Hyderabad Desk : ਸਵਾਦ ਵਿੱਚ ਖੱਟੀ-ਮਿੱਠੀ ਸਟ੍ਰਾਬੇਰੀ ਸਿਹਤ ਦੇ ਲਈ ਕਿੰਨੀ ਫਾਇਦੇਮੰਦ ਹੋ ਸਕਦੀ ਹੈ। ਇਸ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਖਾਸ ਤੌਰ 'ਤੇ ਗਰਮੀ ਦੇ ਮੌਸਮ ਵਿੱਚ ਮਿਲਣ ਵਾਲੀ ਇਹ ਬੇਰੀ ਅੱਜਕੱਲ ਸੂਪਰਮਾਰਕਿਟ ਵਿੱਚ ਪੂਰੇ ਸਾਲ ਮਿਲ ਜਾਦੀ ਹੈ। ਇਸ ਲਈ ਇਸਨੂਮ ਲੱਭਣਾ ਕਾਫੀ ਅਸਾਨ ਹੈ।
ਸਟ੍ਰਾਬੇਰੀ ਖਾਣ ਦੇ ਕੀ ਹਨ ਫਾਇਦੇ: ਸਟ੍ਰਾਬੇਰੀ ਖਾਣ ਦੇ ਕਈ ਸਾਰੇ ਫਾਇਦੇ ਹਨ। ਕਿਉਕਿ, ਇਹ ਇੱਕ ਫਾਇਬਰ ਫੂਡ ਹੈ, ਜੋ ਕਿ ਗਲਾਇਸੇਮਿਕ ਇੰਡੇਕਸ ਵਿੱਚ ਕਾਫੀ ਥੱਲੇ ਆਉਦਾ ਹੈ। ਦੂਜੇ ਪਾਸੇ USDA ਦੇ ਅਨੁਸਾਰ, 100 ਗ੍ਰਾਮ ਸਟ੍ਰਾਬੇਰੀ ਨਾਲ 58.8 ਐਮਜੀ ਵਿਟਾਮਿਨ-ਸੀ ਮਿਲਦਾ ਹੈ।ਜੋ 12 ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ।
ਵਿਟਾਮਿਮ-ਸੀ ਦੇ 12 ਫਾਇਦੇ:
1. ਵਲੱਡ ਸ਼ੁਗਰ ਨੂੰ ਵੱਧਣ ਨਹੀ ਦਿੰਦਾ
2. ਕਿਡਨੀ ਫੇਲ ਹੋਣ ਤੋੰ ਬਚਾਉਦਾ ਹੈ
3. ਹਾਈ ਵਲੱਡ ਪ੍ਰੇਸ਼ਰ ਤੋਂ ਦੂਰ ਰੱਖਦਾ ਹੈ
4. ਕੋਲੇਸਟ੍ਰਾਲ ਨੂੰ ਵੱਧਣ ਨਹੀ ਦਿੰਦਾ
5.ਟ੍ਰਾਈਗਿਲਸਰਾਈਡ ਨੂੰ ਕਟ੍ਰੋਲ ਰੱਖਦਾ ਹੈ
6. ਖੂਨ ਵਿੱਚ ਯੂਰਿਕ ਐਸਿਡ ਘਟਾਉਦਾ ਹੈ
7.ਗਾਓਟ ਤੋਂ ਬਚਾਉਦਾ ਹੈ
8. ਆਇਰਨ ਦੀ ਕਮੀ ਨਹੀ ਹੋਣ ਦਿੰਦਾ
9. ਇਮੂਯਨ ਸਿਸਟਮ ਨੂੰ ਤਾਕਤਵਰ ਬਣਾਉਦਾ ਹੈ
10. ਯਾਦਸ਼ਤ ਤੇਜ਼ ਕਰਦਾ ਹੈ
11. ਟਾਕਿਸਨਸ ਨਹੀ ਬਨਣ ਦਿੰਦਾ
12. ਅੱਖਾਂ ਨੂੰ ਹੈਲਥੀ ਰੱਖਦਾ ਹੈ
ਕਬਜ਼ ਨੂੰ ਠੀਕ ਕਰਦੀ ਹੈ ਸਟ੍ਰਾਬੇਰੀ: ਸਟ੍ਰਾਬੇਰੀ ਦੇ ਅੰਦਰ ਸਾਲਯੁਬਲ ਅਤੇ ਇਨਸਾਲਯੁਬਲ ਫਾਇਬਰ ਦੀ ਵਧੀਆ ਮਾਤਰਾ ਹੁੰਦੀ ਹੈ। ਇਸ ਲਈ ਜੋ ਲੋਕ ਲੰਬੇ ਸਮੇਂ ਤੋਂ ਕਬਜ਼ ਦਾ ਸ਼ਿਕਾਰ ਹਨ, ਉਹ ਇਸਦਾ ਸਲਾਦ ਬਣਾ ਕੇ ਇਸਤੇਮਾਲ ਕਰ ਸਕਦੇ ਹਨ।
ਪੋਟਾਸ਼ਿਅਮ ਰੱਖੇਗਾ ਦਿਲ ਦਾ ਖਿਆਲ : USDA ਦੇ ਮੁਤਾਬਿਕ, ਸਟ੍ਰਾਬੇਰੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਸਭ ਤੋਂ ਜਿਆਦਾ ਹੁੰਦੀ ਹੈ। ਦਿਲ ਦੇ ਲਈ ਇਹ ਬਹੁਤ ਜਿਆਦਾ ਜਰੂਰੀ ਹੈ, ਜੋ ਵਲੱਡ ਪ੍ਰੇਸ਼ਰ ਨੂੰ ਕਟ੍ਰੋਲ ਰੱਖਦਾ ਹੈ ਅਤੇ ਦਿਲ ਦੀ ਬਿਮਾਰੀ ਨਹੀ ਹੋਣ ਦਿੰਦਾ।
ਚਾਕੂ ਦੀ ਧਾਰ ਤੋਂ ਵੀ ਤੇਜ਼ ਹੋਵੇਗਾ ਬ੍ਰੇਨ : ਕਈ ਰਿਸਰਚ ਦਾਅਵਾ ਕਰਦੀ ਹੈ ਕਿ ਲਾਲ ਸਟ੍ਰਾਬੇਰੀ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜਾਨਾ ਇਸ ਨੂੰ ਖਾਣ ਵਾਲੀਆ ਔਰਤਾਂ ਦੇ ਸੋਚਣ ਅਤੇ ਸਿੱਖਣ ਦੀ ਸ਼ਕਤੀ ਕਾਫੀ ਤੇਜ਼ ਪਾਈ ਗਈ ਸੀ।
ਇਸ ਗੱਲ ਦਾ ਰੱਖੋ ਧਿਆਨ: ਆਮ ਤੌਰ 'ਤੇ ਸਟ੍ਰਾਬੇਰੀ ਖਾਣਾ ਸੁਰੱਖਿਅਤ ਹੁੰਦਾ ਹੈ, ਪਰ ਘੱਟ ਉਮਰ ਦੇ ਬੱਚਿਆ ਵਿੱਚ ਇਹ ਐਲਰਜੀ ਪੈਦਾ ਕਰ ਸਕਦੀ ਹੈ। ਇਸ ਵਿੱਚ ਇੱਕ ਪ੍ਰੋਟੀਨ ਹੁੰਦਾ ਹੈ, ਜੋ ਕਿ ਐਲਰਜੀ ਤੋਂ ਪਰੇਸ਼ਾਨ ਬੱਚਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ :- Breakup Effects Heart : ਬ੍ਰੇਕਅੱਪ ਤੁਹਾਡੇ ਦਿਲ ਨੂੰ ਕਿਵੇਂ ਕਰਦਾ ਹੈ ਪ੍ਰਭਾਵਿਤ ? ਜਾਣੋ