ਹੈਦਰਾਬਾਦ: ਰਾਜਮਾ ਲੋਕਾਂ ਦਾ ਪਸੰਦੀਦਾ ਭੋਜਨ ਹੁੰਦਾ ਹੈ। ਰਾਜਮਾ ਨੂੰ ਅੰਗ੍ਰੇਜੀ 'ਚ ਕਿਡਨੀ ਬੀਨਸ ਵੀ ਕਹਿੰਦੇ ਹਨ। ਕਿਉਕਿ ਇਹ ਦੇਖਣ ਨੂੰ ਕਿਡਨੀ ਦੀ ਤਰ੍ਹਾਂ ਹੁੰਦੇ ਹਨ। ਜਿਸਨੂੰ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ। ਰਾਜਮਾ 'ਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਰਾਜਮਾ ਕਾਲਾ, ਗਹਿਰਾ ਅਤੇ ਹਲਕੇ ਲਾਲ ਆਦਿ ਰੰਗਾਂ 'ਚ ਉਪਲਬਧ ਹੁੰਦੇ ਹਨ। ਰਾਜਮਾ 'ਚ ਸਭ ਤੋਂ ਜ਼ਿਆਦਾ ਆਈਰਨ, ਮੈਗਨੀਸ਼ੀਅਮ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਫਾਸਫੋਰਸ, ਫਾਈਬਰ, ਸੋਡੀਅਮ, ਕਾਪਰ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ 'ਚ ਕੈਲੋਰੀ ਵੀ ਘਟ ਹੁੰਦੀ ਹੈ। ਇਸ ਲਈ ਰਾਜਮਾ ਭਾਰ ਘਟ ਕਰਨ 'ਚ ਮਦਦਗਾਰ ਹੁੰਦੇ ਹਨ।
ਰਾਜਮਾ ਦੇ ਫਾਇਦੇ:
ਭਾਰ ਘਟ ਕਰਨ 'ਚ ਰਾਜਮਾ ਮਦਦਗਾਰ: ਰਾਜਮਾ 'ਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਫਾਈਬਰ ਨਾਲ ਭਰਪੂਰ ਭੋਜਨ ਸਰੀਰ 'ਚ ਕੈਲੋਰੀ ਵਧਣ ਨਹੀਂ ਦਿੰਦੇ ਅਤੇ ਇਸ ਨਾਲ ਪੇਟ ਭਰਿਆ ਰਹਿੰਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਰਾਜਮਾ ਨੂੰ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਰਾਜਮਾ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ 'ਚ ਮਦਦਗਾਰ: ਰਾਜਮਾ ਪੇਟ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਰਾਜਮਾ ਨੂੰ ਜ਼ਰੂਰ ਸ਼ਾਮਲ ਕਰੋ।
ਮਜ਼ਬੂਤ ਹੱਡੀਆ ਲਈ ਰਾਜਮਾ ਫਾਇਦੇਮੰਦ: ਜੇਕਰ ਤੁਹਾਨੂੰ ਹੱਡੀਆਂ 'ਚ ਦਰਦ ਰਹਿੰਦਾ ਹੈ, ਤਾਂ ਰਾਜਮਾ ਨੂੰ ਹਫ਼ਤੇ 'ਚ 2 ਜਾਂ 3 ਵਾਰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਸ ਨਾਲ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦ ਮਿਲਦੀ ਹੈ।
ਸਰੀਰ ਦੀ ਊਰਜਾ ਲਈ ਰਾਜਮਾ ਫਾਇਦੇਮੰਦ: ਰਾਜਮਾ 'ਚ ਮੌਜ਼ੂਦ ਆਈਰਨ ਨਾਲ ਸਰੀਰ 'ਚ ਊਰਜਾ ਦੀ ਕਮੀ ਨਹੀਂ ਹੁੰਦੀ। ਇਸ ਨਾਲ ਹੀਮੋਗਲੋਬਿਨ ਦਾ ਪੱਧਰ ਵੀ ਵਧਦਾ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ। ਸਰੀਰ ਦੀ ਤਾਕਤ ਅਤੇ ਊਰਜਾ ਬਣਾਏ ਰੱਖਣ ਲਈ ਰਾਜਮਾ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।