ਹੈਦਰਾਬਾਦ: ਕੋਈ ਵੀ ਮਾਤਾ-ਪਿਤਾ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਬੱਚਾ ਜ਼ਿੱਦੀ ਬਣੇ। ਪਰ ਮਾਤਾ-ਪਿਤਾ ਦੀਆਂ ਕੁਝ ਗਲਤੀਆਂ ਕਾਰਨ ਬੱਚੇ ਜ਼ਿੱਦੀ ਹੋ ਜਾਂਦੇ ਹਨ। ਇਸ ਲਈ ਅੱਜ-ਕੱਲ੍ਹ ਦੇ ਮਾਪਿਆਂ ਲਈ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨਾ ਇੱਕ ਚਣੌਤੀ ਬਣ ਗਈ ਹੈ। ਕਈ ਵਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਹਰ ਚੀਜ਼ ਖਰੀਦ ਕੇ ਦਿੰਦੇ ਹਨ, ਜੋ ਉਹ ਲੈਣਾ ਚਾਹੁੰਦੇ ਹਨ। ਜਿਸ ਕਾਰਨ ਬੱਚਿਆਂ ਦੀਆਂ ਆਦਤਾਂ ਵਿਗੜ ਜਾਂਦੀਆਂ ਹਨ ਅਤੇ ਉਹ ਜ਼ਿੱਦੀ ਬਣ ਜਾਂਦੇ ਹਨ।
ਬੱਚਿਆਂ ਦੇ ਜ਼ਿੱਦੀ ਹੋਣ ਪਿੱਛੇ ਹੋ ਸਕਦੈ ਨੇ ਇਹ ਕਾਰਨ:
ਬੱਚਿਆਂ ਦੀ ਹਰ ਗੱਲ ਮੰਨ ਲੈਣਾ: ਮਾਪੇ ਅਕਸਰ ਆਪਣੇ ਕੰਮ ਵਿੱਚ ਇੰਨਾ ਵਿਅਸਤ ਹੁੰਦੇ ਹਨ ਕਿ ਉਹ ਆਪਣੇ ਬੱਚੇ ਨੂੰ ਸਮੇਂ ਨਹੀਂ ਦੇ ਪਾਉਦੇ। ਅਜਿਹੇ ਵਿੱਚ ਕਈ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਹਰ ਮੰਗੀ ਹੋਈ ਚੀਜ਼ ਖਰੀਦ ਕੇ ਲੈ ਦਿੰਦੇ ਹਨ। ਜਿਸ ਕਾਰਨ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਆਪਣੀ ਹਰ ਗੱਲ ਮੰਨਵਾ ਸਕਦੇ ਹਨ। ਪਰ ਜਦੋ ਉਨ੍ਹਾਂ ਦੀ ਕੋਈ ਗੱਲ ਨਾ ਮੰਨੀ ਜਾਵੇ, ਤਾਂ ਬੱਚਾ ਜ਼ਿੱਦ ਕਰਨ ਲੱਗਦਾ ਹੈ ਅਤੇ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਹਰ ਗੱਲ ਮੰਨ ਲੈਂਦੇ ਹਨ।
ਬੱਚਿਆਂ ਤੋਂ ਕੰਮ ਨਾ ਕਰਵਾਉਣਾ: ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਤੋਂ ਕੋਈ ਕੰਮ ਨਹੀਂ ਕਰਵਾਉਦੇ। ਜਿਸ ਕਰਕੇ ਬੱਚੇ ਘਰ ਦਾ ਕੋਈ ਕੰਮ ਸਿੱਖ ਨਹੀਂ ਪਾਉਦੇ। ਜਦਕਿ ਮਾਪਿਆਂ ਨੂੰ ਘਰ ਦੇ ਹਰ ਕੰਮ ਬੱਚੇ ਨੂੰ ਸਿਖਾਉਣੇ ਚਾਹੀਦੇ ਹਨ। ਇਸ ਲਈ ਆਪਣੇ ਬੱਚੇ ਤੋਂ ਖੁਦ ਦਾ ਬਿਸਤਰ ਠੀਕ ਕਰਨ ਵਰਗੇ ਘਰ ਦੇ ਛੋਟੇ-ਛੋਟੇ ਕੰਮ ਕਰਵਾਓ। ਇਸ ਨਾਲ ਤੁਹਾਡਾ ਬੱਚਾ ਜ਼ਿੰਮੇਵਾਰ ਬਣੇਗਾ।
- Amla Benefits: ਸਵੇਰੇ ਖਾਲੀ ਪੇਟ ਆਂਵਲਾ ਖਾਣਾ ਹੋ ਸਕਦੈ ਫਾਇਦੇਮੰਦ, ਚਿਹਰੇ ਦੇ ਨਾਲ-ਨਾਲ ਸ਼ੂਗਰ ਦੀ ਸਮੱਸਿਆਂ ਤੋਂ ਵੀ ਮਿਲੇਗਾ ਛੁਟਕਾਰਾ
- Home Remedies For Dengue: ਡੇਂਗੂ ਦੀ ਸਮੱਸਿਆਂ ਦਾ ਹੋ ਸ਼ਿਕਾਰ, ਹਸਪਤਾਲ 'ਚ ਦਾਖਲ ਹੋਣ ਦੀ ਨਹੀਂ ਹੈ ਲੋੜ, ਘਰ ਰਹਿ ਕੇ ਇਸ ਤਰ੍ਹਾਂ ਕਰ ਸਕਦੈ ਹੋ ਆਪਣਾ ਇਲਾਜ
- Turmeric Water Benefits: ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ ਹਲਦੀ ਵਾਲਾ ਪਾਣੀ, ਇੱਥੇ ਸਿੱਖੋ ਇਸਨੂੰ ਬਣਾਉਣ ਦਾ ਤਰੀਕਾ
ਬੱਚਿਆਂ ਨੂੰ ਗਿਫ਼ਟ ਦੇ ਕੇ ਮਨਾਉਣਾ: ਜਦੋ ਬੱਚਾ ਗੁੱਸੇ ਹੋ ਜਾਂਦਾ ਹੈ, ਤਾਂ ਅਕਸਰ ਮਾਤਾ-ਪਿਤਾ ਆਪਣੇ ਬੱਚੇ ਨੂੰ ਮਨਾਉਣ ਲਈ ਗਿਫ਼ਟ ਦੇ ਦਿੰਦੇ ਹਨ। ਮਾਪਿਆਂ ਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਜੇਕਰ ਤੁਹਾਡਾ ਬੱਚਾ ਕਿਸੇ ਗੱਲ ਤੋਂ ਗੁੱਸੇ ਹੈ, ਤਾਂ ਉਸਨੂੰ ਗਿਫ਼ਟ ਦੇਣ ਦੀ ਜਗ੍ਹਾਂ ਚੰਗੀ ਤਰ੍ਹਾਂ ਸਮਝਾਓ।
ਵੱਡਿਆਂ ਦਾ ਸਤਿਕਾਰ ਕਰਨਾ ਸਿਖਾਓ: ਕਈ ਵਾਰ ਬੱਚੇ ਆਪਣੇ ਮਾਤਾ-ਪਿਤਾ ਨਾਲ ਵੀ ਉੱਚੀ ਅਵਾਜ਼ 'ਚ ਗੱਲ ਕਰਨ ਲੱਗਦੇ ਹਨ ਅਤੇ ਉਹ ਭੁੱਲ ਜਾਂਦੇ ਹਨ ਕਿ ਉਹ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ।