ਹੈਦਰਾਬਾਦ: ਜੇਕਰ ਤੁਸੀਂ ਕਿਸੇ ਨਾਲ ਰਿਸ਼ਤੇ 'ਚ ਹੋ ਅਤੇ ਉਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਵਿਆਹ ਕਰਨ ਦਾ ਫੈਸਲਾ ਲਿਆ ਹੈ, ਤਾਂ ਤੁਹਾਨੂੰ ਆਪਣੇ ਸਾਥੀ ਦੇ ਘਰਵਾਲਿਆਂ ਨੂੰ ਮਿਲਣ ਦੀ ਚਿੰਤਾ ਰਹਿੰਦੀ ਹੈ। ਜਿਸ ਕਾਰਨ ਤਣਾਅ ਵਿੱਚ ਆ ਕੇ ਤੁਸੀਂ ਆਪਣੇ ਸਾਥੀ ਦੇ ਘਰਵਾਲਿਆਂ ਅੱਗੇ ਕੁਝ ਅਜਿਹੀਆਂ ਹਰਕਤਾਂ ਕਰ ਸਕਦੇ ਹੋ, ਜਿਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਆਪਣੇ ਸਾਥੀ ਦੇ ਘਰਵਾਲਿਆਂ ਨੂੰ ਮਿਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਆਪਣੇ ਰਿਸ਼ਤੇ ਨੂੰ ਸਾਫ਼ ਰੱਖੋ: ਘਰਵਾਲਿਆਂ ਨੂੰ ਮਿਲਣ ਤੋਂ ਪਹਿਲਾ ਆਪਣੇ ਸਾਥੀ ਨਾਲ ਗੱਲ ਕਰੋ ਕਿ ਉਸਨੇ ਆਪਣੇ ਰਿਸ਼ਤੇ ਬਾਰੇ ਘਰ ਦੇ ਮੈਂਬਰਾਂ ਨੂੰ ਕੀ ਦੱਸਿਆਂ ਹੈ। ਕਿਉਕਿ ਜੇਕਰ ਤੁਸੀਂ ਘਰਵਾਲਿਆਂ ਅੱਗੇ ਕੁਝ ਅਜਿਹਾ ਬੋਲ ਦਿੱਤਾ, ਜੋ ਕਿ ਤੁਹਾਡੇ ਸਾਥੀ ਨੇ ਆਪਣੇ ਘਰ ਦੇ ਮੈਂਬਰਾਂ ਨੂੰ ਨਾ ਦੱਸਿਆਂ ਹੋਵੇ, ਤਾਂ ਘਰਵਾਲਿਆਂ ਨੂੰ ਲੱਗੇਗਾ ਕਿ ਦੋਨਾਂ 'ਚੋ ਕੋਈ ਝੂਠ ਬੋਲ ਰਿਹਾ ਹੈ। ਇਸ ਨਾਲ ਤੁਹਾਡੇ ਵਿਆਹ ਦੀ ਗੱਲ ਵਿਗੜ ਸਕਦੀ ਹੈ।
ਜ਼ਿਆਦਾ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰੋ: ਘਰਵਾਲਿਆਂ ਅੱਗੇ ਜ਼ਿਆਦਾ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਦਿਖਾਓ ਕਿ ਤੁਸੀਂ ਆਪਣੇ ਸਾਥੀ ਬਾਰੇ ਸਾਰਾ ਕੁਝ ਜਾਣਦੇ ਹੋ। ਇਸ ਨਾਲ ਗੱਲ ਖਰਾਬ ਹੋ ਸਕਦੀ ਹੈ। ਤੁਸੀਂ ਆਪਣੇ ਸਾਥੀ ਦੇ ਘਰਵਾਲਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਓ ਕਿ ਵਿਆਹ ਤੋਂ ਬਾਅਦ ਤੁਸੀਂ ਉਸਨੂੰ ਖੁਸ਼ ਰੱਖੋਗੇ।
ਦਿਖਾਵਾ ਨਾ ਕਰੋ: ਘਰਵਾਲਿਆਂ ਅੱਗੇ ਦਿਖਾਵਾ ਨਾ ਕਰੋ। ਦਿਖਾਵਾ ਕਰਨ ਨਾਲ ਤੁਹਾਡੇ ਸਾਥੀ ਦੇ ਘਰਵਾਲੇ ਤੁਹਾਡੇ ਤੋਂ ਜ਼ਿਆਦਾ ਉਮੀਦਾ ਰੱਖ ਸਕਦੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਉਮੀਦਾਂ 'ਤੇ ਨਹੀਂ ਉਤਰੇ, ਤਾਂ ਘਰ ਦੇ ਮੈਂਬਰਾਂ ਨੂੰ ਬੂਰਾ ਲੱਗ ਸਕਦਾ ਹੈ ਅਤੇ ਰਿਸ਼ਤੇ 'ਚ ਦੂਰੀ ਵੀ ਆ ਸਕਦੀ ਹੈ।