ETV Bharat / sukhibhava

ਮੱਛਰਾਂ ਨੂੰ ਭਜਾਉਣ ਲਈ ਲਗਾਓ ਇਹ ਬੂਟੇ - ਡੇਂਗੂ

ਮੌਨਸੂਨ ਵਿੱਚ ਮੱਛਰਾਂ ਦਾ ਆਤੰਕ ਵੱਧ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਨਮ ਲੈਂਦੀਆਂ ਹਨ। ਮਾਦਾ ਮੱਛਰਾਂ ਦੇ ਕੱਟਣ ਨਾਲ ਡੇਂਗੂ ਤੇ ਮਲੇਰੀਆ ਦਾ ਪ੍ਰਸਾਰ ਹੁੰਦਾ ਹੈ। ਇਸ ਲਈ ਘਰ ਉੱਤੇ ਇਨ੍ਹਾਂ ਖ਼ਾਸ ਬੂਟਿਆਂ ਨੂੰ ਲਗਾਓ। ਇਹ ਮੱਛਰਾਂ ਨੂੰ ਦੂਰ ਰੱਖਣ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋਣਗੇ...

ਤਸਵੀਰ
ਤਸਵੀਰ
author img

By

Published : Aug 20, 2020, 8:17 PM IST

ਮੀਂਹ ਦੇ ਮੌਸਮ ਵਿੱਚ ਘਰ ਦੀ ਬਾਲਕਨੀ ਵਿੱਚ ਬੈਠ ਕੇ ਠੰਡੀ ਹਵਾ ਦਾ ਆਨੰਦ ਲੈਣਾ ਸਭ ਤੋਂ ਚੰਗਾ ਲੱਗਦਾ ਹੈ ਪਰ ਇਹ ਮਜ੍ਹਾ ਉਦੋਂ ਹੀ ਆਉਂਦਾ ਹੈ, ਜਦੋਂ ਮੱਛਰਾਂ ਦਾ ਪ੍ਰਕੋਪ ਨਾ ਹੋਵੇ। ਮੱਛਰ ਦੁਨੀਆ ਦਾ ਇੱਕ ਮਾਰੂ ਜੀਵ ਮੰਨਿਆ ਜਾਂਦਾ ਹੈ, ਖ਼ਾਸਕਰ ਮਾਦਾ ਮੱਛਰ, ਜੋ ਮਲੇਰੀਆ ਫੈਲਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।

ਤੁਲਸੀ ਦਾ ਬੂਟਾ
ਤੁਲਸੀ ਦਾ ਬੂਟਾ

ਮੌਨਸੂਨ ਦੌਰਾਨ ਘਰ ਦੇ ਆਸ-ਪਾਸ ਪਾਣੀ ਇਕੱਠਾ ਹੋਣ ਕਾਰਨ ਮੱਛਰਾਂ ਦਾ ਪ੍ਰਕੋਪ ਵੱਧਦਾ ਹੈ। ਜਿਸ ਦੇ ਡੰਗ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਪੈਦਾ ਹੁੰਦਾ ਹੈ। ਮੱਛਰਾਂ ਨੂੰ ਦੂਰ ਕਰਨ ਲਈ ਬਾਜ਼ਾਰਾਂ ਵਿੱਚ ਕਈ ਕਿਸਮਾਂ ਦੀਆਂ ਕਰੀਮਾਂ ਅਤੇ ਲੋਸ਼ਨ ਉਪਲਬਧ ਹਨ, ਪਰ ਇਸ ਨਾਲ ਚਮੜੀ `ਤੇ ਐਲਰਜੀ ਜਾਂ ਮਾੜੇ ਪ੍ਰਭਾਵ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਘਰ ਵਿੱਚ ਕੁੱਝ ਵਿਸ਼ੇਸ਼ ਬੂਟੇ ਲਗਾਓ, ਤਾਂ ਜੋ ਤੁਸੀਂ ਮੱਛਰਾਂ ਨੂੰ ਆਪਣੇ ਘਰ ਵਿੱਚ ਦਾਖ਼ਲ ਹੋਣ ਤੋਂ ਰੋਕ ਸਕੋ।

ਤੁਲਸੀ ਦਾ ਬੂਟਾ: ਤੁਲਸੀ ਇੱਕ ਅਜਿਹਾ ਬੂਟਾ ਹੈ ਜੋ ਹਰ ਕਿਸੇ ਦੇ ਘਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਇਹ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਮੱਛਰ ਇਸ ਦੀ ਖਸ਼ਬੂ ਕਾਰਨ ਘਰ ਤੋਂ ਦੂਰ ਰਹਿੰਦੇ ਹਨ। ਭਾਵੇਂ ਮੱਛਰ ਡੰਗ ਵੀ ਲਵੇ ਤੁਲਸੀ ਦੀ ਵਰਤੋਂ ਰਾਹਤ ਦਿੰਦੀ ਹੈ।

ਨਿੰਮ ਦਾ ਬੂਟਾ: ਘਰ ਦੇ ਬਾਹਰ ਨਿੰਮ ਦੇ ਬੂਟੇ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ। ਇਸ ਵਿੱਚ ਉਹ ਤੱਤ ਹੁੰਦੇ ਹਨ ਜੋ ਮੱਛਰ ਅਤੇ ਹੋਰ ਕੀੜਿਆਂ ਨੂੰ ਦੂਰ ਰੱਖਦੇ ਹਨ। ਨਿੰਮ ਅਧਾਰਿਤ ਮੱਛਰ ਦੂਰ ਕਰਨ ਵਾਲਾ ਤੇ ਮਲਮ ਬਾਜ਼ਾਰ ਵਿੱਚ ਉਪਲਬਧ ਹੈ। ਤੁਸੀਂ ਮੱਛਰਾਂ ਨੂੰ ਦੂਰ ਕਰਨ ਲਈ ਨਿੰਮ ਦਾ ਤੇਲ ਵੀ ਸਰੀਰ 'ਤੇ ਲਗਾ ਸਕਦੇ ਹੋ।

ਸਿਟਰੋਨੇਲਾ ਦਾ ਬੂਟਾ
ਸਿਟਰੋਨੇਲਾ ਦਾ ਬੂਟਾ

ਰੋਜ਼ਮਰੀ: ਤੁਸੀਂ ਆਪਣੇ ਘਰ ਦੇ ਬਗੀਚੇ ਵਿੱਚ ਰੋਜ਼ਮਰੀ ਲਗਾ ਸਕਦੇ ਹੋ। ਮੱਛਰ ਇਸਦੇ ਫੁੱਲਾਂ ਦੀ ਮਹਿਕ ਤੋਂ ਭੱਜ ਜਾਂਦੇ ਹਨ। ਤੁਸੀਂ ਪਾਣੀ ਵਿੱਚ ਗੁਲਾਬ ਫੁੱਲਾਂ ਨੂੰ ਡਬੋ ਕੇ ਉਸ ਦਾ ਵੀ ਘਰ ਵਿੱਚ ਛਿੜਕਾਅ ਕਰ ਸਕਦੇ ਹੋ।

ਸਿਟਰੋਨੇਲਾ ਬੂਟਾ: ਸਿਟਰੋਨੇਲਾ ਮੱਛਰਾਂ ਖ਼ਿਲਾਫ਼ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ। ਮਾਦਾ ਮੱਛਰ ਜੋ ਡੇਂਗੂ ਫੈਲਾਉਂਦਾ ਹੈ। ਇਹ ਮੱਛਰ ਭਜਾਉਣ ਵਿੱਚ ਵੀ ਵਰਤੀ ਜਾਂਦੀ ਹੈ।

ਮੈਰੀਗੋਲਡ: ਮੈਰੀਗੋਲਡ ਦੀ ਤੇਜ਼ ਸੁਗੰਧ ਮੱਛਰਾਂ ਨੂੰ ਘਰ ਤੋਂ ਦੂਰ ਰੱਖਦੀ ਹੈ। ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਬਗੀਚੇ ਵਿੱਚ ਇੱਕ ਮੈਰੀਗੋਲਡ ਬੂਟਾ ਲਗਾਓ।

ਇਹ ਬੂਟੇ ਮੱਛਰਾਂ ਨੂੰ ਘਰ ਤੋਂ ਦੂਰ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ। ਇਸ ਨੂੰ ਆਪਣੇ ਘਰਾਂ ਵਿੱਚ ਬਰਤਨ ਵਿੱਚ ਲਗਾਓ, ਜੋ ਨਾ ਸਿਰਫ ਸੁੰਦਰਤਾ ਵਧਾਏਗਾ, ਬਲਕਿ ਮੱਛਰਾਂ ਦੇ ਦਹਿਸ਼ਤ ਤੋਂ ਵੀ ਬਚਾਏਗਾ। ਜੋ ਤੁਹਾਡੇ ਪਰਿਵਾਰ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.