ਹੈਦਰਾਬਾਦ: ਲਸਣ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਇਸ ਨਾਲ ਭੋਜਨ ਦਾ ਸਵਾਦ ਵਧਦਾ ਹੈ। ਇਸ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਤੁਸੀਂ ਲਸਣ ਦਾ ਇਸਤੇਮਾਲ ਕਰ ਸਕਦੇ ਹੋ। ਲਸਣ 'ਚ ਐਂਟੀਵਾਈਰਲ, ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਲਸਣ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ।
ਲਸਣ ਨੂੰ ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ:
ਖਾਲੀ ਪੇਟ ਕੱਚਾ ਲਸਣ ਖਾਓ: ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆਂ ਹੈ, ਉਨ੍ਹਾਂ ਨੂੰ ਕੱਚਾ ਲਸਣ ਖਾਣਾ ਚਾਹੀਦਾ ਹੈ। ਕੱਚਾ ਲਸਣ ਖਾਣ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਦਿਲ ਨੂੰ ਵੀ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਕੋਲੇਸਟ੍ਰੋਲ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਇੱਕ ਗਲਾਸ ਪਾਣੀ ਨਾਲ ਕੱਚੇ ਲਸਣ ਨੂੰ ਤੁਸੀਂ ਖਾ ਸਕਦੇ ਹੋ।
ਭੁੰਨਿਆਂ ਹੋਇਆ ਲਸਣ: ਇਸਨੂੰ ਬਣਾਉਣ ਲਈ ਜੈਤੁਨ ਦੇ ਤੇਲ 'ਚ ਲਸਣ ਨੂੰ ਭੂੰਨੋ ਅਤੇ ਜਦੋ ਇਹ ਠੰਡਾ ਹੋ ਜਾਵੇ, ਤਾਂ ਇਸਨੂੰ ਖਾ ਲਓ। ਇਸਨੂੰ ਤੁਸੀਂ ਦਾਲ ਅਤੇ ਸਬਜ਼ੀ 'ਚ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਕਈ ਸਮੱਸਿਆਵਾੰ ਤੋਂ ਰਾਹਤ ਮਿਲੇਗੀ।
ਲਸਣ ਦੀ ਚਾਹ: ਸ਼ੂਗਰ ਅਤੇ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖਣ ਲਈ ਤੁਸੀਂ ਲਸਣ ਦੀ ਚਾਹ ਪੀ ਸਕਦੇ ਹੋ। ਇਸ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਚਾਹ ਨੂੰ ਬਣਾਉਣ ਲਈ ਇੱਕ ਪੈਨ 'ਚ ਪਾਣੀ ਉਬਾਲੋ ਅਤੇ ਲਸਣ ਦਾ ਪੇਸਟ ਬਣਾ ਕੇ ਪਾਣੀ 'ਚ ਮਿਲਾ ਲਓ। ਫਿਰ ਇਸ 'ਚ 1-2 ਚਮਚ ਦਾਲਚੀਨੀ ਪਾਓ ਅਤੇ ਕੁਝ ਸਮੇਂ ਬਾਅਦ ਗੈਸ ਬੰਦ ਕਰ ਲਓ। ਇਸ ਤਰ੍ਹਾਂ ਲਸਣ ਦੀ ਚਾਹ ਬਣ ਜਾਵੇਗੀ।
- Signs Of a Fake Friends: ਤੁਹਾਨੂੰ ਵੀ ਆਪਣੇ ਦੋਸਤਾਂ 'ਤੇ ਹੈ ਸ਼ੱਕ, ਤਾਂ ਇਸ ਤਰ੍ਹਾਂ ਪਤਾ ਕਰੋ ਉਨ੍ਹਾਂ ਦੀ ਦੋਸਤੀ ਨਕਲੀ ਹੈ ਜਾਂ ਅਸਲੀ
- Stale Foods Side Effects: ਸਾਵਧਾਨ! ਠੰਡਾ ਭੋਜਨ ਖਾਣ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਨੂੰ ਹੋ ਸਕਦੈ ਇਹ ਨੁਕਸਾਨ
- Habits For Sleep: ਇਨ੍ਹਾਂ ਆਦਤਾਂ ਕਰਕੇ ਤੁਹਾਡੀ ਨੀਂਦ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਕਰ ਲਓ ਬਦਲਾਅ
ਲਸਣ ਦਾ ਤੇਲ: ਲਸਣ ਦਾ ਤੇਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਭੋਜਨ ਬਣਾਉਣ ਲਈ ਤੁਸੀਂ ਲਸਣ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਕੋਲੇਸਟ੍ਰੋਲ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਸ਼ੂਗਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਲਸਣ ਦਾ ਤੇਲ ਬਣਾਉਣ ਲਈ ਲਸਣ ਨੂੰ ਛਿੱਲੋ ਅਤੇ ਫਿਰ ਇਸਦਾ ਪੇਸਟ ਬਣਾ ਲਓ। ਹੁਣ ਇੱਕ ਪੈਨ 'ਚ ਜੈਤੁਨ ਦਾ ਤੇਲ ਪਾਓ ਅਤੇ ਇਸ 'ਚ ਲਸਣ ਦਾ ਪੇਸਟ ਮਿਲਾ ਲਓ। ਇਸ ਮਿਸ਼ਰਨ ਨੂੰ ਕੁਝ ਮਿੰਟ ਤੱਕ ਗਰਮ ਕਰ ਲਓ। ਫਿਰ ਗੈਸ ਬੰਦ ਕਰਕੇ ਤੇਲ ਨੂੰ ਛਾਨ ਲਓ। ਫਿਰ ਇਸਨੂੰ ਸਾਫ਼ ਡੱਬੇ 'ਚ ਰੱਖ ਲਓ।
ਲਸਣ ਅਤੇ ਸ਼ਹਿਦ: ਲਸਣ ਅਤੇ ਸ਼ਹਿਦ ਨੂੰ ਇਕੱਠਿਆਂ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਲਸਣ ਦੇ ਟੁੱਕੜਿਆਂ ਨੂੰ ਕੱਟ ਲਓ ਅਤੇ ਇਸ 'ਚ ਸ਼ਹਿਦ ਦੀਆਂ ਬੂੰਦਾਂ ਪਾਓ। ਫਿਰ ਇਸ ਮਿਸ਼ਰਨ ਨੂੰ ਚਬਾ ਕੇ ਖਾ ਲਓ।