ਹੈਦਰਾਬਾਦ: ਕਈ ਲੋਕਾਂ ਦੇ ਮੂੰਹ 'ਚ ਛਾਲੇ ਹੋ ਜਾਂਦੇ ਹਨ, ਜਿਸ ਕਰਕੇ ਬਹੁਤ ਦਰਦ ਹੁੰਦਾ ਹੈ ਅਤੇ ਕੁਝ ਵੀ ਖਾਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਮਸਾਲੇਦਾਰ ਖਾਣ ਨਾਲ ਜਾਂ ਮੂੰਹ 'ਚ ਕੋਈ ਸੱਟ ਲੱਗਣ ਕਾਰਨ ਛਾਲੇ ਹੋ ਜਾਂਦੇ ਹਨ। ਇਹ ਛਾਲੇ ਕੁਝ ਦਿਨਾਂ 'ਚ ਆਪਣੇ ਆਪ ਠੀਕ ਹੋ ਜਾਂਦੇ ਹਨ। ਪਰ ਜਦੋ ਤੱਕ ਇਹ ਛਾਲੇ ਰਹਿੰਦੇ ਹਨ, ਉਦੋ ਤੱਕ ਖਾਣ-ਪੀਣ ਅਤੇ ਬੋਲਣ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਂ ਕਈ ਵਾਰ ਵਧ ਵੀ ਜਾਂਦੀ ਹੈ। ਜੇਕਰ ਤੁਹਾਡੇ ਲੰਬੇ ਸਮੇਂ ਤੱਕ ਮੂੰਹ 'ਚ ਛਾਲੇ ਬਣੇ ਰਹਿੰਦੇ ਹਨ, ਤਾਂ ਤਰੁੰਚ ਡਾਕਟ ਦੀ ਸਲਾਹ ਲੈਣੀ ਚਾਹੀਦੀ ਹੈ।
ਮੂੰਹ 'ਚ ਛਾਲੇ ਹੋਣ ਦੇ ਕਾਰਨ: ਮੂੰਹ 'ਚ ਛਾਲੇ ਕਈ ਕਾਰਨਾਂ ਕਰਕੇ ਹੋ ਸਕਦੇ ਹਨ। ਮੂੰਹ 'ਚ ਦੰਦ ਜਾਂ ਮਸਾਲੇਦਾਰ ਭੋਜਨ ਖਾਣ ਨਾਲ ਵੀ ਛਾਲੇ ਹੋ ਸਕਦੇ ਹਨ। ਵਿਟਾਮਿਨ ਬੀ-12, ਫੋਲਿਕ ਐਸਿਡ ਅਤੇ ਆਈਰਨ ਦੀ ਕਮੀ ਨਾਲ ਵੀ ਮੂੰਹ 'ਚ ਛਾਲੇ ਹੋ ਸਕਦੇ ਹਨ। ਕਈ ਵਾਰ ਔਰਤਾਂ ਨੂੰ ਮਾਹਵਾਰੀ ਦੌਰਾਨ ਵੀ ਛਾਲੇ ਹੋਣ ਦੀ ਸਮੱਸਿਆਂ ਹੋ ਜਾਂਦੀ ਹੈ। ਜੇਕਰ ਜੀਭ 'ਤੇ ਛਾਲੇ ਹੋਣ ਕਾਰਨ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
ਮੰਹ 'ਚ ਹੋਣ ਵਾਲੇ ਛਾਲੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:-
ਲੂਣ ਪਾ ਕੇ ਪਾਣੀ ਪੀਓ: ਲੂਣ ਦੇ ਪਾਣੀ ਨਾਲ ਗਾਰਗਲ ਕਰੋ। ਇਸ ਨਾਲ ਮੂੰਹ 'ਚ ਹੋਏ ਛਾਲੇ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ ਅਤੇ ਸੋਜ ਵੀ ਘਟ ਸਕਦੀ ਹੈ। ਇਸ ਲਈ ਇੱਕ ਗਲਾਸ ਪਾਣੀ 'ਚ ਅੱਧਾ ਛੋਟਾ ਚਮਚ ਲੂਣ ਮਿਲਾਓ ਅਤੇ ਇਸ ਪਾਣੀ ਨਾਲ ਗਾਰਗਲ ਕਰ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
ਹਲਦੀ ਦਾ ਪੇਸਟ: ਹਲਦੀ 'ਚ ਸਾੜ ਵਿਰੋਧੀ ਗੁਣ ਹੁੰਦੇ ਹਨ। ਇਸ ਲਈ ਹਲਦੀ ਨੂੰ ਪਾਣੀ 'ਚ ਪਾ ਕੇ ਇਸਦਾ ਪੇਸਟ ਬਣਾ ਲਓ ਅਤੇ ਇਸਨੂੰ ਆਪਣੇ ਛਾਲਿਆਂ 'ਤੇ ਲਗਾਓ। ਅਜਿਹਾ ਕਰਨ ਨਾਲ ਮੂੰਹ 'ਚ ਹੋਏ ਛਾਲਿਆਂ ਤੋਂ ਆਰਾਮ ਮਿਲੇਗਾ।
ਬੇਕਿੰਗ ਸੋਡਾ: ਬੇਕਿੰਗ ਸੋਡੇ ਦੀ ਵਰਤੋ ਨਾਲ ਛਾਲਿਆਂ ਨੂੰ ਸੁਕਾਇਆ ਜਾ ਸਕਦਾ ਹੈ। ਇਸ ਲਈ ਥੋੜੀ ਮਾਤਰਾ 'ਚ ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਲਓ ਅਤੇ ਇਸਦਾ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਆਪਣੇ ਛਾਲਿਆਂ 'ਤੇ ਲਗਾ ਲਓ। ਇਸ ਨਾਲ ਵੀ ਮੂੰਹ ਦੇ ਛਾਲਿਆਂ ਤੋਂ ਕਾਫ਼ੀ ਹੱਦ ਤੱਕ ਆਰਾਮ ਮਿਲੇਗਾ।
ਐਲੋਵੇਰਾ: ਐਲੋਵੇਰਾ ਜੈਲ ਨਾਲ ਸੋਜ ਅਤੇ ਦਰਦ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਐਲੋਵੇਰਾ ਜੈਲ ਨੂੰ ਆਪਣੇ ਮੂੰਹ ਦੇ ਛਾਲਿਆਂ 'ਤੇ ਲਗਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
- Parenting Tips: ਜੇਕਰ ਤੁਹਾਡੇ ਬੱਚੇ ਵੀ ਹਰ ਸਮੇਂ ਫੋਨ 'ਤੇ ਲੱਗੇ ਰਹਿੰਦੇ ਨੇ, ਤਾਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਲਈ ਅਜ਼ਮਾਓ ਇਹ ਤਰੀਕੇ
- Turbinate Hypertrophy: ਜਾਣੋ ਕਿਉ ਹੁੰਦੀ ਹੈ ਨੱਕ ਦੀ ਹੱਡੀ ਵਧਣ ਦੀ ਸਮੱਸਿਆਂ ਅਤੇ ਵਰਤੋ ਇਹ ਸਾਵਧਾਨੀਆਂ
- Frequent Urination Problems: ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਇਹ ਹੋ ਸਕਦੈ ਨੇ ਕਾਰਨ
ਸ਼ਹਿਦ: ਸ਼ਹਿਦ 'ਚ ਐਂਟੀਬਾਇਓਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਲਈ ਤੁਸੀ ਸ਼ਹਿਦ ਨੂੰ ਸਿੱਧਾ ਆਪਣੇ ਮੂੰਹ ਦੇ ਛਾਲਿਆਂ 'ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇਕਰ ਛਾਲੇ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਘਰੇਲੂ ਉਪਚਾਰ ਕਰਨ ਤੋਂ ਬਾਅਦ ਵੀ ਠੀਕ ਨਹੀਂ ਹੋ ਰਹੇ, ਤਾਂ ਤਰੁੰਤ ਡਾਕਟ ਨਾਲ ਸੰਪਰਕ ਕਰੋ।