ਹੈਦਰਾਬਾਦ: ਜਨਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਮਹੀਨੇ 'ਚ ਠੰਡ ਵੀ ਵਧ ਜਾਂਦੀ ਹੈ। ਜੇਕਰ ਤੁਹਾਡੇ ਤੇਜ਼ ਸਿਰਦਰਦ, ਨੱਕ ਦਾ ਵਹਿਣਾ, ਖੰਘ ਅਤੇ ਸਰੀਰ 'ਚ ਦਰਦ ਹੋ ਰਿਹਾ ਹੈ, ਤਾਂ ਇਹ ਠੰਡ ਲੱਗਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤਰੁੰਤ ਸਾਵਧਾਨ ਹੋ ਜਾਓ। ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਤੁਸੀਂ ਕੁਝ ਦੇਸੀ ਨੁਸਖੇ ਅਜ਼ਮਾ ਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਠੰਡ ਲੱਗਣ 'ਤੇ ਅਪਣਾਓ ਦੇਸੀ ਨੁਸਖੇ:
ਕਾਲੀ ਮਿਰਚ ਅਤੇ ਗੁੜ੍ਹ ਦਾ ਕਾੜ੍ਹਾ ਪੀਓ: ਗੁੜ੍ਹ ਦੀ ਮਦਦ ਨਾਲ ਖੰਘ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਗੁੜ੍ਹ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇੰਨਫੈਕਸ਼ਨ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਲਈ ਕਾਲੀ ਮਿਰਚ ਨੂੰ ਪੀਸ ਕੇ ਗਰਮ ਪਾਣੀ 'ਚ ਉਬਾਲ ਲਓ। ਫਿਰ ਇਸ 'ਚ ਜ਼ੀਰਾ ਅਤੇ ਗੁੜ੍ਹ ਨੂੰ ਮਿਲਾ ਲਓ। ਇਸ ਤਰ੍ਹਾਂ ਤੁਹਾਡਾ ਕਾੜ੍ਹਾ ਤਿਆਰ ਹੈ। ਇਸ ਕਾੜ੍ਹੇ ਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।
ਭਾਫ਼ ਲਓ: ਭਾਫ਼ ਲੈਣਾ ਵੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਪਾਣੀ ਗਰਮ ਕਰੋ ਅਤੇ ਗਰਮ ਪਾਣੀ ਨੂੰ ਵੱਡੇ ਭਾਂਡੇ 'ਚ ਪਾ ਲਓ। ਇਸ ਤੋਂ ਬਾਅਦ ਤੋਲੀਆਂ ਜਾਂ ਕੋਈ ਕੱਪੜਾ ਰੱਖ ਕੇ ਪੂਰੀ ਤਰ੍ਹਾਂ ਨਾਲ ਸਿਰ ਨੂੰ ਢੱਕ ਲਓ। 5 ਤੋਂ 10 ਮਿੰਟ ਤੱਕ ਅਜਿਹਾ ਕਰੋ। ਤੁਸੀਂ ਪਾਣੀ 'ਚ ਅਜਵਾਈਨ ਵੀ ਪਾ ਸਕਦੇ ਹੋ। ਇਸ ਨਾਲ ਆਰਾਮ ਮਿਲੇਗਾ।
ਮੁਲੇਠੀ ਦੀ ਚਾਹ: ਮੁਲੇਠੀ ਦੀ ਚਾਹ ਪੀਣ ਨਾਲ ਵੀ ਸਰਦੀ ਵਰਗੀ ਸਮੱਸਿਆ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ਨਾਲ ਛਾਤੀ 'ਚ ਗਰਮੀ ਪੈਂਦਾ ਹੁੰਦੀ ਹੈ। ਇਸਦੇ ਨਾਲ ਹੀ ਜਲਨ ਅਤੇ ਸੋਜ ਤੋ ਵੀ ਆਰਾਮ ਮਿਲਦਾ ਹੈ।
- Winter Tips: ਸਰਦੀਆਂ ਦੇ ਮੌਸਮ 'ਚ ਸੁਸਤੀ ਆਉਣ ਪਿੱਛੇ ਇਹ ਕਾਰਨ ਹੋ ਸਕਦੈ ਨੇ ਜ਼ਿੰਮੇਵਾਰ, ਇਨ੍ਹਾਂ 6 ਤਰੀਕਿਆਂ ਨਾਲ ਪਾਓ ਸੁਸਤੀ ਤੋਂ ਛੁਟਕਾਰਾ
- Winter Health Tips: ਸਰਦੀਆਂ ਦੇ ਮੌਸਮ 'ਚ ਬੱਚਿਆ ਅਤੇ ਬਜ਼ੁਰਗਾਂ ਦਾ ਇਸ ਤਰ੍ਹਾਂ ਰੱਖੋ ਧਿਆਨ
- Winter Health Tips: ਸਰਦੀਆਂ ਦੇ ਮੌਸਮ 'ਚ ਤੁਹਾਡੀਆਂ ਵੀ ਪੁਰਾਣੀਆਂ ਸੱਟਾਂ ਦੇ ਦਰਦ ਮੁੜ ਹੋ ਜਾਂਦੇ ਨੇ ਸ਼ੁਰੂ, ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਠੰਡ ਤੋਂ ਬਚਣ ਦੇ ਤਰੀਕੇ: ਠੰਡ ਤੋਂ ਬਚਣ ਲਈ ਸਿਰ, ਹੱਥ ਅਤੇ ਗਰਦਨ ਨੂੰ ਗਰਮ ਰੱਖਣਾ ਜ਼ਰੂਰੀ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਟੋਪੀ, ਦਸਤਾਨੇ ਅਤੇ ਸਕਾਰਫ਼ ਪਾ ਕੇ ਰੱਖੋ। ਸਰਦੀਆਂ ਦੇ ਮੌਸਮ 'ਚ ਘਰ ਦੇ ਅੰਦਰ ਹੀ ਰਹੋ। ਘਰ ਤੋਂ ਬਾਹਰ ਉਸ ਸਮੇਂ ਹੀ ਜਾਓ, ਜਦੋ ਜ਼ਰੂਰੀ ਕੰਮ ਹੋਵੇ। ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ।