ਹੈਦਰਾਬਾਦ: ਜਦੋਂ ਦੁੱਧ ਸਹੀਂ ਤਰੀਕੇ ਨਾਲ ਉਬਲਿਆਂ ਨਹੀਂ ਹੁੰਦਾ, ਤਾਂ ਦੁੱਧ ਦੇ ਫੱਟਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਇਸ ਲਈ ਲੋਕ ਫੱਟੇ ਹੋਏ ਦੁੱਧ ਨੂੰ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਚਮੜੀ ਦੀ ਸੁੰਦਰਤਾਂ ਨੂੰ ਵਧਾਉਣ ਵਿੱਚ ਇਹ ਦੁੱਧ ਮਦਦਗਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਵੀ ਤੁਸੀਂ ਕਈ ਤਰੀਕਿਆਂ ਨਾਲ ਇਸਨੂੰ ਇਸਤੇਮਾਲ ਕਰ ਸਕਦੇ ਹੋ।
ਫੱਟੇ ਹੋਏ ਦੁੱਧ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ:
ਚਮੜੀ ਦੀ ਦੇਖਭਾਲ ਲਈ ਫੱਟੇ ਹੋਏ ਦੁੱਧ ਨੂੰ ਕਰੋ ਇਸਤੇਮਾਲ: ਜੇਕਰ ਤੁਹਾਡੀ ਚਮੜੀ ਖੁਸ਼ਕ ਹੈ, ਤਾਂ ਤੁਸੀਂ ਆਪਣੇ ਚਿਹਰੇ 'ਤੇ ਭਰਪੂਰ ਮਾਤਰਾ 'ਚ ਫੱਟਿਆ ਹੋਇਆ ਦੁੱਧ ਲਗਾਓ ਅਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਇਸਨੂੰ 10-15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਮੂੰਹ ਧੋ ਲਓ। ਇਸਨੂੰ ਲਗਾਉਣ ਤੋਂ ਬਾਅਦ ਚਿਹਰਾ ਚਮਕਦਾਰ ਹੋ ਜਾਵੇਗਾ।
ਦਰੱਖਤਾਂ ਨੂੰ ਵਧਾਉਣ ਲਈ ਫੱਟੇ ਹੋਏ ਦੁੱਧ ਦਾ ਇਸਤੇਮਾਲ: ਫੱਟੇ ਹੋਏ ਦੁੱਧ ਦਾ ਇਸਤੇਮਾਲ ਤੁਸੀਂ ਦਰੱਖਤਾਂ 'ਤੇ ਵੀ ਕਰ ਸਕਦੇ ਹੋ। ਫੱਟਿਆ ਹੋਇਆ ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਜਦੋਂ ਤੁਸੀਂ ਇਸਨੂੰ ਦਰੱਖਤ 'ਚ ਪਾਉਦੇ ਹੋ, ਤਾਂ ਇਹ ਦਰੱਖਤਾਂ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਪਨੀਰ ਬਣਾਓ: ਫੱਟੇ ਹੋਏ ਦੁੱਧ ਨੂੰ ਇਸਤੇਮਾਲ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਤੋਂ ਪਨੀਰ ਬਣਾਉਣਾ। ਇਸ ਲਈ ਫੱਟੇ ਹੋਏ ਦੁੱਧ ਨੂੰ ਹੌਲੀ ਗੈਸ 'ਤੇ ਕੁਝ ਮਿੰਟ ਤੱਕ ਪਕਾਓ। ਜਦੋ ਇਹ ਗਾੜਾ ਹੋ ਜਾਵੇ, ਤਾਂ ਫਿਰ ਗੈਸ ਬੰਦ ਕਰ ਦਿਓ ਅਤੇ ਪਨੀਰ ਨੂੰ ਇੱਕ ਕੱਪੜੇ 'ਚ ਇਕੱਠਾ ਕਰਕੇ ਬੰਨ ਲਓ ਤਾਂਕਿ ਇਸ ਵਿੱਚੋ ਵਾਧੂ ਪਾਣੀ ਨਿਕਲ ਜਾਵੇ।
ਸਲਾਦ: ਸਲਾਦ ਨੂੰ ਸਵਾਦ ਬਣਾਉਣ ਲਈ ਤੁਸੀਂ ਕਰੀਮ ਜਾਂ ਦਹੀ ਦੀ ਜਗ੍ਹਾਂ ਫੱਟੇ ਹੋਏ ਦੁੱਧ ਦਾ ਇਸਤੇਮਾਲ ਕਰ ਸਕਦੇ ਹੋ।
ਜੂਸ 'ਚ ਫੱਟੇ ਹੋਏ ਦੁੱਧ ਨੂੰ ਕਰੋ ਇਸਤੇਮਾਲ: ਜਦੋਂ ਤੁਸੀਂ ਫੱਟੋ ਹੋਏ ਦੁੱਧ ਨੂੰ ਫਲਾਂ ਅਤੇ ਦੂਜੀਆਂ ਚੀਜ਼ਾਂ 'ਚ ਮਿਲਾਉਦੇ ਹੋ, ਤਾਂ ਇਸਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਤੁਸੀਂ ਇੱਕ ਮਲਾਈ ਵਾਲਾ ਫਰੂਟ ਜੂਸ ਬਣਾ ਸਕਦੇ ਹੋ।
ਬੇਕਿੰਗ ਲਈ ਫਟੇ ਹੋਏ ਦੁੱਧ ਨੂੰ ਕਰੋ ਇਸਤੇਮਾਲ: ਬੇਕਿੰਗ ਦੌਰਾਨ ਦਹੀ, ਖੱਟੀ ਕਰੀਮ ਜਾਂ ਇੱਥੋ ਤੱਕ ਕਿ ਮੱਖਣ ਦੀ ਜਗ੍ਹਾਂ ਤੁਸੀਂ ਫੱਟੇ ਦੁੱਧ ਦਾ ਇਸਤੇਮਾਲ ਕਰ ਸਕਦੇ ਹੋ। ਇਸ ਫੱਟੇ ਦੁੱਧ ਨਾਲ ਤੁਸੀਂ ਬਰੈਡ, ਪੈਨਕੇਕ ਅਤੇ ਕੇਕ ਵੀ ਬਣਾ ਸਕਦੇ ਹੋ।