ਸਟੌਕਹੋਮ: ਹਾਰਵੇ.ਜੇ.ਅਲਟਰ ਤੇ ਚਾਰਲਜ਼ ਐਮ ਰਾਇਸ ਤੇ ਬ੍ਰਿਟਿਸ਼ ਸ਼ੋਧਕਰਤਾ ਮਾਇਕਲ ਹਾਉਘਟਨ ਨੇ ਹੈਪੇਟਿਟਿਸ ਸੀ ਵਾਇਰਸ ਦੀ ਦਵਾਈ ਤੇ ਸਰੀਰਕ ਵਿਗਆਨ 'ਚ ਖੋਜ ਕੀਤੀ। ਸੋਮਵਾਰ ਨੂੰ 2020 ਦੇ ਨੋਬਲ ਇਨਾਮਾਂ 'ਚ ਦਵਾਈ ਖੇਤਰ 'ਚ ਹੋਈ ਖੋਜ ਲਈ ਇਹ 2 ਅਮਰੀਕੀ ਨਾਗਰਿਕਾਂ ਤੇ 1 ਬਰਤਾਨਵੀ ਨਾਗਿਰਕ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ। ਅਮਰੀਕੀ ਵਿਗਿਆਨੀ ਹਾਰਵੇ ਜੇ ਅਲਟਰ ਅਤੇ ਚਾਰਲਸ ਐਮ ਰਾਈਸ ਤੇ ਬਰਤਾਨਵੀ ਵਿਗਿਆਨੀ ਮਾਈਕਲ ਹੌਟਨ ਨੂੰ ਹੈਪੇਟਾਈਟਸ ਸੀ ਵਾਇਰਸ ਦੀ ਖੋਜ ਲਈ ਸਾਂਝਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ।
ਸਟੋਕਹੋਲਮ 'ਚ ਨੋਬਲ ਕਮੇਟੀ ਦੇ ਮੁੱਖੀ ਨੇ ਇਸ ਦਾ ਐਲਾਨ ਕੀਤਾ। ਵਿਸ਼ਵ ਸੇਹਤ ਸੰਗਠਨ ਵੱਲੋਂ ਦੱਸਿਆ ਗਿਆ 70 ਮਿਲੀਅਨ ਲੋਕ ਹੈਪਾਟਿਟਿਸ ਸੀ ਨਾਲ ਗ੍ਰਸਤ ਹੁੰਦੇ ਨੇ ਤੇ ਇਸ ਨਾਲ ਹਰ ਸਾਲ 400,000 ਮੌਤਾਂ ਹੁੰਦੀਆਂ ਹਨ। ਇਹ ਇੱਕ ਖਤਰਨਾਕ ਬਿਮਾਰੀ ਹੈ ਤੇ ਇਹ ਸਭ ਤੋਂ ਜ਼ਿਆਦਾ ਅਸਰ ਲਿਵਰ ਤੇ ਹੁੰਦਾ ਤੇ ਕੈਂਸਰ ਹੋਣ ਦਾ ਵੀ ਇੱਕ ਕਾਰਨ ਹੈ।
ਇਨਾਮ ਵੱਜੋਂ ਸੋਨੇ ਦਾ ਤਗਮਾ ਤੇ ਇਨਾਮ ਰਕਮ 10 ਮਿਲੀਅਨ ਮਿਲੀ। ਇਹ ਰਕਮ ਇਨਾਮ ਦੇ ਸਿਰਜਨਹਾਰ ਅਲਵਰਡ ਨੋਬਲ ਦੀ 124 ਸਾਲ ਪਹਿਲਾਂ ਇਨਾਮ ਲਈ ਛੱਡੀ ਗਈ ਰਾਸ਼ੀ 'ਚੋਂ ਮਿਲੀ।
ਮਹਾਂਮਾਰੀ ਦੇ ਦੌਰਾਨ ਇਹ ਦਵਾਈ ਖੇਤਰ 'ਚ ਇਨਾਮ ਖ਼ਾਸ ਮਹੱਤਤਾ ਰੱਖਦਾ ਹੈ। ਇਸ ਦੀ ਖੋਜ ਨੇ ਸੰਸਾਰ ਦੀ ਸਮਾਜਿਕ ਤੇ ਆਰਥਚਾਰੀਆਂ ਨੂੰ ਇਸ ਦੀ ਮਹੱਤਵਤਾ ਦੱਸੀ ਹੈ।
12 ਅਕਤੂਬਰ ਨੂੰ ਐਲਾਨੇ ਜਾ ਰਹੇ ਛੇ ਇਨਾਮਾਂ 'ਚੋਂ ਇਹ ਪਹਿਲਾ ਇਨਾਮ ਹੈ। ਇਸ ਤੋਂ ਇਲਾਵਾ ਭੌਤਿਕ ਵਿਗਿਅਨ, ਰਸਾਇਣ, ਸਾਹਿਤ, ਸ਼ਾਂਤੀ ਤੇ ਅਰਥਚਾਰੇ ਲਈ ਪੁਰਸਕਾਰ ਹਨ।