ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ 'ਚ ਸਾਡੀ ਜੀਵਨਸ਼ੈਲੀ ਬਦਲ ਜਾਂਦੀ ਹੈ, ਜਿਸ ਕਰਕੇ ਕਈ ਸਿਹਤ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਬਦਲਦੇ ਮੌਸਮ 'ਚ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਗਲਤ ਅਸਰ ਪੈਂਦਾ ਹੈ। ਲੋਕ ਸਰਦੀਆਂ ਦੇ ਮੌਸਮ 'ਚ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸਨੂੰ ਸਰਦੀ ਡਿਪਰੈਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੌਸਮ ਲੋਕਾਂ ਨੂੰ ਉਦਾਸੀ ਅਤੇ ਤਣਾਅ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਆਦਤਾਂ ਨੂੰ ਅਪਣਾ ਸਕਦੇ ਹੋ।
ਤਣਾਅ ਤੋਂ ਰਾਹਤ ਪਾਉਣ ਲਈ ਸਰਦੀਆਂ ਦੇ ਮੌਸਮ 'ਚ ਅਪਣਾਓ ਇਹ ਸਹੀ ਆਦਤਾਂ:
ਸਰੀਰਕ ਗਤੀਵਿਧੀਆਂ ਕਰੋ: ਸਰਦੀਆਂ ਦੇ ਮੌਸਮ 'ਚ ਲੋਕ ਜ਼ਿਆਦਾਤਰ ਬਿਸਤਰ 'ਤੇ ਹੀ ਰਹਿੰਦੇ ਹਨ। ਅਜਿਹਾ ਕਰਨ ਨਾਲ ਤੁਸੀਂ ਸੁਸਤ ਅਤੇ ਆਲਸ ਬਣ ਸਕਦੇ ਹੋ। ਇਸ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਐਕਟਿਵ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਸਰੀਰਕ ਗਤੀਵਿਧੀਆਂ ਕਰੋ। ਇਸ ਨਾਲ ਤੁਸੀਂ ਤਣਾਅ ਦੀ ਸਮੱਸਿਆਂ ਤੋਂ ਬਚ ਸਕੋਗੇ।
ਵਧੀਆਂ ਆਦਤਾਂ ਨੂੰ ਅਪਣਾਓ: ਤਣਾਅ ਦੀ ਸਮੱਸਿਆਂ ਤੋਂ ਬਚਣ ਲਈ ਚੰਗੀਆਂ ਆਦਤਾਂ ਨੂੰ ਅਪਣਾਓ। ਜਿਵੇ ਕਿ ਖੁਦ ਦੀ ਦੇਖਭਾਲ ਵਰਗੀਆਂ ਆਦਤਾਂ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਸਰਦੀਆਂ 'ਚ ਹੋਣ ਵਾਲੇ ਤਣਾਅ ਨੂੰ ਦੂਰ ਕਰਨ 'ਚ ਮਦਦ ਕਰ ਸਕਦੇ ਹਨ। ਤਣਾਅ ਤੋਂ ਛੁਟਕਾਰਾ ਪਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਘਟ ਕਰੋ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਓ।
ਲੋਕਾਂ ਨਾਲ ਜੁੜੋ: ਸਰਦੀਆਂ ਦੇ ਮੌਸਮ 'ਚ ਲੋਕ ਜ਼ਿਆਦਾ ਇਕੱਲੇ ਰਹਿਣਾ ਪਸੰਦ ਕਰਦੇ ਹਨ, ਜਿਸ ਕਰਕੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਦੂਰ ਹੋ ਜਾਂਦੇ ਹਨ। ਇਕੱਲੇ ਰਹਿਣ ਨਾਲ ਤੁਸੀਂ ਤਣਾਅ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਲੋਕਾਂ ਨਾਲ ਵਧ ਤੋਂ ਵਧ ਜੁੜਨ ਦੀ ਕੋਸ਼ਿਸ਼ ਕਰੋ। ਸਰਦੀਆਂ ਦੇ ਮੌਸਮ ਆਪਣੇ ਦੋਸਤਾਂ ਅਤੇ ਕਰੀਬੀਆਂ ਨਾਲ ਬਿਤਾਓ। ਇਸ ਨਾਲ ਤੁਹਾਨੂੰ ਤਣਾਅ ਦੀ ਸਮੱਸਿਆਂ ਤੋਂ ਆਰਾਮ ਮਿਲ ਸਕਦਾ ਹੈ।
ਸਰਦੀਆਂ ਦੇ ਮੌਸਮ 'ਚ ਰਹਿਣ ਦੀ ਆਦਤ ਪਾਓ: ਸਰਦੀਆਂ ਦੇ ਮੌਸਮ ਆਉਣ 'ਤੇ ਕਈ ਬਦਲਾਅ ਹੁੰਦੇ ਹਨ। ਇਸ ਮੌਸਮ 'ਚ ਜੀਵਨਸ਼ੈਲੀ ਤੋਂ ਲੈ ਕੇ ਖਾਣ-ਪੀਣ ਤੱਕ ਹਰ ਚੀਜ਼ 'ਚ ਬਦਲਾਅ ਹੁੰਦਾ ਹੈ। ਜ਼ਿਆਦਾਤਰ ਲੋਕ ਅਜਿਹੇ ਬਦਲਾਅ ਤੋਂ ਪਰੇਸ਼ਾਨ ਹੋ ਜਾਂਦੇ ਹਨ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਜਦਕਿ ਤੁਹਾਨੂੰ ਇਸ ਬਦਲਾਅ ਨੂੰ ਅਪਣਾਉਣਾ ਚਾਹੀਦਾ ਹੈ। ਇਸ ਨਾਲ ਤੁਸੀਂ ਤਣਾਅ ਤੋਂ ਰਾਹਤ ਪਾ ਸਕਦੇ ਹੋ।
ਸਰੀਰ ਨੂੰ ਧੁੱਪ ਦਿਓ: ਸਰਦੀਆਂ ਦੇ ਮੌਸਮ 'ਚ ਵਿਟਾਮਿਨ-ਡੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਆਪਣੇ ਸਰੀਰ ਨੂੰ ਕੁਝ ਸਮੇਂ ਲਈ ਧੁੱਪ 'ਚ ਵੀ ਰੱਖਣਾ ਚਾਹੀਦਾ ਹੈ। ਸੂਰਜ ਦੀ ਰੋਸ਼ਨੀ ਵਿਟਾਮਿਨ-ਡੀ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਤਣਾਅ ਨੂੰ ਘਟ ਕਰਨ 'ਚ ਕਾਫ਼ੀ ਮਦਦ ਮਿਲਦੀ ਹੈ।