ETV Bharat / sukhibhava

ਚਮੜੀ ਤੇ ਵਾਲਾਂ ਲਈ ਫਾਇਦੇਮੰਦ ਹੁੰਦੀ ਹੈ ਮੁਲਤਾਨੀ ਮਿੱਟੀ - sun tanned skin treatment

ਸਦੀਆਂ ਤੋਂ, ਸਾਡੇ ਦੇਸ਼ ਦੀਆਂ ਔਰਤਾਂ ਚਮੜੀ ਅਤੇ ਵਾਲਾਂ ਦੀ ਸਿਹਤ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਰਹੀਆਂ ਹਨ। ਮੁਲਤਾਨੀ ਮਿੱਟੀ ਨੂੰ ਹਰ ਚਮੜੀ ਦੀ ਸਮੱਸਿਆ ਦੇ ਇਲਾਜ ਵਜੋਂ ਵੇਖਿਆ ਜਾਂਦਾ ਹੈ, ਇਹ ਨਾ ਸਿਰਫ ਚਿਹਰੇ ਦੇ ਰੰਗ ਨੂੰ ਚਮਕਦਾਰ ਬਣਾਉਂਦੀ ਹੈ, ਬਲਕਿ ਚਮੜੀ ਸਬੰਧੀ ਸਮੱਸਿਆਵਾਂ ਜਿਵੇਂ ਕਿ ਖੁਜਲੀ, ਧੱਫੜ ਅਤੇ ਜਲਣ ਤੋਂ ਵੀ ਛੁਟਕਾਰਾ ਦਿਲਾ ਸਕਦੀ ਹੈ।

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ
author img

By

Published : Sep 17, 2021, 1:57 PM IST

ਇਹ ਪ੍ਰਦੂਸ਼ਣ ਹੋਵੇ, ਮੇਕਅਪ ਉਤਪਾਦ ਜਾਂ ਗੈਰ ਸਿਹਤਮੰਦ ਜੀਵਨ ਸ਼ੈਲੀ, ਅੱਜਕੱਲ੍ਹ ਹਰ ਦੂਜੀ ਔਰਤ ਨੂੰ ਚਮੜੀ ਸਬੰਧੀ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਝੁਰੜੀਆਂ ਅਤੇ ਖੁਸ਼ਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਛੁਟਕਾਰਾ ਪਾਉਣ ਅਤੇ ਚਿਹਰੇ 'ਤੇ ਚਮਕ ਬਣਾਈ ਰੱਖਣ ਲਈ ਔਰਤਾਂ ਅਤੇ ਕੁੜੀਆਂ ਪਾਰਲਰ 'ਚ ਹਜ਼ਾਰਾਂ ਰੁਪਏ ਖਰਚ ਕਰਦੀਆਂ ਹਨ, ਪਰ ਪਾਰਲਰ ਵਿੱਚ ਮਿਲੀ ਚਮਕ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ।

ਮੁਲਤਾਨੀ ਮਿੱਟੀ ਦੇ ਮਹੱਤਵ ਨੂੰ ਆਯੁਰਵੇਦ ਵਿੱਚ ਵੀ ਮੰਨਿਆ ਗਿਆ ਹੈ। ਕਿਉਂਕਿ ਇਹ ਚਿਕਿਤਸਕ ਗੁਣਾਂ ਨਾਲ ਭਰਪੂਰ ਹੈ ਅਤੇ ਸੁੰਦਰਤਾ ਵਧਾਉਣ 'ਚ ਮਦਦਗਾਰ ਹੈ।

ਮੁਲਤਾਨੀ ਮਿੱਟੀ ਦੇ ਫਾਇਦੇ (Uses of multani mitti)

ਮੁਲਤਾਨੀ ਮਿੱਟੀ ਦੀ ਵਰਤੋਂ ਕਰਨ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਮੁਹਾਸੇ, ਦਾਗ, ਟੈਨਿੰਗ ਆਦਿ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।ਮੁਲਤਾਨੀ ਮਿੱਟੀ ਅਸਲ ਵਿੱਚ ਹਾਈਡਰੇਟਿਡ ਅਲਮੀਨੀਅਮ ਸਿਲਿਕੇਟ (hydrated aluminum silicates) ਦਾ ਇੱਕ ਰੂਪ ਹੈ। ਇਸ ਵਿੱਚ ਮੈਗਨੀਸ਼ੀਅਮ, ਕੁਆਰਟਜ਼, ਸਿਲਿਕਾ, ਆਇਰਨ, ਕੈਲਸ਼ੀਅਮ, ਕੈਲਸੀਟ ਵਰਗੇ ਖਣਿਜ ਪਾਏ ਜਾਂਦੇ ਹਨ।

ਇਸ ਮਿੱਟੀ ਦੇ ਪੇਸਟ ਨੂੰ ਲਗਾਉਣ ਨਾਲ, ਚਮੜੀ ਦੀ ਅਸ਼ੁੱਧਤਾ ਅਤੇ ਗੰਦਗੀ ਦੂਰ ਹੁੰਦੀ ਹੈ ਅਤੇ ਨਾਲ ਹੀ ਝੁਰੜੀਆਂ ਵੀ ਘੱਟ ਹੁੰਦੀਆਂ ਹਨ। ਕਿਉਂਕਿ ਇਸ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ, ਇਹ ਚਮੜੀ ਦੀ ਐਲਰਜੀ ਵਿੱਚ ਵੀ ਕਾਰਗਰ ਸਾਬਤ ਹੋ ਸਕਦਾ ਹੈ। ਇਸ ਦੇ ਨਾਲ, ਇਸ ਨੂੰ ਕੱਟੇ ਜਾਂ ਜ਼ਖਮੀ ਚਮੜੀ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਇਸ ਦਾ ਪੇਸਟ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾ ਕੇ ਖੂਨ ਸੰਚਾਰ ਨੂੰ ਸੁਧਾਰਦਾ ਹੈ। ਮੁਲਤਾਨੀ ਮਿੱਟੀ ਦਾ ਪ੍ਰਭਾਵ ਠੰਡਾ ਹੁੰਦਾ ਹੈ, ਇਸ ਲਈ ਸੋਜ ਦੀ ਸਥਿਤੀ ਵਿੱਚ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਸੋਜ ਕਾਫ਼ੀ ਘੱਟ ਹੋ ਜਾਂਦੀ ਹੈ। ਮੁਲਤਾਨੀ ਮਿੱਟੀ ਡੈਡ ਸਕਿਨ ਨੂੰ ਹਟਾਉਣ ਵਿੱਚ ਵੀ ਕਾਰਗਰ ਸਾਬਤ ਹੁੰਦੀ ਹੈ।

ਕਿੰਝ ਕਰੀਏ ਮੁਲਤਾਨੀ ਮਿੱਟੀ ਦਾ ਇਸਤੇਮਾਲ

  • ਚਿਹਰੇ ਨੂੰ ਚਮਕਦਾਰ ਬਣਾਉਣ ਲਈ ਮੁਲਤਾਨੀ ਮਿੱਟੀ 'ਚ ਟਮਾਟਰ ਦਾ ਰਸ ਤੇ ਚੰਦਨ ਪਾਊਡਰ ਮਿਲਾ ਕੇ ਫੇਸ ਪੈਕ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਆਪਣੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਇਹ ਫੇਸ ਪੈਕ (face pack) ਹਫਤੇ ਵਿੱਚ ਮਹਿਜ਼ 2-3 ਤਿੰਨ ਵਾਰ ਲਗਾਇਆ ਜਾ ਸਕਦਾ ਹੈ।
  • ਸਨ ਟੈਨਡ ਸਕਿਨ (sun tanned skin) ਨੂੰ ਠੀਕ ਕਰਨ ਲਈ ਮੁਲਤਾਨੀ ਮਿੱਟੀ ਵਿੱਚ ਨਾਰੀਅਲ ਤੇਲ ਅਤੇ ਚੀਨੀ ਮਿਲਾ ਕੇ ਫੇਸ ਪੈਕ ਬਣਾਉ ਅਤੇ ਚਿਹਰੇ ਉੱਤੇ ਲਗਾਓ। ਕੁੱਝ ਸਮੇਂ ਬਾਅਦ, ਪੈਕ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਹਟਾ ਦਿਓ।
    ਚਮੜੀ ਲਈ ਮੁਲਤਾਨੀ ਮਿੱਟੀ
    ਚਮੜੀ ਲਈ ਮੁਲਤਾਨੀ ਮਿੱਟੀ
  • ਚਮੜੀ ਦੀ ਖੁਸ਼ਕਤਾ ਨੂੰ ਦੂਰ ਕਰਨ ਲਈ ਮੁਲਤਾਨੀ ਮਿੱਟੀ ਵਿੱਚ ਦੁੱਧ ਅਤੇ ਬਦਾਮ ਦਾ ਪੇਸਟ ਮਿਲਾਓ। ਇਹ ਤੁਹਾਡੀ ਚਮੜੀ ਨੂੰ ਨਰਮ ਬਣਾਏਗਾ, ਇਸ ਫੇਸ ਪੈਕ ਲਈ ਬਦਾਮ ਦਾ ਪੇਸਟ ਬਣਾਉਣ ਲਈ, ਬਦਾਮਾਂ ਨੂੰ ਰਾਤ ਭਰ ਭਿਓ ਕੇ ਰੱਖੋ ਅਤੇ ਸਵੇਰੇ ਉਨ੍ਹਾਂ ਨੂੰ ਪੀਸ ਲਓ।
  • ਮੁਲਤਾਨੀ ਮਿੱਟੀ 'ਚ ਪਾਏ ਜਾਣ ਵਾਲੇ ਤੱਤ ਚਿਹਰੇ ਤੋਂ ਮੁਹਾਸੇ ਹਟਾਉਣ 'ਚ ਮਦਦ ਕਰਦੇ ਹਨ। ਖਾਸ ਕਰਕੇ ਤੇਲਯੁਕਤ ਚਮੜੀ (oily skin) ਲਈ, ਯਾਨੀ, ਮੁਲਤਾਨੀ ਮਿੱਟੀ ਦੇ ਬਣੇ ਫੇਸ ਪੈਕ ਨੂੰ ਆਦਰਸ਼ ਮੰਨਿਆ ਜਾਂਦਾ ਹੈ।
  • ਮੁਲਤਾਨੀ ਮਿੱਟੀ ਪੈਕ ਬੰਦ ਪੋਰਸ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ। ਇਸ ਨੂੰ ਨਿੰਮ ਦੇ ਪੱਤਿਆਂ ਨਾਲ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
  • ਇਹ ਚਮੜੀ ਨੂੰ ਕਸਾਵ ਦਿੰਦਾ ਹੈ ਅਤੇ ਟੋਨਡ ਕਰਦਾ ਹੈ ਅਤੇ ਇਸ ਨੂੰ ਨਰਮ ਵੀ ਬਣਾਉਂਦਾ ਹੈ।ਇਸ ਦੇ ਲਈ ਮੁਲਤਾਨੀ ਮਿੱਟੀ ਵਿੱਚ ਅੰਡਾ, ਸ਼ਹਿਦ ਅਤੇ ਗਲਿਸਰੀਨ ਮਿਲਾ ਕੇ ਚਿਹਰੇ ਉੱਤੇ ਲਗਾਓ। 10 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ।
  • ਜੇ ਤੁਹਾਡੇ ਚਿਹਰੇ 'ਤੇ ਜਲਣ ਦੇ ਨਿਸ਼ਾਨ ਹਨ, ਤਾਂ ਨਿੰਬੂ ਦੇ ਰਸ ਅਤੇ ਵਿਟਾਮਿਨ ਈ ਨਾਲ ਮਿਲਾ ਕੇ ਮੁਲਤਾਨੀ ਮਿੱਟੀ ਲਗਾਓ, ਕੁਝ ਦਿਨਾਂ ਵਿੱਚ ਦਾਗ ਹਲਕੇ ਹੋਣੇ ਸ਼ੁਰੂ ਹੋ ਜਾਣਗੇ।
  • ਇਹ ਚਮੜੀ ਨੂੰ ਸਾਫ਼ ਕਰਨ ਦਾ ਕੰਮ ਵੀ ਕਰਦਾ ਹੈ। ਇਸ ਨੂੰ ਓਟਮੀਲ ਜਾਂ ਓਟਸ, ਨਿੰਮ ਪਾਊਡਰ, ਚੰਦਨ, ਚਨੇ ਦਾ ਆਟਾ ਅਤੇ ਹਲਦੀ ਪਾਊਡਰ ਦੇ ਨਾਲ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਤੇ ਜਮ੍ਹਾਂ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ।
    ਵਾਲਾਂ ਲਈ ਫਾਇਦੇਮੰਦ ਹੁੰਦੀ ਹੈ ਮੁਲਤਾਨੀ ਮਿੱਟੀ

ਮੁਲਤਾਨੀ ਮਿੱਟੀ ਵਾਲਾਂ ਲਈ ਲਾਭਦਾਇਕ ਹੈ

  • ਪੁਰਾਣੇ ਦਿਨਾਂ ਵਿੱਚ, ਜਦੋਂ ਸ਼ੈਂਪੂ ਆਦਿ ਨਹੀਂ ਹੁੰਦਾ ਸੀ, ਲੋਕ ਆਪਣੇ ਵਾਲਾਂ ਨੂੰ ਮੁਲਤਾਨੀ ਮਿੱਟੀ ਨਾਲ ਧੋਦੇ ਸਨ। ਮੁਲਤਾਨੀ ਮਿੱਟੀ ਵਾਲਾਂ ਦਾ ਪੈਕ ਕਾਰਗਰ ਸਾਬਤ ਹੁੰਦਾ ਹੈ ਜੇ ਵਾਲਾਂ ਵਿੱਚ ਜੂਆਂ ਹਨ ਜਾਂ ਵਾਲ ਦੋਮੂੰਹੇ ਹੋਣ ਇਸ ਮਿੱਟੀ ਨਾਲ ਬਣਿਆ ਹੇਅਰ ਪੈਕ ਕਾਰਾਗਾਰ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਮੁਲਤਾਨੀ ਮਿੱਟੀ ਵਾਲਾਂ ਦੀ ਸਿਹਤ ਨੂੰ ਕਿਵੇਂ ਸੁਧਾਰ ਸਕਦੀ ਹੈ।
  • ਡੈਂਡਰਫ ਦੇ ਮਾਮਲੇ ਵਿੱਚ, ਮੁਲਤਾਨੀ ਮਿੱਟੀ ਨੂੰ ਮੇਥੀ ਦੇ ਬੀਜ ਅਤੇ ਨਿੰਬੂ ਦੇ ਰਸ ਦੇ ਨਾਲ ਮਿਲਾ ਕੇ ਵਾਲਾਂ ਅਤੇ ਖੋਪੜੀ ਉੱਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਇਸਨੂੰ ਧੋ ਲਓ। ਜੇ ਚਾਹੋ, ਇਸ ਤੋਂ ਬਾਅਦ ਸ਼ੈਂਪੂ ਕਰੋ ਅਤੇ ਫਿਰ ਕੰਡੀਸ਼ਨਰ ਲਗਾਓ।
  • ਜੇਕਰ ਵਾਲਾਂ 'ਚ ਸੁੱਕੇਪਨ ਦੀ ਸਮੱਸਿਆ ਹੈ ਤਾਂ ਮੁਲਤਾਨੀ ਮਿੱਟੀ ਵਿੱਚ ਦਹੀ ਮਿਲਾ ਕੇ ਵਾਲਾਂ ਉੱਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ।
  • ਜੇ ਵਾਲ ਟੁੱਟ ਰਹੇ ਹਨ, ਤਾਂ ਮੁਲਤਾਨੀ ਮਿੱਟੀ ਦਾ ਇੱਕ ਪੈਕ ਲਗਾਉਣ ਨਾਲ ਵਾਲ ਟੁੱਟਣੇ ਬੰਦ ਹੋ ਜਾਂਦੇ ਹਨ ਅਤੇ ਵਾਲਾਂ ਵਿੱਚ ਨਮੀ ਬਣੀ ਰਹਿੰਦੀ ਹੈ।
  • ਬੇਜਾਨ ਵਾਲਾਂ ਲਈ, ਮੁਲਤਾਨੀ ਮਿੱਟੀ ਵਿੱਚ ਤਿਲ ਦਾ ਤੇਲ ਅਤੇ ਥੋੜਾ ਦਹੀ ਮਿਲਾਓ ਅਤੇ ਇਸ ਪੈਕ ਨੂੰ ਵਾਲਾਂ ਉੱਤੇ ਲਗਾਓ।
  • ਜੇ ਤੁਹਾਡਾ ਸਕੈਲਪ ਜਿਆਦਾ ਆਯਈਲੀ ਹੈ, ਤਾਂ ਮੁਲਤਾਨੀ ਮਿੱਟੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓ, ਇਸ ਨਾਲ ਵਾਲਾਂ ਦੀ ਚਿਪਚਿਪਾਪਣ ਖਤਮ ਹੋ ਜਾਂਦੀ ਹੈ।
  • ਬੇਸਮੇਂ ਚਿੱਟੇ ਹੋ ਰਹੇ ਵਾਲਾਂ ਵਿੱਚ ਮੁਲਤਾਨੀ ਮਿੱਟੀ ਦੇ ਨਾਲ ਆਂਵਲਾ ਪੇਸਟ ਮਿਲਾ ਕੇ ਲਗਾਉਣਾ ਲਾਭਦਾਇਕ ਹੁੰਦਾ ਹੈ।

ਮੁਲਤਾਨੀ ਮਿੱਟੀ ਦੇ ਇਸਤੇਮਾਲ ਦੇ ਨਾਲ ਜੁੜੀ ਸਾਵਧਾਨੀਆਂ

  • ਖੁਸ਼ਕ ਚਮੜੀ (dry skin) ਵਾਲੇ ਲੋਕਾਂ ਨੂੰ ਮੁਲਤਾਨੀ ਮਿੱਟੀ ਦੀ ਜ਼ਿਆਦਾ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਇਸ ਪੈਕ ਨੂੰ ਬਦਾਮ ਦੇ ਦੁੱਧ ਨਾਲ ਲਗਾਓ।
  • ਮੁਲਤਾਨੀ ਮਿੱਟੀ ਦਾ ਪ੍ਰਭਾਵ ਠੰਡਾ ਹੁੰਦਾ ਹੈ, ਇਸ ਲਈ ਇਸ ਨੂੰ ਠੰਡ ਦੇ ਮੌਸਮ ਵਿੱਚ ਨਾ ਵਰਤੋ।
  • ਇਸ ਨੂੰ ਲਗਾਉਣ ਤੋਂ ਬਾਅਦ ਮਾਸਚੁਰਾਈਜ਼ਰ ਲਗਾਉਣਾ ਨਾ ਭੁੱਲੋ, ਇਹ ਚਮੜੀ ਦੀ ਨਮੀ ਨੂੰ ਬਣਾਈ ਰੱਖਦਾ ਹੈ।
  • ਮੁਲਤਾਨੀ ਮਿੱਟੀ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਆਮ ਗਰਭ ਨਿਰੋਧਕ ਨਹੀਂ ਹੁੰਦੀਆਂ ਹਨ ਐਮਰਜੈਂਸੀ ਕੌਨਟ੍ਰਾਸੈਪਟਿਵ ਪਿਲਸ

ETV Bharat Logo

Copyright © 2025 Ushodaya Enterprises Pvt. Ltd., All Rights Reserved.