ਹੈਦਰਾਬਾਦ: ਬੱਚਿਆਂ ਨੂੰ ਖੁਸ਼ ਕਰਨ ਲਈ ਮਾਤਾ-ਪਿਤਾ ਕਈ ਵਾਰ ਉਨ੍ਹਾਂ ਨੂੰ ਗੁਦਗੁਦੀ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਬੱਚੇ ਨੂੰ ਸਮੱਸਿਆਂ ਹੋ ਸਕਦੀ ਹੈ। ਬੱਚਾ ਜਦੋਂ ਛੋਟਾ ਹੁੰਦਾ ਹੈ ਤਾਂ ਉਹ ਜ਼ਿਆਦਾ ਹੱਸਦਾ ਨਹੀਂ ਹੈ। ਜਿਸ ਕਰਕੇ ਕਈ ਮਾਤਾ-ਪਿਤਾ ਆਪਣੇ ਬੱਚੇ ਨੂੰ ਹਸਾਉਣ ਲਈ ਜ਼ਿਆਦਾ ਗੁਦਗੁਦੀ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਬੱਚਿਆਂ ਨੂੰ ਸਮੱਸਿਆਂ ਹੋਣ ਲੱਗਦੀ ਹੈ।
ਗੁਦਗੁਦੀ ਦੇ ਪ੍ਰਕਾਰ: ਗੁਦਗੁਦੀ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਨਿਸਮੇਸਿਸ ਅਤੇ ਦੂਜੀ ਗਾਰਗੈਲੇਸਿਸ। ਨਿਸਮੇਸਿਸ ਗੁਦਗੁਦੀ ਕਿਸੇ ਵਿਅਕਤੀ ਦੇ ਹਲਕੇ ਹੱਥਾਂ ਨਾਲ ਛੂਹਣ ਕਾਰਨ ਹੁੰਦੀ ਹੈ। ਇਸ ਵਿੱਚ ਤੁਹਾਨੂੰ ਹਾਸਾ ਨਹੀਂ ਆਉਦਾ। ਜਦਕਿ ਗਾਰਗੈਲੇਸਿਸ ਗੁਦਗੁਦੀ ਵਿੱਚ ਜ਼ਿਆਦਾ ਹਾਸਾ ਆਉਦਾ ਹੈ। ਇੱਕ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਗੁਦਗੁਦੀ ਕਰਨ ਨਾਲ ਬੱਚੇ ਨੂੰ ਦਰਦ ਮਹਿਸੂਸ ਹੋ ਸਕਦਾ ਹੈ। ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਗੁਦਗੁਦੀ ਕਾਰਨ ਬੱਚੇ ਦੀ ਮੌਤ ਹੋ ਗਈ ਹੋਵੇ।
ਬੱਚੇ ਨੂੰ ਗੁਦਗੁਦੀ ਕਰਨ ਦੇ ਨੁਕਾਸਨ:
ਦਿਲ ਅਤੇ ਢਿੱਡ ਵਿੱਚ ਦਰਦ: ਬੱਚਿਆਂ ਦੇ ਹੌਲੀ-ਹੌਲੀ ਗੁਦਗੁਦੀ ਕਰਨਾ ਨੁਕਸਾਨਦੇਹ ਸਾਬਤ ਨਹੀਂ ਹੁੰਦਾ। ਹਾਲਾਂਕਿ ਜੇਕਰ ਤੁਸੀਂ ਬੱਚੇ ਦੇ ਜ਼ਿਆਦਾ ਤੇਜ਼ੀ ਨਾਲ ਗੁਦਗੁਦੀ ਕਰਦੇ ਹੋ, ਤਾਂ ਇਸ ਨਾਲ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬੱਚੇ ਨੂੰ ਦਰਦ ਦਾ ਅਨੁਭਵ ਹੋ ਸਕਦਾ ਹੈ। ਬੱਚੇ ਛੋਟੇ ਹੁੰਦੇ ਹਨ, ਇਸ ਲਈ ਉਹ ਆਪਣਾ ਦਰਦ ਸਾਨੂੰ ਨਹੀਂ ਦੱਸ ਪਾਉਦੇ। ਹਾਲਾਂਕਿ ਉਨ੍ਹਾਂ ਨੂੰ ਗੁਦਗੁਦੀ ਕਾਰਨ ਦਿਲ ਅਤੇ ਢਿੱਡ ਵਿੱਚ ਦਰਦ ਹੋ ਸਕਦਾ ਹੈ।
- Weight Loss Tips: ਰਾਤ ਨੂੰ ਭੁੱਲ ਕੇ ਵੀ ਨਾ ਕਰੋ ਇਹ ਪੰਜ ਕੰਮ, ਨਹੀਂ ਤਾਂ ਤੇਜ਼ੀ ਨਾਲ ਵਧ ਜਾਵੇਗਾ ਤੁਹਾਡਾ ਭਾਰ
- Restless Leg Syndrome: ਜਾਣੋ ਕੀ ਹੈ ਰੈਸਟਲੇਸ ਲੈੱਗ ਸਿੰਡਰੋਮ ਦੀ ਬਿਮਾਰੀ ਅਤੇ ਇਸਦੇ ਲੱਛਣ, ਇਸ ਬਿਮਾਰੀ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- Cucumber Side effects: ਸਾਵਧਾਨ! ਰਾਤ ਨੂੰ ਖੀਰਾ ਖਾਣਾ ਤੁਹਾਡੀ ਸਿਹਤ 'ਤੇ ਪੈ ਸਕਦੈ ਭਾਰੀ, ਜਾਣੋ ਖੀਰਾ ਖਾਣ ਦਾ ਸਹੀਂ ਸਮਾਂ
ਹਿਚਕੀ ਆਉਣ ਲੱਗਦੀ: ਬੱਚਿਆਂ ਨੂੰ ਜ਼ਿਆਦਾ ਗੁਦਗੁਦੀ ਕਰਨ ਨਾਲ ਹਿਚਕੀ ਵੀ ਆ ਸਕਦੀ ਹੈ। ਜਿਸ ਕਰਕੇ ਬੱਚੇ ਚਿੜਚਿੜੇ ਹੋ ਜਾਂਦੇ ਹਨ ਅਤੇ ਰੋਣ ਲੱਗ ਜਾਂਦੇ ਹਨ। ਗੁਦਗੁਦੀ ਕਾਰਨ ਬੱਚਿਆਂ ਦੇ ਅੰਗਾ 'ਤੇ ਜੋਰ ਦਾ ਝਟਕਾ ਲੱਗਦਾ ਹੈ। ਬੱਚਿਆਂ ਦੇ ਬਾਹਰੀ ਅਤੇ ਅੰਦਰੂਨੀ ਅੰਗਾਂ ਵਿੱਚ ਸੱਟ ਲੱਗ ਸਕਦੀ ਹੈ। ਬੱਚੇ ਆਪਣੇ ਦਰਦ ਨੂੰ ਬੋਲ ਕੇ ਨਹੀਂ ਦੱਸ ਸਕਦੇ। ਇਸ ਲਈ ਮਾਤਾ-ਪਿਤਾ ਨੂੰ ਬੱਚਿਆ ਨਾਲ ਅਜਿਹਾ ਕਰਨ ਤੋਂ ਬਚਨਾ ਚਾਹੀਦਾ ਹੈ।