ਹੈਦਰਾਬਾਦ: ਬਦਲਦੇ ਮੌਸਮ 'ਚ ਸਰਦੀ ਅਤੇ ਜ਼ੁਕਾਮ ਹੋਣਾ ਆਮ ਗੱਲ ਨਹੀ ਹੈ। ਅਜਿਹੇ ਮੌਸਮ 'ਚ ਮੱਛਰ ਅਤੇ ਬੈਕਟੀਰੀਆ ਫੈਲਣ ਲੱਗਦੇ ਹਨ। ਜਿਸ ਕਰਕੇ ਇੰਨਫੈਕਸ਼ਨ ਫੈਲਣ ਦਾ ਖਤਰਾ ਰਹਿੰਦਾ ਹੈ ਅਤੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬਦਲਦੇ ਮੌਸਮ ਦਾ ਸਾਡੇ ਸਰੀਰ 'ਤੇ ਗਲਤ ਅਸਰ ਪੈਂਦਾ ਹੈ। ਅਜਿਹੇ 'ਚ ਸਰੀਰ ਦਾ ਤਾਪਮਾਨ ਬਦਲਣ ਲੱਗਦਾ ਹੈ ਅਤੇ ਵਾਈਰਲ ਬੁਖਾਰ ਹੋਣ ਦਾ ਖਤਰਾ ਰਹਿੰਦਾ ਹੈ।
ਕੀ ਹੈ ਵਾਈਰਲ ਬੁਖਾਰ?: ਵਾਈਰਲ ਬੁਖਾਰ ਸਰੀਰ 'ਚ ਹੋਣ ਵਾਲਾ ਇੰਨਫੈਕਸ਼ਨ ਹੈ। ਇਹ ਇੰਨਫੈਕਸ਼ਨ ਬਦਲਦੇ ਮੌਸਮ ਕਾਰਨ ਹੁੰਦਾ ਹੈ। ਅਜਿਹੇ 'ਚ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਇਸ ਦੌਰਾਨ ਲੋਕਾਂ ਨੂੰ ਚਮੜੀ 'ਤੇ ਖੁਜਲੀ, ਸਿਰ ਅਤੇ ਸਰੀਰ 'ਚ ਦਰਦ ਦੀ ਸਮੱਸਿਆਂ ਹੋਣ ਲੱਗਦੀ ਹੈ।
ਵਾਈਰਲ ਬੁਖਾਰ ਤੋਂ ਬਚਾਅ:
ਤਰਲ ਪਦਾਰਥਾਂ ਦਾ ਸੇਵਨ ਕਰੋ: ਵਾਈਰਲ ਬੁਖਾਰ ਤੋਂ ਬਚਣ ਲਈ ਸਰੀਰ ਨੂੰ ਹਮੇਸ਼ਾ ਹਾਈਡ੍ਰੇਟ ਰੱਖਣਾ ਚਾਹੀਦਾ ਹੈ। ਪਰ ਬਦਲਦੇ ਮੌਸਮ 'ਚ ਸਰੀਰ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰੋ। ਇਨ੍ਹਾਂ ਪਦਾਰਥਾਂ 'ਚ ਨਾਰੀਅਲ ਪਾਣੀ, ਘਰ 'ਚ ਬਣੇ ਫਰੂਟ ਜੂਸ ਅਤੇ ਪਾਣੀ ਸ਼ਾਮਲ ਹੈ। ਇਨ੍ਹਾਂ ਤਰਲ ਪਦਾਰਥਾਂ ਨੂੰ ਪੀਣ ਨਾਲ ਵਾਈਰਲ ਬੁਖਾਰ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖੋ: ਵਾਈਰਲ ਬੁਖਾਰ ਮੌਸਮ ਬਦਲਣ ਕਾਰਨ ਹੁੰਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੋ। ਜੇਕਰ ਘਰ ਦੇ ਕਿਸੇ ਵੀ ਪਾਸੇ ਪਾਣੀ ਖੜ੍ਹ ਗਿਆ ਹੈ, ਤਾਂ ਤਰੁੰਤ ਆਪਣੇ ਆਲੇ-ਦੁਆਲੇ ਦੀ ਸਫਾਈ ਕਰੋ। ਇਸ ਪਾਣੀ ਨਾਲ ਡੇਂਗੂ ਅਤੇ ਮਲੇਰੀਆਂ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ।
ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼: ਲੋਕ ਘਰ 'ਚ ਬਣੀਆਂ ਚੀਜ਼ਾਂ ਨਾਲੋ ਬਾਹਰ ਦਾ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਹ ਭੋਜਨ ਇੰਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।
ਮਾਸਕ ਦਾ ਇਸਤੇਮਾਲ ਕਰੋ: ਭੀੜ ਵਾਲੀਆਂ ਜਗ੍ਹਾਂ 'ਤੇ ਹਮੇਸ਼ਾ ਮਾਸਕ ਲਗਾ ਕੇ ਰੱਖੋ। ਇਸਦੇ ਨਾਲ ਹੀ ਜੇਕਰ ਤੁਸੀਂ ਵਾਈਰਲ ਬੁਖਾਰ ਤੋਂ ਪੀੜਿਤ ਹੋ, ਤਾਂ ਵੀ ਤੁਹਾਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ। ਕਿਉਕਿ ਤੁਹਾਡੇ ਤੋਂ ਇਹ ਬੁਖਾਰ ਹੋਰਨਾਂ ਲੋਕਾਂ ਤੱਕ ਵੀ ਪਹੁੰਚ ਸਕਦਾ ਹੈ।
ਤੁਲਸੀ ਅਤੇ ਅਜਵਾਈਨ ਦਾ ਪਾਣੀ ਪੀਓ: ਤੁਲਸੀ ਅਤੇ ਦਾਲਚੀਨੀ ਕਈ ਗੁਣਾ ਨਾਲ ਭਰਪੂਰ ਹੁੰਦੀ ਹੈ। ਇਸ ਪਾਣੀ ਨੂੰ ਉਬਾਲ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਤੁਸੀਂ ਅਜਵਾਈਨ ਦਾ ਪਾਣੀ ਵੀ ਪੀ ਸਕਦੇ ਹੋ। ਵਾਈਰਲ ਬੁਖਾਰ 'ਚ ਇਹ ਪਾਣੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਪਾਣੀ ਨੂੰ ਪੀਣ ਨਾਲ ਵਾਈਰਲ ਬੁਖਾਰ ਤੋਂ ਰਾਹਤ ਮਿਲਦੀ ਹੈ।