ਹੈਦਰਾਬਾਦ: ਪਰਿਵਾਰ ਤੋਂ ਬਾਅਦ ਦੋਸਤੀ ਦਾ ਰਿਸ਼ਤਾ ਹੁੰਦਾ ਹੈ, ਜਿਸ ਰਿਸ਼ਤੇ 'ਤੇ ਅਸੀ ਭਰੋਸਾ ਕਰ ਸਕਦੇ ਹਾਂ। ਜ਼ਿੰਦਗੀ 'ਚ ਕਈ ਵਾਰ ਦੋਸਤਾਂ ਤੋਂ ਵੀ ਧੋਖਾ ਮਿਲ ਜਾਂਦਾ ਹੈ। ਅਸੀ ਕਈ ਵਾਰ ਅਸਲੀ ਦੋਸਤਾਂ ਦੀ ਪਹਿਚਾਣ ਨਹੀਂ ਕਰ ਪਾਉਦੇ ਅਤੇ ਨਕਲੀ ਦੋਸਤ ਬਣਾ ਲੈਂਦੇ ਹਾਂ। ਨਕਲੀ ਦੋਸਤ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਤੁਹਾਡੀ ਚਿੰਤਾ ਨਹੀਂ ਹੁੰਦੀ। ਜਿਸ ਕਰਕੇ ਤੁਹਾਨੂੰ ਦੋਸਤੀ 'ਚ ਧੋਖਾ ਮਿਲ ਸਕਦਾ ਹੈ।
ਇਸ ਤਰ੍ਹਾਂ ਕਰੋ ਨਕਲੀ ਦੋਸਤਾਂ ਦੀ ਪਹਿਚਾਣ:
ਤੁਹਾਡੀਆਂ ਗੱਲਾਂ 'ਚ ਦਿਲਚਸਪੀ ਨਾ ਰੱਖਣਾ: ਜੇਕਰ ਤੁਹਾਡਾ ਕੋਈ ਦੋਸਤ ਨਕਲੀ ਹੈ, ਤਾਂ ਉਸਨੂੰ ਤੁਹਾਡੀ ਲਾਈਫ਼, ਇਮੋਸ਼ਨ ਅਤੇ ਜਿੰਦਗੀ ਵਿੱਚ ਚਲ ਰਹੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਸੁਣਨ 'ਚ ਕੋਈ ਦਿਲਚਸਪੀ ਨਹੀਂ ਹੋਵੇਗੀ। ਨਕਲੀ ਦੋਸਤ ਸਿਰਫ਼ ਆਪਣੇ ਬਾਰੇ ਸੋਚਦੇ ਹਨ।
ਜ਼ਰੂਰਤ ਪੈਣ 'ਤੇ ਯਾਦ ਕਰਨਾ: ਨਕਲੀ ਦੋਸਤ ਹਮੇਸ਼ਾ ਜ਼ਰੂਰਤ ਪੈਣ 'ਤੇ ਯਾਦ ਕਰਦੇ ਹਨ। ਨਕਲੀ ਦੋਸਤਾਂ ਦਾ ਫੋਨ ਉਸ ਸਮੇਂ ਹੀ ਆਵੇਗਾ, ਜਦੋ ਉਨ੍ਹਾਂ ਨੂੰ ਤੁਹਾਡੇ ਤੋਂ ਕੋਈ ਕੰਮ ਹੋਵੇਗਾ। ਪਰ ਜਦੋ ਤੁਹਾਨੂੰ ਉਨ੍ਹਾਂ ਦੀ ਜ਼ਰੂਰਤ ਹੋਵੇਗੀ, ਤਾਂ ਅਜਿਹੇ ਦੋਸਤ ਫੋਨ ਨਹੀਂ ਚੁੱਕਣਗੇ।
ਨਕਲੀ ਦੋਸਤਾਂ 'ਚ ਜਲਨ ਦੀ ਭਾਵਨਾ ਹੁੰਦੀ: ਨਕਲੀ ਦੋਸਤਾਂ 'ਚ ਜਲਨ ਦੀ ਭਾਵਨਾ ਹੁੰਦੀ ਹੈ। ਇੱਕ ਸੱਚਾ ਦੋਸਤ ਤੁਹਾਡੀ ਖੁਸ਼ੀ 'ਚ ਖੁਸ਼ ਹੋਵੇਗਾ, ਪਰ ਨਕਲੀ ਦੋਸਤ ਸਿਰਫ਼ ਖੁਸ਼ ਹੋਣ ਦਾ ਦਿਖਾਵਾ ਕਰੇਗਾ ਅਤੇ ਅਸਲ 'ਚ ਤੁਹਾਡੀ ਖੁਸ਼ੀ ਅਤੇ ਤਰੱਕੀ ਤੋਂ ਖੁਸ਼ ਨਹੀਂ ਹੋਵੇਗਾ।
- Stale Foods Side Effects: ਸਾਵਧਾਨ! ਠੰਡਾ ਭੋਜਨ ਖਾਣ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਨੂੰ ਹੋ ਸਕਦੈ ਇਹ ਨੁਕਸਾਨ
- Habits For Sleep: ਇਨ੍ਹਾਂ ਆਦਤਾਂ ਕਰਕੇ ਤੁਹਾਡੀ ਨੀਂਦ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਕਰ ਲਓ ਬਦਲਾਅ
- Breastfeeding Diet Tips: ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਆਪਣੀ ਖੁਰਾਕ ਦਾ ਰੱਖਣ ਖਾਸ ਧਿਆਨ, ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਚੀਜ਼ਾਂ
ਨਕਲੀ ਦੋਸਤ ਤੁਹਾਡਾ ਵਿਸ਼ਵਾਸ ਤੋੜ ਸਕਦਾ: ਨਕਲੀ ਦੋਸਤ ਤੁਹਾਡਾ ਵਿਸ਼ਵਾਸ ਤੋੜ ਸਕਦਾ ਹੈ। ਇਸ ਲਈ ਅਜਿਹੇ ਦੋਸਤਾਂ ਨੂੰ ਕਦੇ ਵੀ ਆਪਣੀ ਕੋਈ ਪਰਸਨਲ ਗੱਲ ਨਾ ਦੱਸੋ। ਕਿਉਕਿ ਨਕਲੀ ਦੋਸਤ ਹੋਰਨਾਂ ਲੋਕਾਂ ਨੂੰ ਤੁਹਾਡੀਆਂ ਗੱਲਾਂ ਦੱਸ ਸਕਦੇ ਹਨ ਅਤੇ ਤੁਹਾਡਾ ਮਜ਼ਾਕ ਉਡਾ ਸਕਦੇ ਹਨ। ਇਸ ਲਈ ਅਜਿਹੇ ਨਕਲੀ ਦੋਸਤਾਂ ਤੋਂ ਦੂਰੀ ਬਣਾ ਲਓ।