ETV Bharat / sukhibhava

Child Care: ਇਨ੍ਹਾਂ 6 ਟਿਪਸ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਨਾਲ ਹੋਰ ਵੀ ਗਹਿਰਾ ਕਰ ਸਕਦੇ ਹੋ ਰਿਸ਼ਤਾ - ਆਪਣੇ ਬੱਚੇ ਨੂੰ ਪੜ੍ਹਨਾ

ਮਾਹਰ ਇੱਕ ਸੁਝਾਅ ਦਿੰਦੇ ਹਨ ਜਿਸ ਨਾਲ ਤੁਸੀਂ ਆਪਣੇ ਬੱਚੇ ਨਾਲ ਜ਼ਿਆਦਾ ਸਮਾਂ ਬਿਤਾ ਸਕੋਂ ਤਾਂਕਿ ਤੁਹਾਡੇ ਬੱਚੇ ਦਾ ਤੁਹਾਡੇ ਨਾਲ ਪਿਆਰ ਵੀ ਬਣਿਆ ਰਹੇ ਅਤੇ ਤੁਸੀਂ ਆਪਣੇ ਬੱਚੇ ਨਾਲ ਕੁਝ ਪਿਆਰੀਆਂ ਯਾਦਾਂ ਵੀ ਬਣਾ ਸਕੋ।

Child Care
Child Care
author img

By

Published : Apr 10, 2023, 3:44 PM IST

ਨਵੀਂ ਦਿੱਲੀ: ਜੀਵਨ ਨੂੰ ਬਦਲਣ ਵਾਲਾ ਅਨੁਭਵ ਮਾਤਾ-ਪਿਤਾ ਬਣਨਾ ਹੈ। ਕਿਉਕਿ ਬੱਚੇ ਦੇ ਆਉਣ ਤੋਂ ਬਾਅਦ ਮਾਤਾ-ਪਿਤਾ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆ ਹਨ। ਜਦੋਂ ਤੁਸੀਂ ਆਪਣੇ ਬੱਚੇ ਨੂੰ ਪਹਿਲੀ ਵਾਰ ਗੋਂਦ ਵਿੱਚ ਚੁੱਕਦੇ ਹੋ ਤਾਂ ਤੁਸੀਂ ਅਣੋਖਾ ਮਹਿਸੂਸ ਕਰਦੇ ਹੋ। ਮਾਪੇ ਬਣਨਾ ਇੱਕ ਜ਼ਿੰਮੇਵਾਰੀ ਅਤੇ ਇੱਕ ਭਾਵਨਾਤਮਕ ਅਨੁਭਵ ਹੈ।

ਬੱਚੇ ਦੇ ਵਧਣ-ਫੁੱਲਣ ਅਤੇ ਸਿਹਤਮੰਦ ਰਹਿਣ ਲਈ ਇੱਕ ਮਾਂ ਅਤੇ ਉਸਦੇ ਬੱਚੇ ਵਿੱਚ ਇੱਕ ਭਾਵਨਾਤਮਕ ਲਗਾਵ ਹੋਣਾ ਚਾਹੀਦਾ ਹੈ। ਇਹ ਕੁਨੈਕਸ਼ਨ ਬੱਚੇ ਨੂੰ ਸੁਰੱਖਿਆ, ਪਿਆਰ ਅਤੇ ਭਰੋਸੇ ਦੀ ਭਾਵਨਾ ਪ੍ਰਦਾਨ ਕਰਦਾ ਹੈ। ਬੱਚਾ ਆਪਣੀ ਮਾਂ ਤੋਂ ਬਾਹਰੀ ਸੰਸਾਰ ਅਤੇ ਵਿਕਾਸ ਬਾਰੇ ਸਿੱਖਦਾ ਹੈ। ਬੱਚੇ ਦੀ ਦੇਖਭਾਲ ਨੂੰ ਲੈ ਕੇ ਮਾਹਰਾਂ ਦੁਆਰਾ ਹੇਠਾਂ ਕੁਝ ਕਦਮ ਦੱਸੇ ਗਏ ਹਨ:

ਚਮੜੀ ਤੋਂ ਚਮੜੀ ਦਾ ਸਮਾਂ: ਆਪਣੇ ਬੱਚੇ ਨੂੰ ਆਪਣੀ ਚਮੜੀ ਦੇ ਸੰਪਰਕ ਵਿੱਚ ਰੱਖਣਾ ਚਾਹੀਦਾ ਹੈ। ਇਹ ਸਰੀਰਕ ਸੰਪਰਕ ਬੱਚੇ ਨੂੰ ਸੁਰੱਖਿਆ ਅਤੇ ਆਰਾਮ ਦੀ ਭਾਵਨਾ ਪ੍ਰਦਾਨ ਕਰਦਾ ਹੈ ਅਤੇ ਮਾਂ ਅਤੇ ਬੱਚੇ ਨੂੰ ਡੂੰਘੇ ਪੱਧਰ 'ਤੇ ਜੁੜਨ ਦੀ ਆਗਿਆ ਦਿੰਦਾ ਹੈ। ਚਮੜੀ ਤੋਂ ਚਮੜੀ ਦਾ ਸਮਾਂ ਬੱਚੇ ਦੇ ਸਰੀਰ ਦੇ ਤਾਪਮਾਨ ਅਤੇ ਸਾਹ ਨੂੰ ਨਿਯੰਤ੍ਰਿਤ ਕਰਨ ਵਿੱਚ ਵੀ ਮਦਦ ਕਰਦਾ ਹੈ, ਤਣਾਅ ਨੂੰ ਘਟਾਉਂਦਾ ਹੈ ਅਤੇ ਆਰਾਮ ਪ੍ਰਦਾਨ ਕਰਦਾ ਹੈ।

ਬੇਬੀ ਮਸਾਜ: ਇਸ ਨਾਲ ਮਾਪਿਆਂ ਨੂੰ ਆਪਣੇ ਬੱਚੇ ਦੇ ਸੰਕੇਤਾਂ ਅਤੇ ਲੋੜਾਂ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ ਬੱਚੇ ਨੂੰ ਇੱਕ ਆਰਾਮਦਾਇਕ ਅਤੇ ਸੁਖਦਾਇਕ ਅਨੁਭਵ ਪ੍ਰਦਾਨ ਹੁੰਦਾ ਹੈ। ਬੇਬੀ ਮਸਾਜ ਖੂਨ ਦੇ ਗੇੜ ਨੂੰ ਵਧਾ ਕੇ ਪੌਸ਼ਟਿਕ ਤੱਤਾਂ ਨੂੰ ਉਤਸ਼ਾਹਿਤ ਕਰਕੇ ਅਤੇ ਚਮੜੀ ਦੀ ਹਾਈਡਰੇਸ਼ਨ ਵਿੱਚ ਸਹਾਇਤਾ ਕਰਕੇ ਬੱਚੇ ਦੀ ਚਮੜੀ ਨੂੰ ਲਾਭ ਪਹੁੰਚਾਉਂਦੀ ਹੈ। ਬੇਬੀ ਮਸਾਜ ਮਾਪਿਆਂ ਲਈ ਆਪਣੇ ਨਵਜੰਮੇ ਬੱਚਿਆਂ ਨਾਲ ਜੁੜਨ ਦਾ ਇੱਕ ਕੋਮਲ ਤਰੀਕਾ ਹੈ। ਬੇਬੀ ਮਸਾਜ ਨਾਲ ਬੱਚੇ ਘੱਟ ਰੌਂਦੇ ਅਤੇ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਗਾਉਣਾ ਅਤੇ ਗੱਲ ਕਰਨਾ: ਗਾਉਣਾ ਅਤੇ ਗੱਲ ਕਰਨਾ ਤੁਹਾਡੇ ਬੱਚੇ ਨਾਲ ਸਬੰਧ ਬਣਾਉਣ ਦੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਹੋ ਸਕਦੇ ਹਨ। ਇਹ ਨਾ ਸਿਰਫ਼ ਤੁਹਾਡੇ ਅਤੇ ਤੁਹਾਡੇ ਛੋਟੇ ਬੱਚੇ ਵਿਚਕਾਰ ਇੱਕ ਮਜ਼ਬੂਤ ​​ਸਬੰਧ ਬਣਾਉਣ ਵਿੱਚ ਮਦਦ ਕਰਦੇ ਹਨ ਸਗੋਂ ਇਹ ਮਾਪਿਆਂ ਲਈ ਵੀ ਮਜ਼ੇਦਾਰ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਬੱਚੇ ਲਈ ਗਾਉਂਦੇ ਹੋ ਤਾਂ ਤੁਹਾਡਾ ਬੱਚਾ ਆਰਾਮ ਮਹਿਸੂਸ ਕਰੇਗਾ। ਇਸਦੇ ਨਾਲ ਹੀ ਤੁਹਾਡਾ ਗਾਉਣਾ ਅਤੇ ਬੋਲਣਾ ਬੱਚਿਆਂ ਦੀ ਭਾਸ਼ਾ ਦੇ ਹੁਨਰ ਅਤੇ ਸਮਾਜਿਕ ਵਿਕਾਸ ਵਿੱਚ ਵੀ ਮਦਦ ਕਰ ਸਕਦਾ ਹੈ।

ਖੇਡਣ ਦਾ ਸਮਾਂ: ਆਪਣੇ ਬੱਚੇ ਨਾਲ ਖੇਡਣਾਂ ਤੁਹਾਨੂੰ ਆਪਣੇ ਬੱਚੇ ਨਾਲ ਕਈ ਯਾਦਾਂ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਭਾਵੇਂ ਖਿਡੌਣਿਆਂ ਨਾਲ ਖੇਡਣਾ ਹੋਵੇ, ਗਾਉਣਾ ਹੋਵੇ, ਨੱਚਣਾ ਹੋਵੇ ਜਾਂ ਆਪਣੇ ਬੱਚੇ ਨੂੰ ਗਲਵੱਕੜੀ ਪਾਉਣਾ ਅਤੇ ਮਜ਼ਾਕੀਆ ਚਿਹਰਾ ਬਣਾਉਣਾ।

ਨਹਾਉਣ ਦਾ ਸਮਾਂ: ਤੁਹਾਡੇ ਬੱਚੇ ਨਾਲ ਨਹਾਉਣ ਦਾ ਸਮਾਂ ਨਾ ਸਿਰਫ਼ ਉਨ੍ਹਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਰੱਖਣ ਲਈ ਮਹੱਤਵਪੂਰਨ ਹੈ ਸਗੋਂ ਇਹ ਬੰਧਨ ਬਣਾਉਣ ਦਾ ਵੀ ਇੱਕ ਸ਼ਾਨਦਾਰ ਤਰੀਕਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਨਹਾਉਣ ਤੋਂ ਬਾਅਦ ਆਪਣੇ ਬੱਚੇ ਨੂੰ ਨਮੀ ਦੇਣਾ ਵੀ ਬਹੁਤ ਮਹੱਤਵਪੂਰਨ ਹੈ।

ਆਪਣੇ ਬੱਚੇ ਨੂੰ ਪੜ੍ਹਨਾ: ਤੁਸੀਂ ਪੜ੍ਹਦੇ ਹੋਏ ਅਤੇ ਵੱਖੋ ਵੱਖਰੀਆਂ ਆਵਾਜ਼ਾਂ ਦੀ ਵਰਤੋਂ ਕਰਦੇ ਹੋਏ ਅਤੇ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਆਪਣੇ ਬੱਚੇ ਦਾ ਮਨੋਰੰਜਨ ਕਰ ਸਕਦੇ ਹੋ। ਇਸ ਨਾਲ ਮਾਤਾ-ਪਿਤਾ ਦਾ ਆਪਣੇ ਬੱਚੇ ਨਾਲ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ।

ਇਹ ਵੀ ਪੜ੍ਹੋ:- Heart Attack Risk: ਹਾਰਟ ਅਟੈਕ ਦੇ ਵੱਧ ਰਹੇ ਮਾਮਲਿਆ ਪਿੱਛੇ ਇਹ ਕਾਰਨ ਹੈ ਜ਼ਿੰਮਾਵਾਰ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.