ਹੈਦਰਾਬਾਦ: ਸਿਗਰਟ ਸਾਡੀ ਸਿਹਤ ਲਈ ਨੁਕਾਨਦੇਹ ਹੁੰਦੀ ਹੈ। ਚਾਹੇ ਤੁਸੀਂ ਸਿਗਰੇਟ ਨੂੰ ਇੱਕ ਵਾਰ ਹੀ ਲਿਆ ਹੋਵੇ, ਪਰ ਇਸਦਾ ਧੂੰਆ ਤੁਹਾਡੇ ਸਰੀਰ 'ਚ ਰਹਿ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਜੇਕਰ ਇੱਕ ਵਾਰ ਸਿਗਰਟ ਦੀ ਆਦਤ ਲੱਗ ਜਾਵੇ, ਤਾਂ ਇਸਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋ ਤੁਸੀਂ ਇਸ ਆਦਤ ਨੂੰ ਛੱਡਣ ਦੀ ਕੋਸ਼ਿਸ ਕਰਦੇ ਹੋ, ਤਾਂ ਸ਼ੁਰੂਆਤ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਗਰਟ ਛੱਡਣ 'ਤੇ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈਂਦਾ ਸਾਹਮਣਾ: ਜਦੋ ਲੋਕ ਸਿਗਰਟ ਦੀ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਸਭ ਤੋਂ ਪਹਿਲਾ ਸਿਗਰਟ ਤੋਂ ਧਿਆਨ ਹਟਾਉਣ ਦੀ ਸਮੱਸਿਆਂ ਆਉਦੀ ਹੈ। ਇਸ ਤੋਂ ਇਲਾਵਾ ਮੂਡ ਖਰਾਬ ਹੋ ਜਾਂਦਾ ਹੈ ਅਤੇ ਚਿੰਤਾ ਲੱਗੀ ਰਹਿੰਦੀ ਹੈ। ਇਸਦੇ ਨਾਲ ਹੀ ਸੌਣ 'ਚ ਵੀ ਪਰੇਸ਼ਾਨੀ ਆਉਦੀ ਹੈ। ਪਰ ਸਿਗਰਟ ਦੀ ਆਦਤ ਛੱਡਣ ਤੋਂ ਬਾਅਦ ਸਰੀਰ 'ਚ ਕਈ ਲਾਭਕਾਰੀ ਬਦਲਾਅ ਨਜ਼ਰ ਆਉਣਗੇ।
ਸਿਗਰਟ ਛੱਡਣ ਦੇ ਫਾਇਦੇ:
- ਫੇਫੜਿਆਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
- ਐਨਰਜ਼ੀ ਮਿਲਦੀ ਹੈ।
- ਕੋਈ ਵੀ ਚੀਜ਼ ਨੂੰ ਸੁੰਘਣ ਦੀ ਯੋਗਤਾ 'ਚ ਸੁਧਾਰ ਹੋਵੇਗਾ ਅਤੇ ਖਾਣੇ ਦਾ ਸਵਾਦ ਵੀ ਵਧੀਆਂ ਹੋਵੇਗਾ।
- ਉਂਗਲੀਆਂ ਅਤੇ ਨਹੁੰ ਤੋਂ ਹੌਲੀ-ਹੌਲੀ ਪੀਲਾਪਨ ਹੱਟ ਜਾਵੇਗਾ।
- ਦੰਦਾਂ 'ਤੇ ਹੋਣ ਵਾਲੇ ਦਾਗ-ਧੱਬੇ ਸਾਫ਼ ਹੋ ਜਾਣਗੇ।
- ਚਮੜੀ 'ਚ ਸੁਧਾਰ ਹੋਵੇਗਾ।
- ਕੱਪੜੇ, ਸਾਹ ਅਤੇ ਵਾਲਾਂ 'ਚ ਸਿਗਰਟ ਦੀ ਬਦਬੂ ਨਹੀਂ ਆਵੇਗੀ।
ਸਿਗਰਟ ਦੀ ਆਦਤ ਨੂੰ ਛੱਡਣ ਲਈ ਕਰੋ ਇਹ ਕੰਮ:
ਸਿਗਰਟ ਛੱਡਣ ਲਈ ਪਲੈਨ ਤਿਆਰ ਕਰੋ: ਸਿਗਰਟ ਛੱਡਣ ਲਈ ਇੱਕ ਪਲੈਨ ਤਿਆਰ ਕਰੋ। ਇਸ ਪਲੈਨ 'ਚ ਲਿਖੋ ਕਿ ਤੁਸੀਂ ਸਿਗਰਟ ਕਿਉ ਛੱਡਣਾ ਚਾਹੁੰਦੇ ਹੋ। ਫਿਰ ਇਸ ਲਿਸਟ ਨੂੰ ਆਪਣੇ ਕਮਰੇ ਜਾਂ ਕਿਸੇ ਵੀ ਅਜਿਹੀ ਜਗ੍ਹਾਂ 'ਤੇ ਲਗਾ ਦਿਓ, ਜਿੱਥੇ ਤੁਹਾਡੀ ਨਜ਼ਰ ਜਾਂਦੀ ਰਹੇ। ਇਸ ਲਿਸਟ ਤੋਂ ਤੁਹਾਨੂੰ ਯਾਦ ਰਹੇਗਾ ਕਿ ਸਿਗਰਟ ਕਿਉ ਨਹੀ ਪੀਣੀ ਚਾਹੀਦੀ।
ਸਿਹਤਮੰਦ ਚੀਜ਼ਾਂ ਖਾਓ: ਸਿਗਰਟ ਦੀ ਆਦਤ ਨੂੰ ਛੱਡਣ ਲਈ ਤੁਸੀਂ ਆਪਣੇ ਮੂੰਹ 'ਚ ਕੁਝ ਸਿਹਤਮੰਦ ਚੀਜ਼ ਨੂੰ ਰੱਖ ਸਕਦੇ ਹੋ। ਇਸ 'ਚ ਸ਼ੂਗਰ ਫ੍ਰੀ ਕੈਂਡੀ, ਕੱਚੀ ਗਾਜਰ ਅਤੇ ਡਰਾਈ ਫਰੂਟਸ ਸ਼ਾਮਲ ਹਨ। ਇਨ੍ਹਾਂ ਨੂੰ ਖਾਣ ਨਾਲ ਸਿਗਰਟ ਪੀਣ ਦਾ ਮਨ ਨਹੀ ਕਰੇਗਾ ਅਤੇ ਤੁਸੀਂ ਇਸ ਆਦਤ ਨੂੰ ਛੱਡ ਸਕੋਗੇ।
ਕਸਰਤ ਕਰੋ: ਕਸਰਤ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ ਅਤੇ ਤੁਸੀਂ ਐਕਟਿਵ ਰਹਿੰਦੇ ਹੋ। ਕਸਰਤ ਕਰਨ ਨਾਲ ਤੁਸੀਂ ਸਕੂਨ ਮਹਿਸੂਸ ਕਰੋਗੇ ਅਤੇ ਸਿਗਰਟ ਪੀਣ ਦੀ ਲਾਲਸਾ ਨੂੰ ਵੀ ਘਟ ਕਰਨ 'ਚ ਮਦਦ ਮਿਲੇਗੀ।
ਜ਼ਿਆਦਾ ਪਾਣੀ ਪੀਓ: ਸਿਗਰਟ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਜੇਕਰ ਤੁਸੀਂ ਸਿਗਰਟ ਪੀ ਲਈ ਹੈ, ਤਾਂ ਉਸ ਤੋਂ ਬਾਅਦ ਪਾਣੀ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਜਦੋ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ, ਤਾਂ ਵੀ ਇੱਕ ਗਲਾਸ ਪਾਣੀ ਪੀ ਲਓ। ਇਸ ਨਾਲ ਸਿਗਰਟ ਦੀ ਆਦਤ ਨੂੰ ਘਟ ਕਰਨ 'ਚ ਮਦਦ ਮਿਲੇਗੀ।