ਖੋਜਕਰਤਾਵਾਂ ਨੇ ਇੱਕ ਵਾਰ ਫੇਰ ਦਾਅਵਾ ਕੀਤਾ ਹੈ ਕਿ ਮਾਊਥਵਾਸ਼ ਇਸਤੇਮਾਲ ਕਰਨ ਨਾਲ ਕੋਰੋਨਾ ਖ਼ਤਮ ਹੋ ਜਾਂਦਾ ਹੈ। ਪ੍ਰਯੋਗਸ਼ਾਲਾ ’ਚ ਖੋਜ ਦੌਰਾਨ ਸਾਹਮਣੇ ਆਇਆ ਕਿ ਮਾਊਥਵਾਸ਼ ਨਾਲ 30 ਸੈਕਿੰਡ ’ਚ ਵਾਇਰਸ ਮਰ ਜਾਂਦਾ ਹੈ। ਬ੍ਰਿਟੇਨ ਦੇ ਕਾਰਡਿਫ਼ ਯੂਨੀਵਰਸਿਟੀ ’ਚ ਅਧਿਐਨ ਮੁਤਾਬਕ ਪਤਾ ਚਲਿਆ ਹੈ ਕਿ ਕੁਝ ਮਾਊਥਵਾਸ਼ (ਸਲਾਇਵਾ) ’ਚ ਕੋਰੋਨਾ ਵਾਇਰਸ ਨੂੰ ਮਾਰਨ ਲਈ ਸਹਾਈ ਹੁੰਦੇ ਹਨ, ਹਾਲਾਂਕਿ ਇਸ ਖੋਜ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ।
ਖੋਜ ਨਾਲ ਪਤਾ ਚੱਲਿਆ ਹੈ ਮਾਊਥਵਾਸ਼ ਦੀ ਵਰਤੋਂ ਨਾਲ ਲਾਰ ’ਚ ਵਾਇਰਸ ਨੂੰ ਮਾਰਨ ’ਚ ਮਦਦ ਤਾਂ ਮਿਲ ਸਕਦੀ ਹੈ, ਪਰ ਇਸਦੇ ਪੁਖਤਾ ਸਬੂਤ ਨਹੀਂ ਹਨ ਕਿ ਮਾਊਥਵਾਸ਼ ਨੂੰ ਕੋਰੋਨਾ ਵਾਇਰਸ ਦੇ ਉਪਚਾਰ ਲਈ ਵਰਤਿਆ ਜਾ ਸਕਦਾ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਵਾਇਰਸ ਸਾਹ ਨਾਲੀ ਜਾਂ ਫੇਫੜਿਆਂ ਤੱਕ ਨਹੀਂ ਅਪੜੇਗਾ।
ਖੋਜ ਕਰ ਰਹੇ ਖੋਜਕਰਤਾਵਾਂ ਨੇ ਕਿਹਾ, "ਇਨ੍ਹਾਂ ਵ੍ਰਿਟੋ ਸਾਰਸ-ਕੋਵ-2 ਨੂੰ ਨਸ਼ਟ ਕਰਨ ਲਈ ਮਾਊਥਵਾਸ਼ ਦੀ ਸਮਰੱਥਾ ਦਾ ਪਰੀਖਣ ਕੀਤਾ ਗਿਆ, ਜੋ ਸੰਕ੍ਰਮਣ ਦੀ ਕਮੀ ਦਾ ਪਤਾ ਲਾਉਣ ਲਈ ਸਾਰੇ ਪ੍ਰੋਟੋਕਾਲਾਂ ਦੀ ਵਰਤੋਂ ਕਰਕੇ ਕੀਤਾ ਗਿਆ।
ਮਾਊਥਵਾਸ਼ ਦਾ ਪਰੀਖਣ ਪ੍ਰਯੋਗਸ਼ਾਲਾ ’ਚ ਉਨ੍ਹਾਂ ਹਲਾਤਾਂ ’ਚ ਕੀਤਾ ਗਿਆ, ਜੋ ਮੂੰਹ ਜਾ ਨੱਕ ਵਰਗੀ ਪਰਖਨਲੀ ਜਿਹੀ ਡਿਜ਼ਾਈਨ ਕੀਤੀ ਗਈ ਸੀ। ਖੋਜਕਰਤਾਵਾਂ ਨੇ ਦੱਸਿਆ ਕਿ ਮਾਊਥਵਾਸ਼ ’ਚ ਘੱਟੋ-ਘੱਟ 0.07 ਪ੍ਰਤੀਸ਼ਤ ਸੇਟਾਈਪੈਰਾਡਿਨੀਅਮ ਕਲੋਰਾਈਡ ਹੈ, ਜਿਸ ’ਚ ਵਾਇਰਸ ਨੂੰ ਮਾਰਨ ਦੇ ਲੱਛਣ ਵਿਖਾਈ ਦਿੰਦੇ ਹਨ।
ਇਸ ਖੋਜ ਦੇ ਪ੍ਰਮੁੱਖ ਖੋਜਕਰਤਾ ਰਿਚਰਡ ਸਟੈਨਟਨ ਨੇ ਬੀਬੀਸੀ ਦੇ ਹਵਾਲੇ ਨਾਲ ਦੱਸਿਆ, 'ਇਸ ਅਧਿਐਨ ਨਾਲ ਪਤਾ ਚੱਲਿਆ ਕਿ ਲਾਰ ਰੋਗ ਨਾਲ ਲੜਨ ਉਪਲਬੱਧ ਸਧਾਰਨ ਮਾਊਥਵਾਸ਼ ਵੀ ਸਾਰਸ-ਕੋਵ-2 ਕੋਰੋਨਾ ਵਾਇਰਸ ( ਹੋਰ ਸੰਬਧਤ ਵਾਇਰਸ) ਨੂੰ ਖ਼ਤਮ ਕਰ ਸਕਦੇ ਹਨ।
ਖੋਜ ਕਰ ਰਹੀ ਟੀਮ ਅਨੁਸਾਰ, ਕਲਿਨੀਕਲ ਟ੍ਰਾਇਲ ਮੌਕੇ ਇਹ ਵੇਖਿਆ ਜਾਵੇਗਾ ਕਿ ਕੀ ਇਹ ਕਾਰਡਿਫ਼ ਦੇ ਹਸਪਤਾਲ ’ਚ ਕੋਵਿਡ-19 ਦੇ ਰੋਗੀਆਂ ਦੀ ਲਾਰ ’ਚ ਮੌਜੂਦ ਵਾਇਰਸ ਦੇ ਲੈਵਲ ਨੂੰ ਘੱਟ ਕਰਨ ’ਚ ਸਹਾਈ ਹੁੰਦਾ ਹੈ ਜਾ ਨਹੀਂ, ਇਸ ਦੇ ਨਤੀਜੇ ਅਗਲੇ ਸਾਲ ਦੀ ਸ਼ੁਰੂਆਤ ’ਚ ਆਉਣ ਦੀ ਉਮੀਦ ਹੈ।
ਖੋਜਕਰਦਾ ਡੇਵਿਡ ਥਾਮਸ ਨੇ ਦੱਸਿਆ ਕਿ ਸ਼ੁਰੂਆਤੀ ਨਤੀਜੇ ਹੈਰਾਨੀਜਨਕ ਸਨ, ਪਰ ਕਲੀਨਿਕਲ ਟ੍ਰਾਇਲ ਇਸ ਗੱਲ ਦੀ ਪੁਸ਼ਟੀ ਪ੍ਰਦਾਨ ਨਹੀਂ ਕਰਦੇ ਕਿ ਮਰੀਜ਼ਾਂ ’ਚ ਸੰਕ੍ਰਮਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।
ਇਹ ਮਾਊਥਵਾਸ਼ ਪ੍ਰਯੋਗਸ਼ਾਲਾ ’ਚ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰ ਦਿੰਦੇ ਹਨ। ਪਰ ਹਾਲੇ ਇਹ ਦੇਖਣਾ ਬਾਕੀ ਹੈ ਕਿ ਮਾਊਥਵਾਸ਼ ਮਰੀਜ਼ਾਂ ’ਤੇ ਵੀ ਕੰਮ ਕਰੇਗਾ ਜਾ ਨਹੀਂ।
ਅਕਤੂਬਰ ’ਚ ਜਰਨਲ ਆਫ਼ ਮੈਡੀਕਲ ਵਾਇਰੋਲੌਜੀ ’ਚ ਪ੍ਰਕਾਸ਼ਿਤ ਇਕ ਹੋਰ ਅਧਿਐਨ ’ਚ ਇਹ ਵੀ ਪਤਾ ਚਲਿਆ ਹੈ ਕਿ ਓਰਲ ਐਂਟੀਸੈਪਟਿਕਸ ਅਤੇ ਮਾਊਥਵਾਸ਼ ’ਚ ਕੋਰੋਨਾ ਵਾਇਰਸ ਨੂੰ ਮਾਰਨ ਦੀ ਸਮਰੱਥਾ ਹੋ ਸਕਦੀ ਹੈ।