ETV Bharat / sukhibhava

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਿਵੇਂ ਕਰੀਏ ਫੇਫੜਿਆਂ ਦੀ ਸੰਭਾਲ

author img

By

Published : Jun 23, 2021, 3:39 PM IST

ਕੋਰੋਨਾ ਮਹਾਂਮਾਰੀ ਤੋਂ ਠੀਕ ਹੋਣ ਤੋਂ ਬਾਅਦ ਬਹੁਤ ਬੀਮਾਰੀਆਂ ਅਤੇ ਸਮੱਸਿਆਵਾਂ ਲੋਕਾਂ ’ਤੇ ਮਾੜਾ ਅਸਰ ਪਾ ਰਹੀਆਂ ਹਨ। ਪਰ ਆਮਤੌਰ ’ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ ਨੇੜੇ ਦੇ ਲੋਕਾਂ ਦੀ ਗੱਲਾਂ ਸੁਣਕੇ ਜਾਂ ਸਲਾਹ ਲੈ ਕੇ ਖੁਦ ਆਪਣੀ ਸਿਹਤ ਨੂੰ ਠੀਕ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕਰ ਦੇ ਰਹੇ ਹਨ। ਬਿਨਾਂ ਡਾਕਟਰੀ ਸਲਾਹ ਦੇ ਚੁੱਕੇ ਗਏ, ਇਨ੍ਹਾਂ ਕਦਮਾਂ ਦਾ ਖਾਮੀਆਜਾ ਉਨ੍ਹਾਂ ਦੇ ਸਰੀਰ ਦੇ ਵੱਖ ਵੱਖ ਤੰਤਰਾਂ ਖਾਸਕਰ ਉਨ੍ਹਾਂ ਦੇ ਫੇਫੜਿਆ ਨੂੰ ਭੁਗਤਣਾ ਪੈ ਰਿਹਾ ਹੈ।

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਿਵੇਂ ਕਰੀਏ ਫੇਫੜਿਆਂ ਦੀ ਸੰਭਾਲ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਿਵੇਂ ਕਰੀਏ ਫੇਫੜਿਆਂ ਦੀ ਸੰਭਾਲ

ਹੈਦਰਾਬਾਦ: ਕੋਰੋਨਾ ਦੀ ਦੂਜੀ ਲਹਿਰ ਨੇ ਆਮ ਲੋਕਾਂ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ। ਚਿੰਤਾ ਦੀ ਗੱਲ ਇਹ ਰਹੀ ਕਿ ਇਸ ਵਾਰ ਨਾ ਸਿਰਫ ਕੋਰੋਨ ਦੇ ਦੌਰਾਨ ਬਲਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਹੋਰ ਸੰਕ੍ਰਮਣ, ਦਿਲ ਦੇ ਰੋਗ ਅਤੇ ਗੰਭੀਰ ਡਾਇਬਟੀਜ਼ ਵਰਗੀਆਂ ਬੀਮਾਰੀਆਂ ਦੇ ਮਾੜੇ ਅਸਰ ਅਤੇ ਠੀਕ ਹੋਣ ਤੋਂ ਬਾਅਦ ਸਿਹਤ ਦੇ ਪੁਨਰਵਾਸ ਚ ਵੱਖ ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਸਾਹ ਤੰਤਰ ਨਾਲ ਸਬੰਧਿਤ ਰੋਗ ਹੈ ਅਜਿਹੇ ’ਚ ਨਾ ਸਿਰਫ ਰੋਗ ਬਲਕਿ ਉਸਦੇ ਮਾੜੇ ਅਸਰ ਨੂੰ ਵੀ ਸਭ ਤੋਂ ਜਿਆਦਾ ਫੇਫੜਿਆਂ ’ਚ ਨਜ਼ਰ ਆਉਂਦਾ ਹੈ।

ਮਾਹਰਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਸਿਹਤ ਦੀ ਸੰਭਾਲ ਚ ਸਭ ਤੋਂ ਜਿਆਦਾ ਸਮੱਸਿਆ ਅਤੇ ਦੇਰੀ ਉਨ੍ਹਾਂ ਦੁਆਰਾ ਬਿਨਾਂ ਡਾਕਟਰੀ ਸਲਾਹ ਲਏ, ਸਿਹਤ ਲਾਭ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਕਾਰਨ ਹੋ ਰਹੀ ਹੈ। ਇਸੇ ਵਿਸ਼ੇ ’ਤੇ ਈਟੀਵੀ ਭਾਰਤ ਸੁਖੀਭਵ ਨਾਲ ਗੱਲ ਕਰਦੇ ਹੋਏ ਗੋਆ ਦੇ ਪਲਮਨੋਲੋਜੀਸਟ ਡਾਕਟਰ ਸੰਦੀਪ ਨਾਇਕ, ਜੋਕਿ ਮਾਰਗੋ ’ਚ ਐਸਟਰ, ਤ੍ਰਿਮੁਰਤੀ, ਬੋਰਕਰ ਹਸਪਤਾਲਾਂ ਅਤੇ ਸਵਾਇਕਰ ਹਸਪਤਾਲ ਤੋਂ ਮਾਨਤਾ ਪ੍ਰਾਪਤ ਕੀਤੀ ਹੋਈ ਹੈ। ਜੁੜੇ ਹੋਏ ਹਨ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਬਹੁਤ ਜ਼ਰੂਰੀ ਹੈ ਕਿ ਫੇਫੜਿਆਂ ਦੀ ਸਿਹਤ ਦਾ ਸਭ ਤੋਂ ਜਿਆਦਾ ਧਿਆਨ ਰੱਖਿਆ ਜਾਵੇ ਨਹੀਂ ਤਾਂ ਕਈ ਹੋਰ ਗੰਭੀਰ ਸਮੱਸਿਆਵਾਂ ਵੀ ਪੀੜਤ ਦੀ ਸਥਿਤੀ ਨੂੰ ਵਿਗਾੜ ਸਕਦੀ ਹੈ।

ਫੇਫੜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਸਥਿਤੀ

ਡਾਕਟਰ ਸੰਦੀਪ ਦੱਸਦੇ ਹੋਏ ਕਿ ਗੰਭੀਰ ਅਸਰ ਵਾਲੇ ਕੋਰੋਨਾ ਸੰਕ੍ਰਮਣ ਤੋਂ ਠੀਕ ਹੋਣ ਤੋਂ ਬਾਅਦ ਪੀੜਤ ਦੇ ਸਾਹ ਤੰਤਰ ਨਾਲ ਜੁੜੇ ਅੰਗਾਂ ਦੇ ਖਰਾਬ ਹੋਣ ਦਾ ਖਦਸ਼ਾ ਕਾਫੀ ਜਿਆਦਾ ਰਹਿੰਦਾ ਹੈ। ਇੱਥੇ ਹੀ ਨਹੀਂ ਵੱਖ-ਵੱਖ ਪ੍ਰਕਾਰ ਦੇ ਪਲਮੋਨਰੀ ਸੀਕਵੇਲ ਯਾਨੀ ਫੇਫੜਿਆ ਦੇ ਲੰਬੇ ਸਮੇਂ ਤੱਕ ਚੱਲਣ ਵਾਲੇ ਰੋਗ ਪੀੜਤ ਦੀ ਹਾਲਤ ਨੂੰ ਗੰਭੀਰ ਬਣਾ ਸਕਦਾ ਹੈ। ਜਿਵੇ ਚਿਰਕਾਰੀ ਫੁਫੁਸੀਅ ਰੋਗ ਯਾਨੀ ਫੇਫੜਿਆ ਦਾ ਗੰਭੀਰ ਰੋਗ ਅਤੇ ਨਿਮੋਨੀਆ ਦੀ ਤਰਜ ’ਤੇ ਫੇਫੜਿਆਂ ਚ ਫਾਈਬ੍ਰੇਸਿਸ।

ਅਜਿਹੀ ਹਾਲਤ ਚ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪੀੜਤ ਦੇ ਫੇਫੜਿਆਂ ਦੇ ਪੁਨਰਵਾਸ ਦੇ ਲਈ ਕੰਮ ਕੀਤਾ ਜਾਣਾ ਜਰੁਰੀ ਹੋ ਜਾਂਦਾ ਹੈ। ਜਿਸਦੇ ਲਈ ਫਿਜੀਓਥੈਰੇਪੀ ਤਕਨੀਕੀ ਦੀ ਮਦਦ ਲਈ ਜਾ ਸਕਦੀ ਹੈ।

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਫੇਫੜਿਆਂ ਦੇ ਪੁਨਰਵਾਸ ਦੇ ਲਈ ਹੇਠ ਲਿਖੇ ਤਕਨੀਕਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਡਾਇਫ੍ਰਾਗਮੇਟਿਕ ਬ੍ਰਿਦਿੰਗ ਜਾਂ ਬੇਲੀ ਬ੍ਰਿਦਿੰਗ: ਇਸਦੇ ਨਿਯਮਿਤ ਅਭਿਆਸ ਤੋਂ ਨਾ ਸਿਰਫ ਸਾਡੇ ਢਿੱਡ ਦੀ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ ਬਲਕਿ ਇਹ ਫੇਫੜਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਖੋਲ੍ਹਣ ’ਚ ਮਦਦ ਕਰਦੇ ਹਨ।

ਪਰਸਯੂਡ ਲਿਪ ਬ੍ਰਿਦਿੰਗ: ਸਿਕੁੜੇ ਜਾਂ ਪਾਉਟ ਦੇ ਆਕਾਰ ਚ ਬੁੱਲ੍ਹਾਂ ਤੋਂ ਸਾਹ ਲੈਣ ਦੀ ਤਕਨੀਕਤੋਂ ਵੀ ਫੇਫੜਿਆਂ ਦੀ ਸ਼ਕਤੀ ਵਧਦੀ ਹੈ ਅਤੇ ਫੇਫੜੇ ਜਿਆਦਾ ਮਾਤਰਾ ਚ ਆਕਸੀਜਨ ਗ੍ਰਹਿਣ ਕਰ ਪਾਉਂਦੇ ਹਨ।

ਬ੍ਰਾਨਕਲ ਹਾਈਜੀਨ: ਇਸਦੇ ਤਹਿਤ ਅਜਿਹਾ ਬਹੁਤ ਤੋਂ ਤਰੀਕੇ ਆਉਂਦੇ ਹਨ ਜੋ ਕਿ ਸਰੀਰ ਦੇ ਵਾਯੂ ਮਾਰਗ ਨੂੰ ਸਾਫ ਕਰਨੇ ਦਾ ਕੰਮ ਕਰਦੇ ਹਨ ਜਿਵੇਂ ਪੋਸਚਰਲ ਡ੍ਰੇਨੇਜ, ਵਾਈਬ੍ਰੇਸ਼ਨ ਯਾਨੀ ਕੰਪਨ, ਸੈਕਸ਼ਨਿੰਗ ਯਾਨੀ ਯੂਸ਼ਣ। ਆਮਤੌਰ ’ਤੇ ਕੋਮੋਰਬਿਟੀ ਸਮੱਸਿਆਵਾਂ ਜਿਵੇਂ ਬ੍ਰੋਕਾਈਟਿਸ, ਨਿਮੋਨੀਆ ਅਤੇ ਸਰੀਰ ਚ ਸ੍ਰੇਕ੍ਰੇਸ਼ਨ ਚ ਵਾਧਾ ਹੋਣ ’ਤੇ ਪੀੜਤ ਨੂੰ ਇਹ ਅਭਿਆਸ ਕੀਤੇ ਜਾਣ ਦੀ ਸਲਾਹ ਅਤੇ ਨਿਰਦੇਸ਼ ਦਿੱਤੇ ਜਾਂਦੇ ਹਨ।

ਪ੍ਰਵਣ ਸਥਿਤੀ: ਅੰਗਰੇਜੀ ’ਚ ਪ੍ਰੋਨ ਪੋਜਿਸ਼ਨਿੰਗ ਯਾਨੀ ਪ੍ਰਵਣ ਸਥਿਤੀ ਸਾਹ ਲੈਣ ’ਚ ਆਰਾਮ ਦੇ ਲਈ ਅਤੇ ਆਕਸੀਕਰਣ ਚ ਸੁਧਾਰ ਕਰਨ ਦੇ ਲਈ ਮਦਦਗਾਰ ਮੰਨੀ ਜਾਂਦੀ ਹੈ। ਇਸ ਚ ਮਰੀਜ਼ ਨੂੰ ਢਿੱਡ ਦੇ ਬਲ ਲਿਟਾਇਆ ਜਾਂਦਾ ਹੈ। ਇਹ ਪ੍ਰੀਕ੍ਰਿਰਿਆ 30 ਮਿੰਟ ਤੋਂ ਦੋ ਘੰਟੇ ਦੀ ਹੁੰਦੀ ਹੈ। ਇਸਨੂੰ ਕਰਨ ਨਾਲ ਫੇਫੜਿਆਂ ’ਚ ਖੂਨ ਸੰਚਾਰ ਬਿਹਤਰ ਹੁੰਦਾ ਹੈ ਜਿਸ ਨਾਲ ਆਕਸੀਜਨ ਫੇਫੜਿਆਂ ’ਚ ਆਸਾਨੀ ਨਾਲ ਪਹੁੰਚਦੀ ਹੈ ਅਤੇ ਫੇਫੜੇ ਚੰਗੇ ਤਰੀਕੇ ਨਾਲ ਕੰਮ ਕਰਨ ਲੱਗਦੇ ਹਨ।

ਲੰਗਸ ਐਕਸਪੇਨਸ਼ਨ ਯਾਨੀ ਫੇਫੜੇ ਨੂੰ ਫੁਲਾਉਣ ਦੀ ਤਕਨੀਕ

ਡਾ. ਸੰਦੀਪ ਦੱਸਦੇ ਹਨ ਕਿ ਸਾਹ ਨੂੰ ਲਿਆਉਣ ਸਬੰਧੀ ਕਸਰਤ ਜਿਸ ਚ ਸਾਹ ਤੰਤਰ ਖਾਸਕਰਕੇ ਫੇਫੜਿਆਂ ਤੇ ਦਬਾਅ ਪੈਂਦਾ ਹੈ, ਫੇਫੜਿਆਂ ਦੀ ਖਰਾਬ ਮਾਸਪੇਸ਼ੀਆਂ ਦੇ ਪੁਨਰਵਾਸ ਅਤੇ ਸਾਹ ਲੈਣ ਦੀ ਸ਼ਕਤੀ ਨੂੰ ਬਿਹਤਰ ਬਣਾਉਣ ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਅਜਿਹੇ ਚ ਕੁਝ ਅਭਿਆਸ ਹੇਠ ਲਿਖੇ ਹਨ।

  • ਇੰਸੇਂਟਿਵ ਸਪਾਇਰੋਮੇਟ੍ਰੋ ਯਾਨੀ ਪ੍ਰੋਤਸਾਹਨ ਸਪਾਯਰੋਮੇਟ੍ਰੀ
  • ਮੈਨੁਅਲ ਮੋਬਿਲਾਈਜੇਸ਼ਨ ਆਫ ਰਿਬ ਕੇਜ਼ ਯਾਨੀ ਛਾਤੀ ਦੀ ਹੱਡੀਆਂ ਦੀ ਦੇਖਭਾਲ ਦੇ ਲਈ ਕਰਵਾਏ ਜਾਣ ਵਾਲੇ ਕਸਰਤ
  • ਰੇਸਿਪਰੇਟ੍ਰੀ ਮਸਲ ਟ੍ਰੇਨਿੰਗ ਯਾਨੀ ਸਾਹ ਤੰਤਰ ਦੀ ਮਾਸਪੇਸ਼ੀਆਂ ਦੇ ਲਈ ਕਸਰਤ
  • ਏਰੋਬਿਕ ਕਸਰਤ

ਡਾ. ਸੰਦੀਪ ਦੱਸਦੇ ਹਨ ਕਿ ਘੱਟ ਜਾਂ ਮਧੱਮ ਰਫਤਾਰ ਵਾਲੇ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਆਮਤੌਰ ’ਤੇ ਪੀੜਤ ਆਮਤੌਰ ਰਫਤਾਰ ਚ ਅਜਿਹੇ ਅਭਿਆਸ ਕਰ ਸਕਦਾ ਹੈ। ਪਰ ਕੁਝ ਖਾਸ ਹਾਲਾਤ ਚ ਬਿਨਾਂ ਡਾਕਟਰੀ ਸਲਾਹ ਜਾਂ ਉੱਤੇ ਦੱਸੇ ਗਏ ਫਿਰ ਕਿਸੇ ਵੀ ਪ੍ਰਕਾਰ ਦੀ ਕਸਰਤ ਨਹੀਂ ਕਰਨ ਚਾਹੀਦੇ ਇਹ ਸਥਿਤੀਆਂ ਹੇਠ ਲਿਖੀਆਂ ਹਨ।

  • ਜੇਕਰ ਪੀੜਤ ਦੇ ਠੀਕ ਹੋਣ ਤੋਂ ਬਾਅਦ ਵੀ ਸਰੀਰ ’ਚ ਗੰਭੀਰ ਅਸਰ ਦਿਖ ਰਿਹਾ ਹੋਵੇ
  • ਉਹ ਰੋਗ ਜਾਂ ਸੰਕ੍ਰਮਣ ਦੀ ਚਪੇਟ ’ਚ ਆ ਗਿਆ ਹੋਵੇ
  • ਇਨ੍ਹਾਂ ਕਸਰਤਾਂ ਜਾ ਅਭਿਆਸ ਦੇ ਦੌਰਾਨ ਉਸ ਨੂੰ ਸਾਹ ਲੈਣ ਚ ਜਾਂ ਫਿਰ ਹੋਰ ਸਮੱਸਿਆਵਾਂ ਮਹਿਸੂਸ ਹੋ ਰਹੀਆਂ ਹੋਣ।

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ, ਜੇਕਰ ਪੀੜਤ ਦੀ ਸਥਿਤੀ ਗੰਭੀਰ ਬਣੀ ਰਹਿੰਦੀ ਹੈ ਜਾਂ ਉਸਨੂੰ ਵਧੇਰੇ ਮੁਸ਼ਕਲਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਸਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਤਾਂ ਜੋ ਜ਼ਰੂਰਤ ਪੈਣ 'ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਸਕੇ।

ਕਸਰਤ ਲਈ ਯਾਦ ਰੱਖਣ ਵਾਲੀਆਂ ਗੱਲਾਂ

ਡਾ: ਸੰਦੀਪ ਦੱਸਦੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ, ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਸਾਹ ਪ੍ਰਣਾਲੀ 'ਤੇ ਕੋਈ ਦਬਾਅ ਨਾ ਪਵੇ ਇਸਦੇ ਲਈ ਠੀਕ ਹੋਣ ਦੇ ਤੁਰੰਤ ਬਾਅਦ ਫੇਫੜਿਆਂ ਦੇ ਮੁੜ ਵਸੇਬੇ ਲਈ ਯਤਨ ਸ਼ੁਰੂ ਨਹੀਂ ਕੀਤੇ ਜਾਣੇ ਚਾਹੀਦੇ। ਆਮ ਤੌਰ 'ਤੇ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ, ਘੱਟੋ ਘੱਟ 3 ਮਹੀਨਿਆਂ ਲਈ, ਅਜਿਹੀਆਂ ਕਸਰਤਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਜੋ ਸਰੀਰ ’ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀਆਂ ਹੋਣ, ਹਲਕੇ ਅਭਿਆਸਾਂ, ਲਾਈਟ ਸਟ੍ਰੈਚਿੰਗ ਜਾਂ ਪ੍ਰਾਣਾਯਾਮ ਵਰਗੇ ਅਭਿਆਸ ਵੀ ਡਾਕਟਰੀ ਸਲਾਹ ਤੋਂ ਬਾਅਦ ਹੀ ਕੀਤੇ ਜਾਣੇ ਚਾਹੀਦੇ ਹਨ।

ਕੁਝ ਖਾਸ ਹਾਲਤਾਂ ਵਿੱਚ, ਫੇਫੜਿਆਂ ’ਚ ਸੁਧਾਰ ਕਰਨ ਲਈ ਕੋਈ ਕਸਰਤ ਨਹੀਂ ਕੀਤੀ ਜਾਣੀ ਚਾਹੀਦੀ। ਜਿਵੇਂ:-

  • ਜੇਕਰ ਕਿਸੇ ਨੂੰ ਬੁਖਾਰ ਹੋਵੇ
  • ਆਰਾਮ ਕਰਦੇ ਸਮੇਂ ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ ਚ ਸਮੱਸਿਆ ਹੋ ਰਹੀ ਹੋਵੇ ਜਾਂ ਸਾਹ ਘੱਟ ਆ ਰਹੀ ਹੋਵੇ
  • ਛਾਤੀ ਚ ਕਿਸੇ ਪ੍ਰਕਾਰ ਦਾ ਦਰਦ ਮਹਿਸੂਸ ਹੋ ਰਿਹਾ ਹੋਵੇ ਜਾਂ ਪੈਰ ਚ ਸੋਜਣ ਆ ਰਹੀ ਹੋਵੇ।

ਇਹੀ ਨਹੀਂ ਅਜਿਹੇ ਵਿਅਕਤੀ ਜੋ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ ਉਨ੍ਹਾਂ ਦੇ ਲਈ ਬਹੁਤ ਜਰੂਰੀ ਹੈ ਕਿ ਨਿਯਮਿਤ ਤੌਰ ’ਤੇ ਉਨ੍ਹਾਂ ਦੇ ਸਰੀਰ ਦਾ ਤਾਪਮਾਨ, ਉਨ੍ਹਾਂ ਦੇ ਦਿਲ ਧੜਕਣ ਦੀ ਰਫਤਾਰ, ਸਰੀਰ ਚ ਆਕਸੀਜਨ ਦਾ ਪੱਧਰ, ਖੂਨ ਦੀ ਰਫਤਾਰ ਅਤੇ ਸਾਹ ਲੈਣ ਦੀ ਸ਼ਕਤੀ ਦੀ ਨਿਗਰਾਣੀ ਕੀਤੀ ਜਾਵੇ। ਜੇਕਰ ਕਸਰਤ ਕਰਦੇ ਸਮੇਂ ਕਿਸੇ ਵਿਅਕਤੀ ਨੂੰ ਸਾਹ ਲੈਣ ਚ ਸਮੱਸਿਆ ਜਾ ਕਮੀ, ਛਾਤੀ ਚ ਦਰਦ, ਠੰਢ ਲੱਗਣਾ, ਹਦ ਤੋਂ ਜਿਆਦਾ ਥਕਾਨ ਮਹਿਸੂਸ ਹੋਣਾ ਅਤੇ ਦਿਲ ਦੀ ਧੜਕਨਾਂ ਦੀ ਰਫਤਰਾ ਚ ਕਮੀ ਜਾਂ ਤੇਜ਼ੀ ਆਉਣ ਵਰਗੀ ਸਮੱਸਿਆ ਮਹਿਸੂਸ ਹੋਣ ’ਤੇ ਡਾਕਟਰੀ ਸਲਾਹ ਜਰੂਰ ਲੈਣੀ ਚਾਹੀਦੀ ਹੈ।

ਡਾ. ਸੰਦੀਪ ਦੱਸਦੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵਿਅਕਤੀਆਂ ਨੂੰ ਫੇਫੜਿਆਂ ਦੀ ਪਰੇਸ਼ਾਨੀ ਹੀ ਨਹੀਂ ਸਗੋਂ ਦਿਲ ਸਬੰਧੀ ਸਮੱਸਿਆ ਅਤੇ ਤਾਂਤਰਿਕ ਸਬੰਧੀ ਆਦਿ ਸਮੱਸਿਆਵਾਂ ਵੀ ਦੇਖਣ ਨੂੰ ਮਿਲ ਸਕਦੀ ਹੈ। ਇਸ ਲਈ ਜਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਰਤ ਜਾਂ ਫਿਜੀਓਥੈਰੇਪੀ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਜਰੂਰੀ ਲੈਣੀ ਚਾਹੀਦੀ ਹੈ।

ਇਹ ਵੀ ਪੜੋ: ਹਾਈ ਕੋਲੇਸਟ੍ਰੋਲ ਵਾਲੇ ਲੋਕਾਂ 'ਚ ਦਿਲ ਦੇ ਦੌਰੇ ਦਾ ਜੋਖ਼ਮ ਵਧਾਉਂਦਾ ਹੈ ਕੋਵਿਡ -19 :ਖੋਜ

ETV Bharat Logo

Copyright © 2024 Ushodaya Enterprises Pvt. Ltd., All Rights Reserved.