ਹੈਦਰਾਬਾਦ: ਸਰੀਰ ਦੇ ਵਿਕਾਸ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਡਾਕਟਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਪੌਸ਼ਟਿਕ ਭਰਪੂਰ ਖੁਰਾਕ ਖਾਣ ਦੀ ਸਲਾਹ ਦਿੰਦੇ ਹਨ। ਮੈਸਨੀਸ਼ੀਅਮ ਮਾਸਪੇਸ਼ੀਆਂ, ਐਨਰਜ਼ੀ ਅਤੇ ਹੱਡੀਆਂ ਨੂੰ ਸਿਹਤਮੰਦ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਦਾ ਹੈ। ਮੈਗਨੀਸ਼ੀਅਮ ਦੀ ਕਮੀ ਕਾਰਨ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ ਸਮੱਸਿਆਵਾਂ 'ਚ ਹੱਥ-ਪੈਰ ਦਾ ਸੁੰਨ ਹੋਣਾ, ਮਾਸਪੇਸ਼ੀਆਂ ਦੀ ਸਮੱਸਿਆਂ, ਕਿਸੇ ਅੰਗ ਦਾ ਕੰਮ ਨਾ ਕਰਨਾ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਆਦਿ ਸ਼ਾਮਲ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਮੈਗਨੀਸ਼ੀਅਮ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
ਸਿਹਤਮੰਦ ਰਹਿਣ ਲਈ ਮੈਗਨੀਸ਼ੀਅਮ ਭਰਪੂਰ ਚੀਜ਼ਾਂ:
ਐਵੋਕਾਡੋ: ਐਵੋਕਾਡੋ ਮੈਗਨੀਸ਼ੀਅਮ ਦਾ ਇੱਕ ਵਧੀਆਂ ਸਰੋਤ ਹੁੰਦਾ ਹੈ। ਐਵੋਕਾਡੋ 'ਚ ਕਰੀਬ 58 ਮਿਲੀਗ੍ਰਾਮ ਮੈਗਨੀਸ਼ੀਅਮ ਹੁੰਦਾ ਹੈ। ਇਸ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਡਾਰਕ ਚਾਕਲੇਟ: ਡਾਰਕ ਚਾਕਲੇਟ ਦੀ ਮਦਦ ਨਾਲ ਵੀ ਮੈਗਨੀਸ਼ੀਅਮ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ 'ਚ ਭਰਪੂਰ ਮਾਤਰਾ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਡਾਰਕ ਚਾਕਲੇਟ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।
ਪਾਲਕ: ਪਾਲਕ ਆਈਰਨ ਅਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੁੰਦਾ ਹੈ। ਇੱਕ ਕੱਪ ਪਾਲਕ 'ਚ ਲਗਭਗ 157 ਮਿਲੀਗ੍ਰਾਮ ਮੈਗਨੀਸ਼ੀਅਮ ਹੁੰਦਾ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਪਾਲਕ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਬਦਾਮ: ਬਦਾਮ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ 'ਚ ਪ੍ਰੋਟੀਨ, ਹੈਲਦੀ ਫੈਟ, ਫਾਈਬਰ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਕਾਜੂ: ਤੁਸੀਂ ਕਾਜੂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਕਾਜੂ ਦਾ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕਾਜੂ 'ਚ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਕੇਲਾ: ਕੇਲਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਮੌਗਨੀਸ਼ੀਅਮ ਵੀ ਪਾਇਆ ਜਾਂਦਾ ਹੈ। ਇਸ ਲਈ ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਕੇਲੇ ਨੂੰ ਸ਼ਾਮਲ ਕਰ ਸਕਦੇ ਹੋ।