ਹੈਦਰਾਬਾਦ: ਰਿਸ਼ਤੇ ਵਿੱਚ ਪਿਆਰ ਅਤੇ ਭਰੋਸਾ ਦੋ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਨੂੰ ਸਾਲਾਂ ਤੱਕ ਇੱਕ ਦੂਜੇ ਨਾਲ ਬੰਨ੍ਹਦੀਆਂ ਹਨ। ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਕਮੀ ਹੋ ਜਾਵੇ, ਉੱਥੇ ਹੀ ਰਿਸ਼ਤੇ ਨੂੰ ਅੱਗੇ ਵਧਾਉਣਾ ਇੱਕ ਚੁਣੌਤੀ ਵਾਂਗ ਮਹਿਸੂਸ ਹੋਣ ਲੱਗ ਜਾਂਦਾ ਹੈ। ਅੱਜਕੱਲ੍ਹ ਲੜਾਈ-ਝਗੜੇ ਅਤੇ ਤਲਾਕ ਆਮ ਹੋ ਗਏ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਆਪਣੇ ਸਾਥੀ ਦੀਆਂ ਕੁਝ ਆਦਤਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਜਿਸ ਤੋਂ ਬਾਅਦ ਸਾਡੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜੋ ਬ੍ਰੇਕ-ਅੱਪ ਦਾ ਕਾਰਨ ਬਣਦੀਆਂ ਹਨ।
ਆਪਣੇ ਪਾਰਟਨਰ ਦੀਆਂ ਇਨ੍ਹਾਂ ਆਦਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ:
ਝੂਠ ਬੋਲਣਾ: ਰਿਸ਼ਤੇ ਵਿੱਚ ਭਰੋਸਾ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਨੂੰ ਰਿਸ਼ਤੇ ਦੀ ਨੀਂਹ ਮੰਨਿਆ ਜਾਂਦਾ ਹੈ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਾਰਟਨਰ ਬਿਨਾਂ ਵਜ੍ਹਾ ਝੂਠ ਬੋਲ ਰਿਹਾ ਹੈ ਅਤੇ ਉਸਨੇ ਤੁਹਾਨੂੰ ਕਈ ਵਾਰ ਧੋਖਾ ਦਿੱਤਾ ਹੈ, ਤਾਂ ਫਿਰ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਕੋਈ ਵਜ੍ਹਾਂ ਨਹੀਂ ਰਹਿ ਜਾਂਦੀ। ਕਿਉਕਿ ਜੇ ਤੁਸੀਂ ਸਭ ਜਾਣਦੇ ਹੋਏ ਵੀ ਰਿਸ਼ਤੇ ਨੂੰ ਅੱਗੇ ਵਧਾਉਦੇ ਹੋ, ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਛੋਟਾ ਝੂਠ ਕਦੋਂ ਧੋਖਾ ਦੇਣ ਦਾ ਵੱਡਾ ਕਾਰਨ ਬਣ ਗਿਆ। ਅਜਿਹੇ ਰਿਸ਼ਤੇ ਨੂੰ ਉਥੇ ਹੀ ਖਤਮ ਕਰਨਾ ਬਿਹਤਰ ਹੁੰਦਾ ਹੈ।
ਐਕਸ ਬਾਰੇ ਗੱਲ ਕਰਨਾ: ਕਿਸੇ ਨਾਲ ਰਿਸ਼ਤੇ ਵਿੱਚ ਹੋਣਾ ਕੋਈ ਗਲਤ ਗੱਲ ਨਹੀਂ ਹੈ ਪਰ ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ ਵੀ ਆਪਣੀ ਐਕਸ ਨੂੰ ਯਾਦ ਕਰਦਾ ਹੈ ਜਾਂ ਉਨ੍ਹਾਂ ਨਾਲ ਤੁਹਾਡੀ ਤੁਲਨਾ ਕਰਦਾ ਹੈ, ਤਾਂ ਇਸ ਆਦਤ ਨੂੰ ਬਰਦਾਸ਼ਤ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇਹ ਆਦਤ ਬਾਅਦ ਵਿੱਚ ਤੁਹਾਡੇ ਰਿਸ਼ਤੇ ਨੂੰ ਹੋਰ ਵਿਗਾੜ ਸਕਦੀ ਹੈ। ਅਜਿਹੇ ਰਿਸ਼ਤੇ ਤੋਂ ਬਾਹਰ ਨਿਕਲਣਾ ਹੀ ਬਿਹਤਰ ਹੋਵੇਗਾ।
- Monsoon Foot Infection: ਮੀਂਹ ਦੇ ਮੌਸਮ ਦੌਰਾਨ ਪੈਰਾਂ ਦੀ ਇਨਫੈਕਸ਼ਨ ਤੋਂ ਬਚਣ ਲਈ ਬਸ ਇਨ੍ਹਾਂ 5 ਗੱਲਾਂ ਦਾ ਰੱਖ ਲਓ ਧਿਆਨ
- Ginger For Hair: ਅਦਰਕ ਸਿਹਤ ਲਈ ਹੀ ਨਹੀਂ ਸਗੋਂ ਵਾਲਾਂ ਲਈ ਵੀ ਹੈ ਫਾਇਦੇਮੰਦ, ਜਾਣੋ ਕਿਵੇਂ
- Basil Leaves For Health: ਤਣਾਅ ਨੂੰ ਦੂਰ ਕਰਨ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਤੱਕ ਫਾਇਦੇਮੰਦ ਹੈ ਤੁਲਸੀ ਦੇ ਪੱਤੇ, ਜਾਣੋ ਇਸਦੇ ਹੋਰ ਫਾਇਦੇ
ਹਰ ਸਮੇਂ ਲੜਾਈ ਕਰਦੇ ਰਹਿਣਾ: ਜੇਕਰ ਤੁਹਾਡਾ ਪਾਰਟਨਰ ਛੋਟੀ-ਛੋਟੀ ਗੱਲ 'ਤੇ ਲੜਾਈ ਕਰਦਾ ਹੈ, ਤਾਂ ਸਮਝ ਲਓ ਕਿ ਉਹ ਇਸ ਰਿਸ਼ਤੇ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ ਅਤੇ ਤੁਹਾਡੇ ਨਾਲ ਬ੍ਰੇਕ-ਅਪ ਕਰਨ ਦਾ ਬਹਾਨਾ ਲੱਭ ਰਿਹਾ ਹੈ। ਅਜਿਹੇ ਵਿਅਕਤੀ ਤੋਂ ਦੂਰੀ ਬਣਾਈ ਰੱਖਣਾ ਅਕਲਮੰਦੀ ਦੀ ਗੱਲ ਹੈ ਜੋ ਛੋਟੀ-ਛੋਟੀ ਗੱਲ 'ਤੇ ਲੜਾਈ ਕਰਦਾ ਹੋਵੇ।