ਹੈਦਰਾਬਾਦ: ਸਰ੍ਹੋ ਦੇ ਬੀਜ ਭੋਜਨ ਬਣਾਉਣ ਲਈ ਵਰਤੇ ਜਾਣ ਵਾਲੇ ਮਸਾਲਿਆਂ 'ਚੋ ਇੱਕ ਹਨ। ਇਸਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਨਾਲ ਭੋਜਨ ਦਾ ਸਵਾਦ ਹੀ ਨਹੀਂ ਸਗੋ ਸਿਹਤ ਨੂੰ ਵੀ ਕਈ ਲਾਭ ਹੁੰਦੇ ਹਨ। ਸਰ੍ਹੋ ਦੇ ਬੀਜਾਂ 'ਚ ਆਈਰਨ, ਕੈਲਸ਼ੀਅਮ, ਸੈਲੇਨਿਅਮ, ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਤੱਤਾਂ ਨਾਲ ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਪਾਚਨ ਵੀ ਵਧੀਆਂ ਰਹਿੰਦਾ ਹੈ।
ਸਰ੍ਹੋ ਦੇ ਬੀਜਾਂ ਦੇ ਫਾਇਦੇ:
ਚਮੜੀ ਲਈ ਸਰ੍ਹੋ ਦੇ ਬੀਜ ਫਾਇਦੇਮੰਦ: ਅੱਜ ਦੇ ਸਮੇਂ 'ਚ ਚਮੜੀ ਦੀ ਸਮੱਸਿਆਂ ਆਮ ਹੋ ਗਈ ਹੈ। ਇਸ ਲਈ ਤੁਸੀਂ ਸਰ੍ਹੋ ਦੇ ਬੀਜਾਂ ਨੂੰ ਆਪਣੀ ਚਮੜੀ ਦੀ ਦੇਖਭਾਲ ਲਈ ਇਸਤੇਮਾਲ ਕਰ ਸਕਦੇ ਹੋ। ਇਸਦੀ ਮਦਦ ਨਾਲ ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
ਪਾਚਨ ਨੂੰ ਠੀਕ ਰੱਖਣ 'ਚ ਸਰ੍ਹੋ ਦੇ ਬੀਜ ਮਦਦਗਾਰ: ਸਰ੍ਹੋ ਦੇ ਬੀਜ ਪਾਚਨ ਨੂੰ ਠੀਕ ਰੱਖਣ 'ਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਪਾਚਨ ਨਾਲ ਜੁੜੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸਰ੍ਹੋ ਦੇ ਬੀਜਾਂ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਬੀਜਾਂ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਿਸ ਨਾਲ ਪਾਚਨ ਨੂੰ ਠੀਕ ਰੱਖਣ 'ਚ ਮਦਦ ਮਿਲਦੀ ਹੈ।
ਹੱਡੀਆਂ ਲਈ ਸਰ੍ਹੋ ਦੇ ਬੀਜ ਫਾਇਦੇਮੰਦ: ਸਰ੍ਹੋ ਦੇ ਬੀਜ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦਗਾਰ ਹੁੰਦੇ ਹਨ। ਇਸ 'ਚ ਸੈਲੇਨਿਅਮ ਨਾਮ ਦਾ ਖਣਿਜ ਪਾਇਆ ਜਾਂਦਾ ਹੈ। ਜਿਸ ਨਾਲ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ 'ਚ ਐਂਟੀਆਕਸੀਡੈਂਟ ਅਤੇ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ। ਜਿਸ ਨਾਲ ਦੰਦ ਅਤੇ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ।
ਦਿਲ ਨੂੰ ਸਿਹਤਮੰਦ ਰੱਖਣ 'ਚ ਸਰ੍ਹੋ ਦੇ ਬੀਜ ਮਦਦਗਾਰ: ਸਰ੍ਹੋ ਦੇ ਬੀਜਾਂ ਨਾਲ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸਰ੍ਹੋ ਦੇ ਬੀਜਾਂ ਨੂੰ ਸ਼ਾਮਲ ਕਰੋ।
- Roasted Chana Benefits: ਕਬਜ਼ ਦੀ ਸਮੱਸਿਆਂ ਤੋਂ ਲੈ ਕੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਤੱਕ, ਇੱਥੇ ਜਾਣੋ ਭੁੰਨੇ ਹੋਏ ਚਨੇ ਦੇ ਫਾਇਦੇ
- Steam Benefits: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ, ਤਾਂ ਸਟੀਮ ਲੈਣ ਨਾਲ ਮਿਲ ਸਕਦੈ ਨੇ ਕਈ ਫਾਇਦੇ
- National Voluntary Blood Donation Day: ਜਾਣੋ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਅਤੇ ਖੂਨਦਾਨ ਨਾਲ ਸਬੰਧਤ ਨਿਯਮ
ਸਿਰਦਰਦ ਤੋਂ ਰਾਹਤ ਪਾਉਣ ਲਈ ਸਰ੍ਹੋ ਦੇ ਬੀਜ ਫਾਇਦੇਮੰਦ: ਸਰ੍ਹੋ ਦੇ ਬੀਜ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰ ਦੇ ਦਰਦ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਸਿਰਦਰਦ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਸਰ੍ਹੋ ਦੇ ਬੀਜ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।