ਹੈਦਰਾਬਾਦ: ਨਿੰਮ ਦੀਆਂ ਪੱਤੀਆਂ ਸਿਹਤ ਲਈ ਕਿਸੇ ਵਰਦਾਨ ਤੋਂ ਘਟ ਨਹੀਂ ਹਨ। ਇਨ੍ਹਾਂ ਪੱਤੀਆਂ ਦਾ ਇਸਤੇਮਾਲ ਦਵਾਈ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ ਵਿੱਚ ਕਈ ਚਿਕਿਤਸਕ ਗੁਣ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਨਿੰਮ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਪੱਤੀਆਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦੀਆਂ ਹਨ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਹ ਪੱਤੀਆਂ ਸਿਹਤ ਤੋਂ ਇਲਾਵਾ ਵਾਲਾਂ ਅਤੇ ਚਮੜੀ ਲਈ ਵੀ ਫਾਇਦੇਮੰਦ ਹੁੰਦੀਆਂ ਹਨ।
ਨਿੰਮ ਦੀਆਂ ਪੱਤੀਆਂ ਦੇ ਫਾਇਦੇ:
ਇਨਫੈਕਸ਼ਨ ਤੋਂ ਛੁਟਕਾਰਾ: ਨਿੰਮ ਦੀਆਂ ਪੱਤੀਆਂ ਵਿੱਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਅਜਿਹੇ ਵਿੱਚ ਇਹ ਪੱਤੀਆਂ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦੀਆਂ ਹਨ। ਮਾਨਸੂਨ ਵਿੱਚ ਨਿੰਮ ਦੀਆਂ ਪੱਤੀਆਂ ਦਾ ਇਸਤੇਮਾਲ ਜ਼ਰੂਰ ਕਰੋ। ਇਸ ਨਾਲ ਤੁਸੀਂ ਮੀਂਹ ਦੇ ਮੌਸਮ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਦੂਰ ਰਹੋਗੇ। ਇਸ ਲਈ ਤੁਸੀਂ ਰੋਜ਼ਾਨਾ ਖਾਲੀ ਢਿੱਡ ਨਿੰਮ ਦੀਆਂ ਕੁਝ ਪੱਤੀਆਂ ਚਬਾ ਸਕਦੇ ਹੋ।
ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ: ਸ਼ੂਗਰ ਦੇ ਮਰੀਜ਼ਾਂ ਲਈ ਨਿੰਮ ਦੀਆਂ ਪੱਤੀਆਂ ਕਿਸੇ ਵਰਦਾਨ ਤੋਂ ਘਟ ਨਹੀਂ ਹਨ। ਜੇਕਰ ਤੁਸੀਂ ਸ਼ੂਗਰ ਦੇ ਰੋਗੀ ਹੋ, ਤਾਂ ਇਨ੍ਹਾਂ ਪੱਤੀਆਂ ਦਾ ਜੂਸ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਦੰਦਾਂ ਲਈ ਨਿੰਮ ਦੀਆਂ ਪੱਤੀਆਂ ਫਾਇਦੇਮੰਦ: ਨਿੰਮ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਟੂਥਪੇਸਟ ਅਤੇ ਫੇਸਵਾਸ਼ 'ਚ ਕੀਤਾ ਜਾਂਦਾ ਹੈ। ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਦੰਦਾਂ ਨੂੰ ਮਜ਼ਬੂਤ ਕਰਨ ਲਈ ਨਿੰਮ ਦਾ ਦਾਤਣ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਕਿਟਾਣੂਆਂ ਨਾਲ ਲੜਨ ਅਤੇ ਦੰਦਾਂ ਨੂੰ ਕੈਵਿਟੀ ਤੋਂ ਦੂਰ ਰੱਖਦਾ ਹੈ। ਇਸ ਨਾਲ ਤੁਹਾਡੇ ਦੰਦ ਮਜ਼ਬੂਤ ਰਹਿੰਦੇ ਹਨ। ਤੁਸੀਂ ਆਪਣੇ ਦੰਦਾਂ ਨੂੰ ਸਾਫ਼ ਕਰਨ ਲਈ ਬੁਰਸ਼ ਦੀ ਜਗ੍ਹਾਂ ਨਿੰਮ ਦੇ ਦਾਤਣ ਦਾ ਇਸਤੇਮਾਲ ਕਰ ਸਕਦੇ ਹੋ।
ਪਾਚਨ ਨੂੰ ਸਿਹਤਮੰਦ ਰੱਖਦਾ: ਨਿੰਮ ਦੀਆਂ ਪੱਤੀਆਂ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੀਆਂ ਹਨ। ਇਹ ਢਿੱਡ 'ਚ ਹੋਣ ਵਾਲੇ ਅਲਸਰ, ਜਲਨ, ਗੈਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੀਆਂ ਹਨ। ਜਿਸ ਨਾਲ ਪਾਚਨ ਸਿਹਤਮੰਦ ਰਹਿੰਦਾ ਹੈ।
- Pregnancy Tips: ਸਾਵਧਾਨ! ਗਰਭ ਅਵਸਥਾ ਦੌਰਾਨ ਤਣਾਅ ਲੈਣ ਨਾਲ ਹੋਣ ਵਾਲੇ ਬੱਚੇ ਨੂੰ ਹੋ ਸਕਦੀਆਂ ਨੇ ਇਹ ਸਿਹਤ ਸਮੱਸਿਆਵਾਂ, ਇਸ ਤਰ੍ਹਾਂ ਘਟ ਕਰੋ ਆਪਣਾ ਤਣਾਅ
- Men Dark Lip Remedies: ਜੇਕਰ ਮਰਦ ਵੀ ਨੇ ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ
- Pear Benefits: ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਨਾਸ਼ਪਾਤੀ, ਜਾਣੋ ਇਸਦੇ ਹੋਰ ਫਾਇਦੇ
ਡੈਂਡਰਫ ਤੋਂ ਛੁਟਕਾਰਾ: ਮਾਨਸੂਨ ਵਿੱਚ ਡੈਂਡਰਫ ਦੀ ਸਮੱਸਿਆਂ ਆਮ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਨਿੰਮ ਦੀਆਂ ਪੱਤੀਆਂ ਦਾ ਇਸਤੇਮਾਲ ਕਰ ਸਕਦੇ ਹੋ। ਇਹ ਪੱਤੀਆਂ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ, ਜੋ ਡੈਂਡਰਫ ਦੇ ਇਲਾਜ਼ 'ਚ ਮਦਦਗਾਰ ਹੁੰਦੀਆਂ ਹਨ। ਇਸਦੇ ਇਸਤੇਮਾਲ ਨਾਲ ਵਾਲਾਂ ਨੂੰ ਮਜ਼ਬੂਤੀ ਵੀ ਮਿਲਦੀ ਹੈ।
ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ: ਜੇਕਰ ਤੁਸੀਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਫਿਣਸੀਆਂ ਅਤੇ ਖੁਜਲੀ ਆਦਿ ਤੋਂ ਪਰੇਸ਼ਾਨ ਹੋ, ਤਾਂ ਨਿੰਮ ਦੀਆਂ ਪੱਤੀਆਂ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੀਆਂ ਹਨ।