ਹੈਦਰਾਬਾਦ: ਮਾਨਸੂਨ ਦਾ ਮੌਸਮ ਆਖ਼ਰਕਾਰ ਆ ਗਿਆ ਹੈ। ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਮੌਸਮ ਵਿੱਚ ਇਨਫੈਕਸ਼ਨ ਦਾ ਖਤਰਾ ਵੀ ਬਣਿਆ ਹੋਇਆ ਹੈ। ਜੋ ਤੁਹਾਡੀ ਸੁਹਾਵਣੀ ਭਾਵਨਾ ਨੂੰ ਵਿਗਾੜ ਸਕਦਾ ਹੈ। ਹਰ ਕਿਸੇ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਲੋੜ ਹੈ, ਖਾਸ ਕਰਕੇ ਨਵੇਂ ਮਾਪਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਚਮੜੀ ਸੰਵੇਦਨਸ਼ੀਲ ਹੁੰਦੀ ਹੈ। ਅਜਿਹੇ 'ਚ ਇਸ ਮੌਸਮ 'ਚ ਬੱਚੇ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
ਮੀਂਹ ਦੇ ਮੌਸਮ ਦੌਰਾਨ ਨਵਜੰਮੇ ਬੱਚਿਆਂ ਨੂੰ ਹੋ ਸਕਦੀਆ ਇਹ ਬਿਮਾਰੀਆਂ:
- ਫੰਗਲ ਇਨਫੈਕਸ਼ਨ ਕਾਰਨ ਫਿਣਸੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਚਮੜੀ ਲਾਲ ਹੋ ਜਾਂਦੀ ਹੈ। ਚਮੜੀ 'ਤੇ ਛੋਟੇ ਲਾਲ ਚਟਾਕ ਹੋ ਸਕਦੇ ਹਨ। ਧੱਫੜ ਮੋਢਿਆਂ, ਪਿੱਠ, ਬਾਹਾਂ ਅਤੇ ਠੋਡੀ 'ਤੇ ਹੋ ਸਕਦੇ ਹਨ। ਜੇਕਰ ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਪੂਰੇ ਸਰੀਰ ਵਿੱਚ ਵੀ ਫੈਲ ਸਕਦਾ ਹੈ।
- ਮੀਂਹ ਦੇ ਮੌਸਮ 'ਚ ਬੱਚਿਆਂ ਦੀ ਖੋਪੜੀ 'ਤੇ ਛਾਲੇ ਬਣਨ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਸਨੂੰ ਕ੍ਰੈਡਲ ਕੈਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਈ ਵਾਰ ਇਹ ਇੰਨਾ ਮੋਟਾ ਹੋ ਜਾਂਦਾ ਹੈ ਕਿ ਇਹ ਆਸਾਨੀ ਨਾਲ ਬਾਹਰ ਨਹੀਂ ਆਉਂਦਾ। ਜੇਕਰ ਇਸ ਨੂੰ ਜ਼ਬਰਦਸਤੀ ਹਟਾ ਦਿੱਤਾ ਜਾਵੇ ਤਾਂ ਦਰਦ ਅਤੇ ਖੂਨ ਵਗਣ ਦੀ ਸੰਭਾਵਨਾ ਹੁੰਦੀ ਹੈ।
- ਮਲੇਰੀਆ ਮੀਂਹ ਦੇ ਮੌਸਮ ਵਿੱਚ ਸਭ ਤੋਂ ਆਮ ਬਿਮਾਰੀਆਂ ਵਿੱਚੋਂ ਇੱਕ ਹੈ, ਜੋ ਨਵੇਂ ਜੰਮੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੀਂਹ ਕਾਰਨ ਨਾਲੇ ਜਾਂ ਟੋਏ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਮੱਛਰਾਂ ਦੀ ਪੈਦਾਵਾਰ ਵਧਦੀ ਹੈ। ਮਲੇਰੀਆ ਕਾਰਨ ਬੁਖਾਰ, ਕੰਬਣੀ, ਦਰਦ, ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ।
- ਗਿੱਲੇ ਕੱਪੜੇ ਪਾਉਣ ਕਾਰਨ ਧੱਫੜ ਦੀ ਸਮੱਸਿਆ ਹੋ ਸਕਦੀ ਹੈ। ਮੀਂਹ ਦੇ ਦਿਨਾਂ ਵਿਚ ਕੱਪੜਿਆਂ ਨੂੰ ਧੁੱਪ ਨਹੀਂ ਮਿਲਦੀ। ਕੱਪੜੇ ਨਮੀ ਬਰਕਰਾਰ ਰੱਖਦੇ ਹਨ। ਜੇਕਰ ਤੁਸੀਂ ਆਪਣੇ ਬੱਚੇ ਨੂੰ ਗਿੱਲੇ ਕੱਪੜੇ ਪਾਉਂਦੇ ਹੋ ਜਾਂ ਗਿੱਲੇ ਹੱਥਾਂ ਨਾਲ ਕੱਪੜੇ ਜਾਂ ਪੈਂਪਰ ਪਾਉਂਦੇ ਹੋ, ਤਾਂ ਇਹ ਧੱਫੜ ਦੀ ਸਮੱਸਿਆ ਦਾ ਕਾਰਨ ਬਣਦਾ ਹੈ।
- ਨਵਜੰਮੇ ਬੱਚੇ ਨੂੰ ਡੇਂਗੂ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਕੂਲਰ ਚਲਾਉਂਦੇ ਹੋ ਤਾਂ ਇਸ 'ਚ ਮੌਜੂਦ ਪਾਣੀ 'ਚ ਬੈਕਟੀਰੀਆ ਵਧਦੇ ਹਨ। ਇਸ ਕਾਰਨ ਡੇਂਗੂ ਫੈਲਾਉਣ ਵਾਲੇ ਮੱਛਰ ਪੈਦਾ ਹੁੰਦੇ ਹਨ। ਇਸ ਕਾਰਨ ਨਵਜੰਮੇ ਬੱਚੇ ਨੂੰ ਬੁਖਾਰ, ਜ਼ੁਕਾਮ ਅਤੇ ਫਲੂ ਹੋ ਸਕਦਾ ਹੈ।
- Monsoon Health Tips: ਮੀਂਹ ਦੇ ਮੌਸਮ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਸਿਹਤ 'ਤੇ ਪੈ ਸਕਦੈ ਗਲਤ ਅਸਰ
- Stress During Pregnancy: ਗਰਭ ਅਵਸਥਾ ਦੌਰਾਨ ਤਣਾਅ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ 4 ਟਿਪਸ
- Garlic Benefits: ਭਾਰ ਘਟਾਉਣ ਤੋਂ ਲੈ ਕੇ ਖੰਘ ਤੋਂ ਛੁਟਕਾਰਾ ਪਾਉਣ ਤੱਕ ਕਈ ਸਮੱਸਿਆ ਲਈ ਮਦਦਗਾਰ ਹੈ ਲਸਣ, ਜਾਣੋ ਇਸਦੇ ਹੋਰ ਫਾਇਦੇ
ਇਸ ਤਰ੍ਹਾਂ ਕਰੋ ਬਚਾਅ:
- ਆਪਣੇ ਬੱਚੇ ਨੂੰ ਨਮੀ ਵਾਲੇ ਕਮਰੇ ਵਿੱਚ ਨਾ ਰੱਖੋ। ਕੂਲਰ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਬੱਚੇ ਦੇ ਸਿਰ ਅਤੇ ਚਮੜੀ ਨੂੰ ਖੁਸ਼ਕ ਰੱਖੋ।
- ਨਵਜੰਮੇ ਬੱਚੇ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਉਸ ਨੂੰ ਛਾਤੀ ਦਾ ਦੁੱਧ ਪਿਲਾਓ। ਕਿਉਂਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ।
- ਘਰ ਵਿੱਚ ਪੂਰੀ ਸਫਾਈ ਰੱਖੋ। ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ, ਤਾਂ ਜੋ ਲਾਗ ਮੱਛਰਾਂ ਅਤੇ ਮੱਖੀਆਂ ਰਾਹੀਂ ਨਾ ਫੈਲੇ। ਇਸ ਤੋਂ ਇਲਾਵਾ ਬੱਚੇ ਨੂੰ ਕਦੇ ਵੀ ਗਿੱਲੇ ਹੱਥਾਂ ਨਾਲ ਨਾ ਫੜੋ।
- ਬੱਚੇ ਨੂੰ ਮੋਟੇ ਸੂਤੀ ਕੱਪੜਿਆਂ ਵਿੱਚ ਢੱਕ ਕੇ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਵਰਤੋਂ ਤੋਂ ਪਹਿਲਾਂ ਕੱਪੜਾ ਪੂਰੀ ਤਰ੍ਹਾਂ ਧੁੱਪ ਵਿੱਚ ਸੁੱਕਿਆ ਹੋਵੇ ਜਾਂ ਇਸਤਰੀ ਕੀਤਾ ਹੋਵੇ।
- ਬੱਚੇ ਦੇ ਡਾਇਪਰ ਨੂੰ ਅਕਸਰ ਬਦਲੋ। ਡਾਇਪਰ ਖੇਤਰ ਨੂੰ ਹਵਾ ਦੇ ਸੰਪਰਕ ਵਿੱਚ ਆਉਣ ਦਿਓ। ਜੇਕਰ ਧੱਫੜ ਦਿਖਾਈ ਦਿੰਦੇ ਹਨ, ਤਾਂ ਤੁਰੰਤ ਬੇਬੀ ਪਾਊਡਰ ਦੀ ਵਰਤੋਂ ਕਰੋ।