ਹੈਦਰਾਬਾਦ: ਮੀਂਹ ਦੇ ਮੌਸਮ 'ਚ ਧੁੱਪ ਤੋਂ ਤਾਂ ਰਾਹਤ ਮਿਲ ਜਾਂਦੀ ਹੈ, ਪਰ ਇਹ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਦਾ ਹੈ। ਮੀਂਹ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਪਾਚਨ ਸੰਬੰਧੀ ਸਮੱਸਿਆਵਾਂ ਆਮ ਹਨ, ਪਰ ਇਸ ਤੋਂ ਇਲਾਵਾ ਸਰਦੀ-ਜ਼ੁਕਾਮ ਅਤੇ ਖੰਘ ਹੋਣ ਦੀ ਵੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਮੀਂਹ ਦੇ ਮੌਸਮ 'ਚ ਲੋਕ ਅਕਸਰ ਖੰਘ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
ਖੰਘ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:
ਸ਼ਹਿਦ: ਸ਼ਹਿਦ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਵਿੱਚ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸਦੀ ਮਦਦ ਨਾਲ ਗਲੇ ਦੀ ਖਰਾਸ਼ ਨੂੰ ਘਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਮੀਂਹ ਦੇ ਮੌਸਮ 'ਚ ਖੰਘ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਸ਼ਹਿਦ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਗਰਮ ਪਾਣੀ 'ਚ ਸ਼ਹਿਦ ਮਿਲਾਓ ਅਤੇ ਫਿਰ ਇਸਨੂੰ ਹੌਲੀ-ਹੌਲੀ ਪਿਓ।
ਲਸਣ: ਲਸਣ ਵਿੱਚ ਐਂਟੀਵਾਇਰਲ, ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ। ਲਸਣ ਨੂੰ ਖੰਘ ਦੇ ਇਲਾਜ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਲਸਣ ਖਾਂਦੇ ਹੋ, ਤਾਂ ਇਸ ਨਾਲ ਬਲੱਡ ਪ੍ਰੇਸ਼ਰ ਸਹੀ ਰਹਿੰਦਾ ਹੈ। ਇਸ ਤੋਂ ਇਲਾਵਾ ਲਸਣ ਖਾਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਅਦਰਕ: ਅਦਰਕ ਵਿੱਚ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਨਾਲ ਖੰਘ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਗਲੇ ਦੀ ਖਰਾਸ਼ ਨੂੰ ਵੀ ਘਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ ਜਾਂ ਭੋਜਨ ਵਿੱਚ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ।
ਲੂਣ ਦੇ ਪਾਣੀ ਨਾਲ ਗਾਰਗਲ ਕਰੋ: ਲੂਣ ਵਿੱਚ ਐਂਟੀਵਾਇਰਲ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਗਲੇ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਜੋ ਲੋਕ ਖੰਘ ਦੀ ਸਮੱਸਿਆਂ ਤੋਂ ਪਰੇਸ਼ਾਨ ਹਨ, ਉਨ੍ਹਾਂ ਲਈ ਲੂਣ ਦੇ ਪਾਣੀ ਨਾਲ ਗਾਰਗਲ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਗਰਮ ਪਾਣੀ ਵਿੱਚ ਇੱਕ ਚਮਚ ਲੂਣ ਪਾਓ ਅਤੇ ਇਸ ਨਾਲ ਗਾਰਗਲ ਕਰੋ।
ਹਲਦੀ: ਹਲਦੀ ਵਿੱਚ ਕਈ ਚਿਕਿਤਸਕ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਵਿੱਚ ਭਰਪੂਰ ਮਾਤਰਾ 'ਚ ਐਂਟੀਵਾਇਰਲ, ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ। ਮੀਂਹ ਦੇ ਮੌਸਮ 'ਚ ਖੰਘ ਤੋਂ ਰਾਹਤ ਪਾਉਣ ਲਈ ਹਲਦੀ ਫਾਇਦੇਮੰਦ ਹੋ ਸਕਦੀ ਹੈ।
- Home Remedies For Swelling: ਮਧੂ ਮੱਖੀ ਦੇ ਵੱਢਣ ਕਾਰਨ ਹੋਣ ਵਾਲੀ ਸੋਜ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖੇ
- Diet for Dengue: ਮੀਂਹ ਦੇ ਮੌਸਮ ਦੌਰਾਨ ਡੇਂਗੂ ਹੋਣ ਦਾ ਵਧਰੇ ਖਤਰਾ, ਬਚਾਅ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਸਿਹਤਮੰਦ ਭੋਜਨ
- Phone Call Anxiety: ਕਿਸੇ ਨਾਲ ਫੋਨ 'ਤੇ ਗੱਲ ਕਰਨ 'ਚ ਤੁਹਾਨੂੰ ਵੀ ਹੁੰਦੀ ਹੈ ਬੈਚੇਨੀ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਜਾਣੋ ਇਸਦੇ ਲੱਛਣ
ਤੁਲਸੀ ਦੇ ਪੱਤੇ: ਤੁਲਸੀ ਦੇ ਪੱਤਿਆਂ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਜਿਸ ਨਾਲ ਖੰਘ ਤੋਂ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਤੁਲਸੀ ਦੇ ਕੁਝ ਪੱਤਿਆਂ ਨੂੰ ਚਬਾ ਸਕਦੇ ਹੋ। ਇਸ ਨਾਲ ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।
ਭਾਫ਼ ਲਓ: ਜੇਕਰ ਤੁਸੀਂ ਖੰਘ ਅਤੇ ਬੰਦ ਨੱਕ ਤੋਂ ਪਰੇਸ਼ਾਨ ਹੋ, ਤਾਂ ਭਾਫ਼ ਜ਼ਰੂਰ ਲਓ। ਇਸ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ। ਇਸ ਲਈ ਇੱਕ ਭਾਂਡੇ 'ਚ ਪਾਣੀ ਉਬਾਲ ਲਓ। ਇਸ ਪਾਣੀ ਨੂੰ ਕਟੋਰੇ ਵਿੱਚ ਰੱਖੋ ਅਤੇ ਇਸ ਵਿੱਚ ਦੋ-ਤਿਨ ਬੂੰਦਾਂ ਪਦੀਨੇ ਦੇ ਤੇਲ ਦੀਆਂ ਪਾਓ। ਫਿਰ ਆਪਣੇ ਸਿਰ 'ਤੇ ਤੌਲੀਆਂ ਰੱਖ ਕੇ ਕਟੋਰੇ ਦੇ ਉੱਪਰ ਘੱਟੋ-ਘੱਟ 10 ਮਿੰਟ ਤੱਕ ਝੁੱਕੋ ਅਤੇ ਭਾਫ਼ ਲਓ।