ETV Bharat / sukhibhava

Raw Milk For Skin: ਦਾਗ-ਧੱਬਿਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੱਚਾ ਦੁੱਧ ਹੋ ਸਕਦੈ ਮਦਦਗਾਰ, ਇੱਥੇ ਜਾਣੋ ਇਸਨੂੰ ਇਸਤੇਮਾਲ ਕਰਨ ਦਾ ਤਰੀਕਾ - skin care products

Raw Milk Benefits: ਦੁੱਧ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ। ਕੱਚੇ ਦੁੱਧ ਨੂੰ ਚਿਹਰੇ 'ਤੇ ਲਗਾਉਣ ਨਾਲ ਕਈ ਫਾਇਦੇ ਮਿਲ ਸਕਦੇ ਹਨ। ਇਸ ਕਰਕੇ ਆਪਣੀ ਚਮੜੀ ਦੀ ਦੇਖਭਾਲ ਲਈ ਕੱਚੇ ਦਾ ਇਸਤੇਮਾਲ ਜ਼ਰੂਰ ਕਰੋ। ਤੁਸੀਂ ਇਸਦਾ ਫੇਸ ਪੈਕ ਬਣਾ ਕੇ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲੇਗੀ।

Raw Milk Benefits
Raw Milk For Skin
author img

By ETV Bharat Punjabi Team

Published : Sep 22, 2023, 12:39 PM IST

ਹੈਦਰਾਬਾਦ: ਦੁੱਧ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਡੀ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਦੁੱਧ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਧੇਮੰਦ ਹੁੰਦਾ ਹੈ। ਕੱਚੇ ਦੁੱਧ ਨੂੰ ਕਈ ਤਰ੍ਹਾਂ ਦੀ ਚਮੜੀ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਚਮੜੀ ਲਈ ਕੱਚਾ ਦੁੱਧ ਫਾਇਦੇਮੰਦ:

ਕੱਚਾ ਦੁੱਧ ਅਤੇ ਸ਼ਹਿਦ: ਕੱਚੇ ਦੁੱਧ ਨੂੰ ਸ਼ਹਿਦ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਚਿਹਰੇ ਦੀ ਟੈਨਿੰਗ ਤੋਂ ਛੁਟਕਾਰਾ ਮਿਲੇਗਾ। ਇਸ ਲਈ ਤੁਸੀਂ ਇੱਕ ਕਟੋਰੀ 'ਚ 4-5 ਚਮਚ ਕੱਚਾ ਦੁੱਧ ਲਓ ਅਤੇ ਇਸ 'ਚ ਇੱਕ ਚਮਚ ਸ਼ਹਿਦ ਪਾ ਕੇ ਇਸਨੂੰ ਮਿਕਸ ਕਰ ਲਓ। ਫਿਰ ਰੂੰ ਦੀ ਮਦਦ ਨਾਲ ਇਸਨੂੰ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਪਾਣੀ ਨਾਲ ਮੂੰਹ ਧੋ ਲਓ।

ਕੱਚਾ ਦੁੱਧ ਅਤੇ ਹਲਦੀ: ਫਿਣਸੀਆਂ ਅਤੇ ਦਾਗ-ਧੱਬੇ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਕੱਚਾ ਦੁੱਧ ਅਤੇ ਹਲਦੀ ਫਾਇਦੇਮੰਦ ਹੋ ਸਕਦੀ ਹੈ। ਇਸ ਲਈ 3-4 ਚਮਚ ਕੱਚਾ ਦੁੱਧ ਲਓ ਅਤੇ ਇਸ 'ਚ ਇੱਕ ਚੁਟਕੀ ਹਲਦੀ ਮਿਲਾ ਲਓ। ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ। ਇਸ ਪੈਕ ਨੂੰ 10 ਮਿੰਟ ਤੱਕ ਆਪਣੇ ਚਿਹਰੇ 'ਤੇ ਲੱਗਾ ਰਹਿਣ ਦਿਓ। ਫਿਰ ਆਪਣਾ ਮੂੰਹ ਪਾਣੀ ਨਾਲ ਧੋ ਲਓ।

ਕੱਚਾ ਦੁੱਧ ਅਤੇ ਮੁਲਤਾਨੀ ਮਿੱਟੀ: ਫਿਣਸੀਆਂ ਅਤੇ ਦਾਗ-ਧੱਬਿਆਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਕੱਚੇ ਦੁੱਧ ਦਾ ਮੁਲਤਾਨੀ ਮਿੱਟੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ 3-4 ਚਮਚ ਕੱਚਾ ਦੁੱਧ ਲਓ ਅਤੇ ਇਸ 'ਚ ਇੱਕ ਚਮਚ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸਨੂੰ ਚਿਹਰੇ 'ਤੇ 15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਉਸ ਤੋਂ ਬਾਅਦ ਆਪਣਾ ਮੂੰਹ ਧੋ ਲਓ।

ਕੱਚਾ ਦੁੱਧ ਅਤੇ ਦਹੀ: ਚਿਹਰੇ ਦੀ ਚਮਕ ਪਾਉਣ ਲਈ ਕੱਚੇ ਦੁੱਧ ਦਾ ਦਹੀ ਨਾਲ ਇਸਤੇਮਾਲ ਕਰਨਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ 3-4 ਚਮਚ ਕੱਚੇ ਦੁੱਧ 'ਚ ਇੱਕ ਚਮਚ ਦਹੀ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸਨੂੰ 15 ਮਿੰਟ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ। ਉਸ ਤੋਂ ਬਾਅਦ ਆਪਣਾ ਮੂੰਹ ਧੋ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.