ETV Bharat / sukhibhava

Parenting Tips: ਜੇਕਰ ਤੁਹਾਡੇ ਬੱਚੇ ਵੀ ਹਰ ਸਮੇਂ ਫੋਨ 'ਤੇ ਲੱਗੇ ਰਹਿੰਦੇ ਨੇ, ਤਾਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਲਈ ਅਜ਼ਮਾਓ ਇਹ ਤਰੀਕੇ - health care

Parenting Tips For child: ਅੱਜ ਦੇ ਸਮੇਂ 'ਚ ਹਰ ਬੱਚੇ ਦੇ ਹੱਥ 'ਚ ਫੋਨ ਹੁੰਦਾ ਹੈ ਅਤੇ ਮਾਪੇ ਵੀ ਜ਼ਿਆਦਾ ਇਸ ਗੱਲ ਦਾ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦਾ ਬੱਚਾ ਮੋਬਾਈਲ ਫੋਨ 'ਤੇ ਕੀ ਕਰ ਰਿਹਾ ਹੈ। ਮੋਬਾਈਲ ਫੋਨ 'ਤੇ ਕਈ ਗਲਤ ਜਾਣਕਾਰੀਆਂ ਹੁੰਦੀਆਂ ਹਨ, ਜਿਸਦਾ ਬੱਚੇ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਮੋਬਾਈਲ 'ਤੇ ਕੁਝ ਗਲਤ ਕੰਮ ਤਾਂ ਨਹੀਂ ਕਰ ਰਿਹਾ ਹੈ।

Parenting Tips
Parenting Tips
author img

By ETV Bharat Punjabi Team

Published : Sep 7, 2023, 6:51 AM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਮਾਪੇ ਛੋਟੇ ਹੁੰਦਿਆਂ ਹੀ ਆਪਣੇ ਬੱਚੇ ਦੇ ਹੱਥ 'ਚ ਫੋਨ ਦੇ ਦਿੰਦੇ ਹਨ। ਜਿਸ ਨਾਲ ਬੱਚਿਆਂ ਨੂੰ ਫੋਨ ਦੀ ਆਦਤ ਲੱਗ ਜਾਂਦੀ ਹੈ। ਬੱਚਿਆਂ ਦੇ ਜ਼ਿਆਦਾ ਫੋਨ ਚਲਾਉਣ ਨਾਲ ਉਨ੍ਹਾਂ ਦੀ ਸਿਹਤ 'ਤੇ ਵੀ ਗਲਤ ਅਸਰ ਪੈ ਸਕਦਾ ਹੈ ਅਤੇ ਮਾਪਿਆਂ ਦੀ ਚਿੰਤਾ ਵੀ ਵਧ ਸਕਦੀ ਹੈ ਕਿ ਉਨ੍ਹਾਂ ਦਾ ਬੱਚਾ ਕੀ ਦੇਖ ਰਿਹਾ ਹੋਵੇਗਾ। ਇਸ ਲਈ ਤੁਹਾਨੂੰ ਆਪਣੇ ਬੱਚੇ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਤੁਸੀਂ ਕੁਝ ਤਰੀਕੇ ਅਜ਼ਮਾ ਕੇ ਆਪਣੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖ ਸਕਦੇ ਹੋ।

ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਕਰੋ ਇਹ ਕੰਮ:

  1. ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਤੇ ਪਾਸਵਰਡ ਲਗਾਓ ਅਤੇ ਇਸ ਪਾਸਵਰਡ ਬਾਰੇ ਬੱਚੇ ਨੂੰ ਨਾ ਦੱਸੋ।
  2. ਛੋਟੇ ਬੱਚੇ ਨੂੰ ਕਦੇ ਵੀ Youtube ਖੋਲ ਕੇ ਨਾ ਦਿਓ। ਕਈ ਵਾਰ Youtube 'ਤੇ ਕੋਈ ਗਲਤ ਕੰਟੈਟ ਹੁੰਦਾ ਹੈ, ਜੋ ਬਿਨ੍ਹਾਂ ਜਾਣਕਾਰੀ ਦੇ ਬੱਚਾ ਖੋਲ ਸਕਦਾ ਹੈ ਅਤੇ ਦੇਖ ਸਕਦਾ ਹੈ।
  3. ਬੱਚਿਆਂ ਨੂੰ Youtube Kids ਜਾਂ ਐਮਾਜ਼ਾਨ Kids ਵਰਗੇ ਐਪ ਦਿਖਾ ਸਕਦੇ ਹੋ। ਇਹ ਐਪ ਬੱਚਿਆਂ ਲਈ ਸਹੀ ਹੁੰਦੇ ਹਨ ਅਤੇ ਉਨ੍ਹਾਂ ਲਈ ਹੀ ਬਣਾਏ ਗਏ ਹੁੰਦੇ ਹਨ।
  4. ਬੱਚਿਆਂ ਨੂੰ ਕੋਈ ਵੀ ਫਿਲਮ ਜਾਂ ਕਾਰਟੂਨ ਦਿਖਾਉਦੇ ਸਮੇਂ ਉਮਰ ਦਾ ਸੈਕਸ਼ਨ ਜ਼ਰੂਰ ਚੈਕ ਕਰੋ। ਆਪਣੇ ਬੱਚੇ ਦੀ ਉਮਰ ਦੇ ਹਿਸਾਬ ਨਾਲ ਫਿਲਮ ਅਤੇ ਕਾਰਟੂਨ ਚੁਣੋ।
  5. ਬੱਚਿਆਂ ਦੀ ਜਾਸੂਸੀ ਨਾ ਕਰੋ। ਇਸ ਨਾਲ ਬੱਚੇ ਡਰ ਜਾਣਗੇ ਅਤੇ ਗਲਤੀਆਂ ਕਰਨਗੇ। ਇਸ ਲਈ ਬੱਚਿਆਂ ਨੂੰ ਪਿਆਰ ਨਾਲ ਸਮਝਾਓ।
  6. ਜ਼ਿਆਦਾ ਮੋਬਾਈਲ ਚਲਾਉਣ ਦੇ ਨੁਕਸਾਨਾਂ ਬਾਰੇ ਬੱਚਿਆਂ ਨੂੰ ਸਮਝਾਓ।

ਜ਼ਿਆਦਾ ਮੋਬਾਈਲ ਫੋਨ ਚਲਾਉਣ ਦੇ ਨੁਕਸਾਨ:

  • ਜ਼ਿਆਦਾ ਮੋਬਾਈਲ ਫੋਨ ਚਲਾਉਣ ਕਾਰਨ ਅੱਖਾਂ 'ਤੇ ਬੁਰਾ ਅਸਰ ਪੈ ਸਕਦਾ ਹੈ।
  • ਨੀਂਦ ਖਰਾਬ ਹੋ ਸਕਦੀ।
  • ਕਿਸੇ ਕੰਮ 'ਤੇ ਧਿਆਨ ਨਹੀ ਲੱਗਦਾ।
  • ਮੋਬਾਈਲ ਦੀ ਆਦਤ ਲੱਗ ਸਕਦੀ ਹੈ ਅਤੇ ਜੇਕਰ ਮੋਬਾਈਲ ਫੋਨ ਨਾ ਮਿਲੇ, ਤਾਂ ਘਬਰਾਹਟ ਹੋਣ ਲੱਗਦੀ ਹੈ।
  • ਬੱਚਾ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਸਕਦਾ ਹੈ।
  • ਬੱਚਾ ਸਾਰਾ ਦਿਨ ਮੋਬਾਈਲ ਫੋਨ 'ਤੇ ਲੱਗਾ ਰਹੇਗਾ, ਤਾਂ ਘਰ ਵਾਲਿਆਂ ਤੋਂ ਦੂਰੀ ਬਣ ਸਕਦੀ ਹੈ।
  • ਮੋਬਾਈਲ ਚਲਾਉਣ ਨਾਲ ਹੱਥ ਅਤੇ ਗਰਦਨ 'ਚ ਦਰਦ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.