ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਸ’ (ਆਈਐਚਆਰ) ਦੀ ਸਮੀਖਿਆ ਕਮੇਟੀ ਕੋਵਿਡ -19 ਮਹਾਮਾਰੀ ਦੇ ਦੌਰਾਨ ਹੁਣ ਤੱਕ ਦੇ ਆਈਐਚਆਰ ਦੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਮੰਗਲਵਾਰ ਨੂੰ ਆਪਣਾ ਕੰਮ ਸ਼ੁਰੂ ਕਰੇਗੀ। ਇਸ ਸਬੰਧੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦਿੱਤੀ। ਨਿਊਜ਼ ਏਜੰਸੀ ਸਿਨਹੂਆ ਦੇ ਅਨੁਸਾਰ, ਸੋਮਵਾਰ ਨੂੰ ਇੱਕ ਵਰਚੁਅਲ ਪ੍ਰੈੱਸ ਕਾਨਫ਼ਰੰਸ ਵਿੱਚ, ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਕਿਹਾ ਕਿ ਅੰਤਰਰਾਸ਼ਟਰੀ ਸਿਹਤ ਨਿਯਮ ਸਿਹਤ ਦੀ ਸੁਰੱਖਿਆ ਵਿੱਚ ਸਭ ਤੋਂ ਮਹੱਤਵਪੂਰਨ ਕਾਨੂੰਨੀ ਸਾਧਨ ਹੈ।
ਉਨ੍ਹਾਂ ਕਿਹਾ ਕਿ ਇੱਕ ਰਿਮਾਂਇੰਡਰ ਦੇ ਤੌਰ ਉੱਤੇ, ਸਮੀਖਿਆ ਕਮੇਟੀ ਮਹਾਮਾਰੀ ਦੇ ਦੌਰਾਨ ਹੁਣ ਤੱਕ ਆਈਐਚਆਰ ਦੁਆਰਾ ਕਿਤਾ ਗਏ ਕੰਮਕਾਰ ਦਾ ਮਲਾਂਕਣ ਕਰੇਗੀ ਤੇ ਕਿਸੇ ਵੀ ਲੋੜੀਂਦੀਆਂ ਤਬਦੀਲੀਆਂ ਨੂੰ ਸਵੀਕਾਰ ਕਰਨ ਦੀ ਸਿਫ਼ਾਰਿਸ਼ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਕਮੇਟੀ ਨੂੰ ਬੁਲਾਕੇ, ਅੰਤਰ ਰਾਸ਼ਟਰੀ ਚਿੰਤਾ ਦੇ ਸੰਦਰਭ ਵਿੱਚ ਇੱਕ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਜਾਵੇਗਾ, ਰਾਸ਼ਟਰੀ ਆਈਐਚਆਰ ਫੋਕਲ ਪੁਆਇੰਟਾਂ ਦੀ ਭੂਮਿਕਾ ਤੇ ਕਾਰਜਸ਼ੀਲਤਾ ਦੀ ਸਮੀਖਿਆ ਕਰੇਗੀ ਅਤੇ ਪਿਛਲੀਆਂ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨ ਸਮੀਖਿਆ ਕਮੇਟੀਆਂ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਕਰੇਗੀ।
ਉਨ੍ਹਾਂ ਕਿਹਾ ਕਿ ਕਮੇਟੀ ਵਿਸ਼ਵ ਸਿਹਤ ਅਸੈਂਬਲੀ ਲਈ ਨਵੰਬਰ ਵਿੱਚ ਮੁੜ ਤੋਂ ਸ਼ੁਰੂ ਕੀਤੀ ਜਾਣ ਵਾਲੀ ਅੰਤਰਿਮ ਪ੍ਰਗਤੀ ਰਿਪੋਰਟ ਅਤੇ ਮਈ 2021 ਵਿੱਚ ਅਸੈਂਬਲੀ ਨੂੰ ਇੱਕ ਅੰਤਿਮ ਰਿਪੋਰਟ ਪੇਸ਼ ਕਰ ਸਕਦੀ ਹੈ।
ਡਬਲਯੂਐਚਓ ਦੀ ਵੈਬਸਾਈਟ ਦੇ ਅਨੁਸਾਰ, ਸਮੀਖਿਆ ਕਮੇਟੀ ਦੀ ਪਹਿਲੀ ਬੈਠਕ ਜਲਦ ਹੋਣ ਦੀ ਉਮੀਦ ਹੈ।
ਇਸਦੀ ਸਹਿ ਪ੍ਰਧਾਨਗੀ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਅਤੇ ਸਾਬਕਾ ਲਾਇਬੇਰੀਆ ਦੇ ਰਾਸ਼ਟਰਪਤੀ ਐਲਨ ਜਾਨਸਨ ਸਰਲੀਫ਼ ਕਰਨਗੇ।