ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫ਼ੈਦ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੇ ਵਾਲ ਵੱਧਦੀ ਉਮਰ ਕਾਰਨ ਸਫੈਦ ਹੋਣ ਲੱਗਦੇ ਹਨ। ਇਨ੍ਹਾਂ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਲੋਕ ਬਾਜ਼ਾਰ ਤੋਂ ਡਾਈ ਖਰੀਦ ਕੇ ਇਸਤਮਾਲ ਕਰਦੇ ਹਨ, ਪਰ ਬਾਜ਼ਾਰ 'ਚ ਮਿਲਣ ਵਾਲੀ ਡਾਈ ਕੈਮੀਕਲ ਨਾਲ ਭਰੀ ਹੁੰਦੀ ਹੈ, ਜਿਸ ਨੂੰ ਲਗਾਉਣ 'ਤੇ ਵਾਲ ਹੀ ਨਹੀਂ ਸਗੋਂ ਖੋਪੜੀ ਵੀ ਕਾਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ, ਜਿਸਦੀ ਮਦਦ ਨਾਲ ਤੁਹਾਨੂੰ ਤੁਹਾਡੇ ਸਫੈਦ ਵਾਲਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਕੜੀ ਪੱਤੇ ਅਤੇ ਮੇਥੀ ਦੇ ਬੀਜ: ਤੁਸੀਂ ਆਪਣੇ ਵਾਲਾਂ ਨੂੰ ਸਫੈਦ ਤੋਂ ਕਾਲਾ ਕਰਨ ਲਈ ਘਰ ਵਿੱਚ ਹੀ ਕੜੀ ਪੱਤੇ ਅਤੇ ਮੇਥੀ ਦੇ ਬੀਜਾਂ ਦਾ ਹੇਅਰ ਪੈਕ ਬਣਾ ਸਕਦੇ ਹੋ। ਇਸ ਪੈਕ ਨੂੰ ਬਣਾਉਣ ਲਈ ਚਾਰ ਤੋਂ ਪੰਜ ਮੁੱਠੀ ਕੜੀ ਪੱਤੇ ਨੂੰ ਤੋੜ ਕੇ ਸਾਫ਼ ਕਰੋ ਅਤੇ ਮੇਥੀ ਦੇ ਦਾਣੇ ਅਤੇ ਕੜੀ ਪੱਤੇ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਮਿਸ਼ਰਣ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇੱਕ ਮੁਲਾਇਮ ਹੇਅਰ ਪੈਕ ਤਿਆਰ ਕਰੋ। ਇਸ ਪੇਸਟ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ ਅੱਧੇ ਘੰਟੇ ਲਈ ਲੱਗਾ ਰਹਿਣ ਦਿਓ। ਫ਼ਿਰ ਆਪਣੇ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਹੇਅਰ ਪੈਕ ਨੂੰ ਸਟੋਰ ਕਰਨ ਲਈ ਇਸ ਨੂੰ ਏਅਰਟਾਈਟ ਕੰਟੇਨਰ 'ਚ ਰੱਖਿਆ ਜਾ ਸਕਦਾ ਹੈ। ਤੁਸੀਂ ਇਸ ਹੇਅਰ ਪੈਕ ਨੂੰ 2 ਤੋਂ 3 ਦਿਨਾਂ ਲਈ ਫਰਿੱਜ ਵਿੱਚ ਸਟੋਰ ਕਰ ਸਕਦੇ ਹੋ। ਇਸ ਹੇਅਰ ਪੈਕ ਨੂੰ ਹਫ਼ਤੇ ਵਿੱਚ ਇੱਕ ਵਾਰ ਜਾਂ 15 ਦਿਨਾਂ ਵਿੱਚ ਇੱਕ ਤੋਂ ਦੋ ਵਾਰ ਲਗਾਇਆ ਜਾ ਸਕਦਾ ਹੈ।
ਬਲੈਕ ਟੀ: ਵਾਲਾਂ ਨੂੰ ਕਾਲੇ ਕਰਨ ਦਾ ਇੱਕ ਆਸਾਨ ਨੁਸਖਾ ਬਲੈਕ ਟੀ ਹੈ। ਇਸ ਨੂੰ ਬਣਾਉਣ ਲਈ 2 ਚਮਚ ਕਾਲੀ ਚਾਹ ਦੀਆਂ ਪੱਤੀਆਂ ਨੂੰ ਬਰਾਬਰ ਮਾਤਰਾ 'ਚ ਪਾਣੀ 'ਚ ਉਬਾਲੋ। ਹੁਣ ਇਸ ਪਾਣੀ ਨੂੰ ਠੰਡਾ ਹੋਣ ਦਿਓ। ਇਸ ਪਾਣੀ ਨੂੰ ਆਪਣੇ ਸਿਰ ਨੂੰ ਧੋਦੇ ਸਮੇਂ ਵਾਲਾਂ 'ਤੇ ਪਾਓ ਅਤੇ ਲਗਭਗ 15 ਮਿੰਟ ਲਈ ਇਸ ਤਰ੍ਹਾਂ ਹੀ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਆਪਣੇ ਸਿਰ ਨੂੰ ਸਾਫ਼ ਪਾਣੀ ਨਾਲ ਧੋ ਲਓ। ਹਫਤੇ 'ਚ 2 ਵਾਰ ਇਸ ਨੁਸਖੇ ਨੂੰ ਅਪਣਾਉਣ ਨਾਲ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ।
- Restless Syndrome: ਜੇਕਰ ਤੁਹਾਨੂੰ ਬੈਠੇ-ਬੈਠੇ ਪੈਰ ਹਿਲਾਉਣ ਦੀ ਹੈ ਆਦਤ, ਤਾਂ ਸਮਝ ਲਓ ਤੁਸੀਂ ਇਸ ਬਿਮਾਰੀ ਦਾ ਹੋ ਸ਼ਿਕਾਰ, ਇਲਾਜ ਲਈ ਅਪਣਾਓ ਇਹ ਤਰੀਕੇ
- Laser Treatment: ਕੀ ਲੇਜ਼ਰ ਇਲਾਜ ਨਾਲ ਅੱਖਾਂ ਦੀ ਸਮੱਸਿਆਂ ਤੋਂ ਪਾਇਆ ਜਾ ਸਕਦੈ ਛੁਟਕਾਰਾ? ਇੱਥੇ ਜਾਣੋ ਪੂਰੀ ਸੱਚਾਈ
- Nomophobia: ਸਮਾਰਟਫ਼ੋਨ ਦੀ ਲਗਾਤਾਰ ਵਰਤੋਂ ਕਰਨ ਨਾਲ ਤੁਸੀਂ ਹੋ ਸਕਦੈ ਇਸ ਬਿਮਾਰੀ ਦਾ ਸ਼ਿਕਾਰ
ਆਂਵਲਾ: ਆਯੁਰਵੇਦ 'ਚ ਆਂਵਲੇ ਨੂੰ ਵਾਲਾਂ 'ਤੇ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ। ਸਫੈਦ ਵਾਲਾਂ ਨੂੰ ਕਾਲੇ ਕਰਨ ਲਈ ਆਂਵਲੇ ਦਾ ਹੇਅਰ ਪੈਕ ਬਣਾਓ। ਇੱਕ ਕਟੋਰੀ ਲਓ ਅਤੇ 2 ਤੋਂ 3 ਆਂਵਲੇ ਨੂੰ ਪੀਸ ਲਓ ਅਤੇ ਇਸ ਦਾ ਤਾਜਾ ਗੁੱਦਾ ਪਾਓ। ਹੁਣ ਇਸ 'ਚ ਇਕ ਚੱਮਚ ਮਿੱਠੇ ਬਦਾਮ ਦਾ ਤੇਲ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਹੇਅਰ ਪੈਕ ਨੂੰ ਅੱਧੇ ਘੰਟੇ ਤੱਕ ਵਾਲਾਂ 'ਤੇ ਰੱਖਣ ਤੋਂ ਬਾਅਦ ਵਾਲ ਧੋ ਲਓ। ਇਹ ਹੇਅਰ ਪੈਕ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਵਾਲਾਂ ਨੂੰ ਬਹੁਤ ਨਰਮ ਬਣਾਉਂਦਾ ਹੈ। ਇਸਦੇ ਨਾਲ ਹੀ ਇਸ ਨੂੰ ਲਗਾਉਣ ਨਾਲ ਵਾਲ ਜੜ੍ਹ ਤੋਂ ਕਾਲੇ ਹੋ ਜਾਂਦੇ ਹਨ। ਇਸ ਹੇਅਰ ਪੈਕ ਨੂੰ ਹਫਤੇ 'ਚ ਇਕ ਵਾਰ ਲਗਾਓ।
ਪਿਆਜ਼: ਵਾਲਾਂ ਨੂੰ ਕਾਲੇ ਕਰਨ ਲਈ ਤੁਸੀਂ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਨੁਸਖਾ ਪੁਰਾਣੇ ਜ਼ਮਾਨੇ ਵਿਚ ਵੀ ਅਪਣਾਇਆ ਜਾਂਦਾ ਸੀ। ਪਿਆਜ਼ ਸਫੈਦ ਵਾਲਾਂ ਨੂੰ ਕਾਲਾ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਸ ਦੇ ਲਈ ਪਿਆਜ਼ ਨੂੰ ਚੰਗੀ ਤਰ੍ਹਾਂ ਪੀਸ ਕੇ ਜੂਸ ਤਿਆਰ ਕਰੋ। ਹੁਣ ਪਿਆਜ਼ ਦਾ ਰਸ ਆਪਣੇ ਵਾਲਾਂ 'ਤੇ ਲਗਾਓ। ਇਸ ਤੋਂ ਬਾਅਦ ਵਾਲਾਂ ਦੀ ਮਾਲਿਸ਼ ਕਰੋ। ਜਦੋਂ ਵਾਲ ਸੁੱਕ ਜਾਣ ਤਾਂ ਵਾਲਾਂ ਨੂੰ ਸਾਧਾਰਨ ਪਾਣੀ ਨਾਲ ਧੋ ਲਓ। ਇਸ ਉਪਾਅ ਨੂੰ ਹਫ਼ਤੇ ਵਿੱਚ ਦੋ ਵਾਰ ਕਰੋ।