ਹੈਦਰਾਬਾਦ: ਇੰਡੀਅਨ ਵਿਆਹ ਇੱਕ-ਦੋ ਦਿਨ 'ਚ ਖਤਮ ਨਹੀਂ ਹੁੰਦੇ, ਸਗੋ ਕਈ ਦਿਨਾਂ ਤੱਕ ਚਲਦੇ ਹਨ। ਵਿਆਹ ਤੋਂ ਪਹਿਲਾ ਜਿੱਥੇ ਹਲਦੀ, ਮਹਿੰਦੀ ਅਤੇ ਸੰਗੀਤ ਹੁੰਦਾ ਹੈ, ਤਾਂ ਉੱਥੇ ਹੀ ਵਿਆਹ ਤੋਂ ਬਾਅਦ ਰਿਸੈਪਸ਼ਨ ਅਤੇ ਮੂੰਹ ਦਿਖਾਈ ਵਰਗੀਆਂ ਰਸਮਾਂ ਪੂਰੀਆ ਕੀਤੀਆ ਜਾਂਦੀਆਂ ਹਨ। ਇਸਦੇ ਨਾਲ ਹੀ ਰਿਸ਼ਤੇਦਾਰਾ ਦੇ ਘਰ ਆਉਣਾ-ਜਾਣਾ ਵੀ ਲੱਗਾ ਰਹਿੰਦਾ ਹੈ। ਵਿਆਹ ਤੋਂ ਬਾਅਦ ਕਈ ਰਿਸ਼ਤੇ ਬਦਲਦੇ ਅਤੇ ਨਵੇਂ ਰਿਸ਼ਤੇ ਬਣਦੇ ਹਨ। ਨਵੇਂ ਲੋਕਾਂ ਨੂੰ ਮਿਲਣਾ, ਗੱਲ ਕਰਨਾ ਰੋਮਾਂਚਕ ਹੁੰਦਾ ਹੈ, ਪਰ ਜੇਕਰ ਤੁਸੀਂ ਪਰਿਵਾਰ ਦੇ ਨਾਲ ਆਪਣਾ ਚੰਗਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ, ਤਾਂ ਰਿਸ਼ਤੇਦਾਰਾਂ ਦੇ ਘਰ ਜਾਣ ਤੋਂ ਪਹਿਲਾ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਰਿਸ਼ਤੇਦਾਰਾਂ ਨੂੰ ਮਿਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਰਿਸ਼ਤੇਦਾਰਾਂ ਦੇ ਘਰ ਖਾਲੀ ਹੱਥ ਨਾ ਜਾਓ: ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਹੋ, ਤਾਂ ਖਾਲੀ ਹੱਥ ਨਾ ਜਾਓ। ਉਨ੍ਹਾਂ ਲਈ ਕੁਝ ਨਾ ਕੁਝ ਲੈ ਕੇ ਜਾਓ। ਖਾਲੀ ਹੱਥ ਜਾਣਾ ਸਹੀ ਨਹੀਂ ਹੁੰਦਾ। ਜ਼ਿਆਦਾਤਰ ਲੋਕ ਮਿਠਾਈਆਂ ਲੈ ਕੇ ਜਾਂਦੇ ਹਨ, ਪਰ ਤੁਸੀਂ ਆਪਣੀ ਸੁਵਿਧਾ ਅਤੇ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਕੁਝ ਵੀ ਚੀਜ਼ ਦੇ ਸਕਦੇ ਹੋ।
ਰਿਸ਼ਤੇਦਾਰਾਂ ਨਾਲ ਘਰ ਦਾ ਕੰਮ ਕਰਵਾਓ: ਜਦੋ ਤੁਸੀਂ ਕਿਸੇ ਵੀ ਰਿਸ਼ਤੇਦਾਰ ਦੇ ਘਰ ਜਾਂਦੇ ਹੋ, ਤਾਂ ਉਨ੍ਹਾਂ ਦੇ ਕੰਮ ਵੀ ਵਧ ਜਾਂਦੇ ਹਨ। ਇਸ ਲਈ ਆਪਣੇ ਰਿਸ਼ਤੇਦਾਰਾਂ ਦੀ ਕੰਮ ਕਰਨ 'ਚ ਮਦਦ ਕਰੋ, ਤਾਂਕਿ ਉਨ੍ਹਾਂ ਦਾ ਕੰਮ ਜਲਦੀ ਖਤਮ ਹੋ ਜਾਵੇ।
ਭੋਜਨ ਖਾਣ 'ਚ ਨਖਰੇ ਨਾ ਕਰੋ: ਖਾਣ-ਪੀਣ 'ਚ ਹਰ ਕਿਸੇ ਦੀ ਆਪਣੀ ਅਲੱਗ ਪਸੰਦ ਹੁੰਦੀ ਹੈ। ਆਪਣੇ ਘਰ 'ਚ ਤਾਂ ਅਸੀ ਭੋਜਨ ਨੂੰ ਲੈ ਕੇ ਨਖਰੇ ਕਰ ਲੈਂਦੇ ਹਾਂ, ਪਰ ਜਦੋ ਤੁਸੀਂ ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਦੇ ਘਰ ਜਾਂਦੇ ਹੋ, ਤਾਂ ਉੱਥੇ ਜਾ ਕੇ ਨਖਰੇ ਨਾ ਕਰੋ।
- Relationships Tips: ਵਿਆਹ ਹੁੰਦੇ ਹੀ ਛੱਡ ਦੇਣੀਆ ਚਾਹੀਦੀਆਂ ਨੇ ਇਹ 4 ਆਦਤਾਂ, ਨਹੀਂ ਤਾਂ ਰਿਸ਼ਤਾ ਹੋ ਸਕਦੈ ਖਰਾਬ
- Relationship Tips: ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ
- Relationship Anxiety: ਕਿਸੇ ਵਿਅਕਤੀ ਨਾਲ ਰਿਲੇਸ਼ਨਸ਼ਿੱਪ 'ਚ ਆਉਣ ਤੋਂ ਬਾਅਦ ਤੁਸੀਂ ਵੀ ਸੋਚਦੇ ਹੋ ਇਹ ਗੱਲਾਂ, ਤਾਂ ਸਮਝ ਲਓ ਤੁਸੀਂ ਇਸ ਸਮੱਸਿਆਂ ਨਾਲ ਜੂਝ ਰਹੇ ਹੋ
ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ: ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਦੇ ਘਰ ਪਹਿਲੀ ਵਾਰ ਜਾ ਰਹੇ ਹੋ, ਤਾਂ ਗੱਲ ਕਰਨ 'ਚ ਥੋੜੀ ਮੁਸ਼ਕਿਲ ਹੁੰਦੀ ਹੈ, ਪਰ ਤੁਸੀਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਗੱਲ ਕਰਨ ਦੀ ਕੋਸ਼ਿਸ਼ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਕਿਸੇ ਦੀ ਬੁਰਾਈ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਇਮੇਜ ਉਨ੍ਹਾਂ ਸਾਹਮਣੇ ਖਰਾਬ ਹੋ ਸਕਦੀ ਹੈ।