ਹੈਦਰਾਬਾਦ: ਨਿੰਮ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਸਦੀਆਂ ਤੋਂ ਆਯੁਰਵੈਦਿਕ ਦਵਾਈ ਵਿੱਚ ਵਰਤਿਆ ਜਾਂਦਾ ਰਿਹਾ ਹੈ। ਹਾਲਾਂਕਿ ਨਿੰਮ ਦੀ ਗੁਣਵਤਾ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ, ਪਰ ਇਸਦੇ ਸਵਾਦ ਕਾਰਨ ਲੋਕ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਹਾਲਾਂਕਿ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਨਿੰਮ ਦੇ ਬਹੁਤ ਸਾਰੇ ਗੁਣ ਹਨ ਜੋ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾ ਸਕਦੇ ਹਨ। ਨਿੰਮ ਆਉਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਨ 'ਚ ਮਦਦ ਕਰ ਸਕਦਾ ਹੈ। ਨਿੰਮ ਦੇ ਸਿਹਤ ਲਾਭ ਪ੍ਰਾਪਤ ਕਰਨ ਲਈ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਨਿੰਮ ਦਾ ਰਸ ਜਾਂ ਇਸ ਦੀਆਂ ਗੋਲੀਆਂ। ਨਿੰਮ ਦਾ ਰਸ ਪੀਣ ਦੇ ਕਈ ਸਿਹਤ ਲਾਭ ਹਨ। ਕੁਝ ਸਿਹਤ ਲਾਭ ਹੇਠ ਲਿਖੇ ਅਨੁਸਾਰ ਹਨ:
ਨਿੰਮ ਦਾ ਜੂਸ ਪੀਣ ਦੇ ਸਿਹਤ ਲਾਭ:
ਬਿਹਤਰ ਪਾਚਨ: ਨਿੰਮ ਨੂੰ ਇਸਦੇ ਐਂਟੀ-ਫਲੇਟੁਲੈਂਟ, ਐਸਟ੍ਰਿੰਜੈਂਟ ਅਤੇ ਐਂਟੀਸਾਈਡ ਗੁਣਾਂ ਲਈ ਜਾਣਿਆ ਜਾਂਦਾ ਹੈ। ਜੋ ਪੇਟ ਵਿੱਚ ਵਾਧੂ ਗੈਸ ਅਤੇ ਐਸਿਡ ਬਣਨ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਹ ਪਾਚਨ ਅਤੇ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਵਿੱਚ ਵੀ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਫਾਈਬਰ ਨਾਲ ਭਰਪੂਰ: ਨਿੰਮ 'ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰ ਵਿਚ ਸੰਤੁਲਨ ਬਣਿਆ ਰਹਿੰਦਾ ਹੈ।
ਆਕਸੀਡੇਟਿਵ ਤਣਾਅ ਨੂੰ ਰੋਕਦਾ ਹੈ: ਨਿੰਮ ਦੇ ਪੱਤਿਆਂ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਬਿਹਤਰ ਢੰਗ ਨਾਲ ਡੀਟੌਕਸਫਾਈ ਕਰਦਾ ਹੈ ਅਤੇ ਆਕਸੀਡੇਟਿਵ ਤਣਾਅ ਨੂੰ ਰੋਕਦਾ ਹੈ। ਇੰਨਾ ਹੀ ਨਹੀਂ ਨਿੰਮ ਸੈੱਲਾਂ ਤੱਕ ਖੂਨ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਵੀ ਉਤਸ਼ਾਹਿਤ ਕਰਦਾ ਹੈ। ਇਸ ਨਾਲ ਚਮੜੀ ਵੀ ਸਿਹਤਮੰਦ ਦਿਖਣ ਲੱਗਦੀ ਹੈ।
- Dark Circles: ਅੱਖਾਂ ਹੇਠਾਂ ਕਾਲੇ ਘੇਰਿਆ ਤੋਂ ਛੁਟਾਕਾਰਾ ਪਾਉਣ ਲਈ ਅੱਜ ਹੀ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ ਚੀਜ਼ਾਂਂ
- Money Saving Tips: ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਓ ਇਹ ਆਦਤਾਂ, ਭਵਿੱਖ ਵਿੱਚ ਆ ਸਕਦੀਆਂ ਕੰਮ
- International Yoga Day 2023: ਸਿਹਤਮੰਦ ਰਹਿਣ ਲਈ ਯੋਗਾ ਬਹੁਤ ਜ਼ਰੂਰੀ, ਜਾਣੋ ਇਸ ਸਾਲ ਦਾ ਥੀਮ
ਫੈਟੀ ਐਸਿਡ: ਨਿੰਮ ਵਿੱਚ ਜ਼ਰੂਰੀ ਵਿਟਾਮਿਨ ਅਤੇ ਫੈਟੀ ਐਸਿਡ ਹੁੰਦੇ ਹਨ ਜੋ ਚਮੜੀ ਨੂੰ ਨਰਮ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਝੁਰੜੀਆਂ ਅਤੇ ਫਾਈਨ ਲਾਈਨਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਚਮੜੀ ਦੀ ਸੋਜ ਨੂੰ ਰੋਕਦਾ: ਨਿੰਮ ਵਿੱਚ ਮੌਜੂਦ ਐਂਟੀਸੈਪਟਿਕ ਗੁਣ ਚਮੜੀ ਦੀ ਸੋਜ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਨਤੀਜੇ ਵਜੋਂ, ਲਾਲੀ, ਫਿਣਸੀਆਂ, ਧੱਫੜ ਅਤੇ ਜਲਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।