ਹੈਦਰਾਬਾਦ: ਛੋਟੇ ਬੱਚੇ ਦਾ ਰੋਣਾ ਆਮ ਹੁੰਦਾ ਹੈ। ਬੱਚੇ ਆਪਣੇ ਮਾਤਾ-ਪਿਤਾ ਨੂੰ ਬੁਲਾਉਣ ਲਈ ਰੋਂਦੇ ਹਨ, ਪਰ ਜੇਕਰ ਤੁਹਾਡਾ ਬੱਚਾ ਲੰਬੇ ਸਮੇਂ ਤੱਕ ਲਗਾਤਾਰ ਰੋ ਰਿਹਾ ਹੈ, ਤਾਂ ਬੱਚੇ ਨੂੰ ਨਜ਼ਰਅੰਦਾਜ਼ ਨਾ ਕਰੋ। ਸਗੋ ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਬੱਚੇ ਦੇ ਰੋਣ ਪਿੱਛੇ ਅਸਲੀ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।
ਛੋਟੇ ਬੱਚਿਆਂ ਦੇ ਰੋਣ ਪਿੱਛੇ ਹੋ ਸਕਦੇ ਨੇ ਇਹ ਕਾਰਨ ਜ਼ਿੰਮੇਵਾਰ:
ਕੱਪੜੇ ਟਾਈਟ ਹੋ ਸਕਦੇ: ਕਈ ਵਾਰ ਬੱਚੇ ਟਾਈਟ ਕੱਪੜੇ ਪਾਉਣ ਤੋਂ ਬਾਅਦ ਰੋਣ ਲੱਗਦੇ ਹਨ। ਕਿਉਕਿ ਉਹ ਟਾਈਟ ਕੱਪੜਿਆਂ 'ਚ ਆਰਾਮ ਮਹਿਸੂਸ ਨਹੀਂ ਕਰਦੇ। ਇਸ ਲਈ ਬੱਚੇ ਦੇ ਹਮੇਸ਼ਾ ਢਿੱਲੇ ਸੂਤੀ ਕੱਪੜੇ ਪਾਓ।
ਮਾਂ ਦਾ ਗਲਤ ਭੋਜਨ ਖਾਣਾ: ਮਾਂ ਜੋ ਵੀ ਭਾਜਨ ਖਾਂਦੀ ਹੈ, ਉਸਦਾ ਬੱਚੇ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਜੇਕਰ ਮਾਂ ਤੇਲ ਵਾਲਾ ਅਤੇ ਮਸਾਲੇਦਾਰ ਭੋਜਨ ਖਾ ਰਹੀ ਹੈ, ਤਾਂ ਇਸਦਾ ਬੱਚੇ 'ਤੇ ਗਲਤ ਅਸਰ ਪਵੇਗਾ। ਕਿਉਕਿ ਜਦੋ ਬੱਚਾ ਮਾਂ ਦਾ ਦੁੱਧ ਪੀਂਦਾ ਹੈ, ਤਾਂ ਬੱਚੇ ਨੂੰ ਪੇਟ ਦਰਦ ਜਾਂ ਗੈਸ ਦੀ ਸਮੱਸਿਆਂ ਹੋ ਸਕਦੀ ਹੈ ਅਤੇ ਉਹ ਰੋਣ ਲੱਗਦਾ ਹੈ।
ਬੱਚੇ ਨੂੰ ਜ਼ਿਆਦਾ ਦੁੱਧ ਪਿਲਾ ਦੇਣਾ: ਕਈ ਵਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਜ਼ਿਆਦਾ ਦੁੱਧ ਪਿਲਾ ਦਿੰਦੀਆਂ ਹਨ। ਜਿਸ ਕਾਰਨ ਬੱਚੇ ਦਾ ਜ਼ਿਆਦਾ ਪੇਟ ਭਰ ਜਾਂਦਾ ਹੈ ਅਤੇ ਪੇਟ ਫੁੱਲ ਸਕਦਾ ਹੈ। ਇਸ ਕਾਰਨ ਬੱਚੇ ਨੂੰ ਭੋਜਨ ਨਾ ਪਚਣ ਵਰਗੀ ਸਮੱਸਿਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
- Parenting Tips: ਜੇਕਰ ਤੁਹਾਡੇ ਬੱਚੇ ਵੀ ਹਰ ਸਮੇਂ ਫੋਨ 'ਤੇ ਲੱਗੇ ਰਹਿੰਦੇ ਨੇ, ਤਾਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਲਈ ਅਜ਼ਮਾਓ ਇਹ ਤਰੀਕੇ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਦੀਆਂ ਅੱਖਾਂ 'ਚ ਕਾਜਲ ਲਗਾਉਣਾ ਹੋ ਸਕਦੈ ਖਤਰਨਾਕ, ਜਾਣੋ ਕਿਵੇਂ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਨੂੰ ਤੇਜ਼ੀ ਨਾਲ ਗੁਦਗੁਦੀ ਕਰਨਾ ਹੋ ਸਕਦੈ ਨੁਕਸਾਨਦੇਹ, ਜਾਣੋ ਕਿਵੇਂ
ਹੱਡੀ ਦਾ ਆਪਣੀ ਜਗ੍ਹਾਂ ਤੋਂ ਖਿਸਕਣਾ: ਛੋਟੇ ਬੱਚਿਆਂ ਦੀਆਂ ਹੱਡੀਆਂ ਕੰਮਜ਼ੋਰ ਹੁੰਦੀਆਂ ਹਨ। ਤੁਹਾਡੀ ਛੋਟੀ ਜਿਹੀ ਲਾਪਰਵਾਹੀ ਕਾਰਨ ਬੱਚੇ ਦੀ ਹੱਡੀ ਆਪਣੀ ਜਗ੍ਹਾਂ ਤੋਂ ਖਿਸਕਣ ਦਾ ਖਤਰਾ ਰਹਿੰਦਾ ਹੈ। ਅਜਿਹੀ ਸਮੱਸਿਆਂ ਉਦੋ ਹੁੰਦੀ ਹੈ, ਜਦੋ ਅਚਾਨਕ ਬੱਚੇ ਨੂੰ ਹੱਥ ਜਾਂ ਗਰਦਨ ਤੋਂ ਫੜ ਕੇ ਉਠਾਇਆ ਜਾਂਦਾ ਹੈ। ਇਸ ਲਈ ਬੱਚੇ ਨੂੰ ਚੁੱਕਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।