ਹੈਦਰਾਬਾਦ: ਕੁਝ ਔਰਤਾਂ ਪੀਰੀਅਡਸ ਆਉਦੇ ਹੀ ਚਿੰਤਾਂ ਕਰਨ ਲੱਗ ਜਾਂਦੀਆਂ ਹਨ, ਕਿਉਕਿ ਪੀਰੀਅਡਸ ਦੌਰਾਨ ਉਨ੍ਹਾਂ ਨੂੰ ਦਰਦ, ਖੂਨ ਵਹਿਣਾ, ਚਿੜਚਿੜਾਪਨ ਅਤੇ ਹੋਰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਰੀਅਡਸ ਦੌਰਾਨ ਕੁਝ ਲੋਕ ਬਹੁਤ ਜ਼ਿਆਦਾ ਦਰਦ ਦਾ ਅਨੁਭਵ ਕਰਦੇ ਹਨ ਅਤੇ ਔਰਤਾਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਦੀਆਂ। ਇਸ ਦਰਦ ਤੋਂ ਰਾਹਤ ਪਾਉਣ ਲਈ ਡਾਕਟਰ ਕੁਝ ਜ਼ਰੂਰੀ ਸੁਝਾਅ ਦਿੰਦੇ ਹਨ, ਜਿਸਦੀ ਮਦਦ ਨਾਲ ਤੁਸੀਂ ਦਰਦ ਤੋਂ ਰਾਹਤ ਪਾ ਸਕਦੇ ਹੋ।
ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:
ਪੀਰੀਅਡਸ ਦੌਰਾਨ ਲਓ ਅੱਠ ਘੰਟੇ ਦੀ ਨੀਦ: ਮਾਹਿਰਾਂ ਦਾ ਕਹਿਣਾ ਹੈ ਕਿ ਪੀਰੀਅਡਸ ਦੌਰਾਨ ਔਰਤਾਂ ਲਈ ਅੱਠ ਘੰਟੇ ਦੀ ਨੀਂਦ ਜ਼ਰੂਰੀ ਹੈ। ਕਿਉਕਿ ਘੱਟ ਸੌਣ ਨਾਲ ਵਧੇਰੇ ਦਰਦ ਹੋ ਸਕਦਾ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਅੱਠ ਘੰਟੇ ਦੀ ਨੀਂਦ ਪੂਰੀ ਕਰ ਰਹੇ ਹੋ ਜਾਂ ਨਹੀ।
ਫਾਈਬਰ ਨਾਲ ਭਰਪੂਰ ਭੋਜਨ ਤੋਂ ਪਰਹੇਜ਼ ਕਰੋ: ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਭੋਜਨਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੀਰੀਅਡਸ ਦੌਰਾਨ ਬਹੁਤ ਜ਼ਿਆਦਾ ਫਾਈਬਰ ਦਾ ਸੇਵਨ ਕਰਨ ਨਾਲ ਬਲੋਟਿੰਗ ਵਧਦੀ ਹੈ। ਇਸ ਲਈ ਘਟ ਫਾਈਬਰ ਨਾਲੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਦਿਨ ਵਿੱਚ 8-10 ਗਲਾਸ ਪਾਣੀ ਪੀਓ: ਪੀਰੀਅਡਸ ਦੌਰਾਨ ਇੱਕ ਦਿਨ ਵਿੱਚ 8-10 ਗਲਾਸ ਤਾਜ਼ਾ ਪਾਣੀ ਪੀਣਾ ਚਾਹੀਦਾ ਹੈ, ਕਿਉਕਿ ਘੱਟ ਮਾਤਰਾ ਵਿੱਚ ਪਾਣੀ ਪੀਣ ਨਾਲ ਪਿਸ਼ਾਬ ਕਰਦੇ ਸਮੇਂ ਜ਼ਿਆਦਾ ਜਲਨ ਅਤੇ ਸਿਰ ਦਰਦ ਹੋ ਸਕਦਾ ਹੈ। ਡਾਕਟਰਾਂ ਦਾ ਸੁਝਾਅ ਹੈ ਕਿ ਤੁਸੀਂ ਡੀਹਾਈਡ੍ਰੇਸ਼ਨ ਕਾਰਨ ਥਕਾਵਟ ਮਹਿਸੂਸ ਕਰਦੇ ਹੋ, ਇਸ ਲਈ ਤੁਹਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ।
ਪੀਰੀਅਡ ਦੌਰਾਨ ਤਣਾਅ ਤੋਂ ਕਿਵੇਂ ਛੁਟਕਾਰਾ ਪਾਉਣਾ?: ਮਾਹਿਰਾਂ ਦਾ ਕਹਿਣਾ ਹੈ ਕਿ ਪੀਰੀਅਡਸ ਦੌਰਾਨ ਤਣਾਅ ਵਿੱਚ ਰਹਿਣਾ ਔਰਤਾਂ ਲਈ ਠੀਕ ਨਹੀਂ ਹੈ। ਜੇਕਰ ਤੁਸੀਂ ਤਣਾਅ ਵਿੱਚ ਹੋ, ਤਾਂ ਇਸ ਤੋਂ ਬਾਹਰ ਨਿਕਲਣ ਲਈ ਯੋਗਾ ਅਤੇ ਧਿਆਨ ਦੀ ਸਲਾਹ ਦਿੱਤੀ ਜਾਂਦੀ ਹੈ।