇਸ਼ਰ ਦੀ ਸਮੱਸਿਆਂ ਤੋਂ ਛੁਟਕਾਰਾ: ਬਲੱਡ ਪ੍ਰੇਸ਼ਰ ਦੀ ਸਮੱਸਿਆਂ 'ਚ ਵੀ ਘਾਹ 'ਤੇ ਨੰਗੇ ਪੈਰ ਤੁਰਨ ਨਾਲ ਫਾਇਦਾ ਮਿਲ ਸਕਦਾ ਹੈ। ਇਸ ਨਾਲ ਐਕਿਉਪੰਕਚਰ ਪੁਆਇੰਟ ਕਾਫ਼ੀ ਐਕਟਿਵ ਹੋ ਜਾਂਦਾ ਹੈ ਅਤੇ ਤੁਹਾਡਾ ਪੂਰਾ ਸਰੀਰ ਐਕਟਿਵ ਹੋ ਜਾਂਦਾ ਹੈ।

ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ: ਰੋਜ਼ ਸਵੇਰੇ ਨੰਗੇ ਪੈਰ ਘਾਹ 'ਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਸਕਦੀ ਹੈ। ਦਰਅਸਲ, ਤੁਰਦੇ ਸਮੇਂ ਤੁਹਾਡੇ ਸਰੀਰ ਦਾ ਸਾਰਾ ਪ੍ਰੇਸ਼ਰ ਪੈਰਾਂ ਦੇ ਅੰਗੂਠਿਆਂ 'ਤੇ ਹੁੰਦਾ ਹੈ। ਜਿਸ ਕਾਰਨ ਅੱਖਾਂ ਦੀ ਰੋਸ਼ਨੀ ਵਧਦੀ ਹੈ।

ਪੈਰਾਂ ਦੇ ਦਰਦ ਤੋਂ ਛੁਟਕਾਰਾ: ਜੇਕਰ ਤੁਹਾਡੇ ਪੈਰਾਂ 'ਚ ਦਰਦ ਹੈ, ਤਾਂ ਤੁਸੀਂ ਸਵੇਰ ਨੂੰ ਹਰੇ ਘਾਹ 'ਤੇ ਤੁਰ ਸਕਦੇ ਹੋ। ਇਸ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਦਾ ਹੈ ਅਤੇ ਦਰਦ ਦੂਰ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.