ਹੈਦਰਾਬਾਦ: ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ, ਤਾਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ। ਜਿਸ ਕਰਕੇ ਉਨ੍ਹਾ ਦਾ ਸਰੀਰ ਪਤਲਾ ਅਤੇ ਕੰਮਜ਼ੋਰ ਹੋ ਜਾਂਦਾ ਹੈ। ਕਈ ਵਾਰ ਭੁੱਖ ਨਾ ਲੱਗਣ ਦੀ ਸਮੱਸਿਆਂ ਕਾਰਨ ਸਰੀਰ ਵਿੱਚ ਜਰੂਰੀ ਪੋਸ਼ਣ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਕਈ ਬਿਮਾਰੀਆ ਦਾ ਖਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਭੁੱਖ ਨਾ ਲੱਗਣ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਰੂਟੀਨ ਵਿੱਚ ਸ਼ਾਮਲ ਕਰੋ।
ਭੁੱਖ ਨਾ ਲੱਗਣ ਦੇ ਕਾਰਨ: ਭੁੱਖ ਨਾ ਲੱਗਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਸ ਵਿੱਚ ਇਮੋਸ਼ਨਲ, ਡਿਪ੍ਰੈਸ਼ਨ, ਕਿਸੇ ਬਿਮਾਰੀ ਦੇ ਕਰਕੇ ਜਾਂ ਫਿਰ ਹਾਰਮੋਨਲ ਅਸੰਤੁਲਨ ਦੇ ਕਾਰਨ ਵੀ ਭੁੱਖ ਲੱਗਣਾ ਬੰਦ ਹੋ ਜਾਂਦੀ ਹੈ। ਅਜਿਹੇ ਵਿੱਚ ਕੁਝ ਤਰੀਕਿਆਂ ਨਾਲ ਭੁੱਖ ਨੂੰ ਵਧਾਇਆ ਜਾ ਸਕਦਾ ਹੈ।
ਭੁੱਖ ਨੂੰ ਵਧਾਉਣ ਦੇ ਤਰੀਕੇ:
ਇਨ੍ਹਾਂ ਮਸਾਲਿਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੋ: ਕਈ ਵਾਰ ਭੁੱਖ ਨਾ ਲੱਗਣ ਦਾ ਕਾਰਨ ਪਾਚਨ ਹੁੰਦਾ ਹੈ। ਜਿਸ ਕਰਕੇ ਢਿੱਡ ਭਰਿਆ ਲੱਗਦਾ ਹੈ ਅਤੇ ਭੁੱਖ ਨਹੀਂ ਲੱਗਦੀ। ਅਜਿਹੇ ਵਿੱਚ ਭੋਜਨ 'ਚ ਕੁਝ ਮਸਾਲੇ ਜਿਵੇਂ ਕਿ ਦਾਲਚੀਨੀ, ਕਾਲੀ ਮਿਰਚ, ਪੇਪਰਮਿੰਟ, ਥਾਈਮ ਵਰਗੀਆਂ ਜੜੀ-ਬੂਟੀਆਂ ਅਤੇ ਮਸਾਲਿਆਂ ਨੂੰ ਸ਼ਾਮਲ ਕਰੋ। ਇਸ ਨਾਲ ਢਿੱਡ ਭਰਿਆ ਨਹੀਂ ਲੱਗੇਗਾ ਅਤੇ ਭੁੱਖ ਵੀ ਲੱਗੇਗੀ।
ਅਦਰਕ ਦਾ ਰਸ: ਭੁੱਖ ਨੂੰ ਵਧਾਉਣ ਲਈ ਅਦਰਕ ਦੇ ਰਸ ਦਾ ਇਸਤੇਮਾਲ ਬਹੁਤ ਕੀਤਾ ਜਾਂਦਾ ਹੈ। ਅਦਰਕ ਦੇ ਰਸ ਨੂੰ ਪਾਣੀ 'ਚ ਉਬਾਲ ਕੇ ਪੀਓ। ਇਸ ਨਾਲ ਭੁੱਖ ਵਧੇਗੀ ਅਤੇ ਭਾਰ ਵੀ ਤੇਜ਼ੀ ਨਾਲ ਵਧੇਗਾ।
ਦਿਨ ਵਿੱਚ ਥੋੜਾ-ਥੋੜਾ ਕਰਕੇ ਭੋਜਨ ਖਾਓ: ਦਿਨਭਰ ਜ਼ਿਆਦਾ ਭੋਜਨ ਖਾਣ ਦੀ ਜਗ੍ਹਾਂ ਥੋੜਾ-ਥੋੜਾ ਕਰਕੇ ਭੋਜਨ ਖਾਓ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਵਧੇਗੀ ਅਤੇ ਜ਼ਿਆਦਾ ਮਾਤਰਾ ਵਿੱਚ ਭੋਜਨ ਖਾਣ ਦੀ ਆਦਤ ਪਵੇਗੀ।
ਪੋਸ਼ਣ ਨਾਲ ਭਰਪੂਰ ਭੋਜਨ ਖਾਓ: ਜੇਕਰ ਤੁਸੀਂ ਜੰਕ ਫੂਡ ਖਾਂਦੇ ਹੋ, ਤਾਂ ਢਿੱਡ ਵਿੱਚ ਹੋਰ ਭੋਜਨ ਖਾਣ ਦੀ ਜਗ੍ਹਾਂ ਨਹੀਂ ਬਚੇਗੀ। ਇਸ ਲਈ ਚਿਪਸ, ਕੈਂਡੀ, ਆਇਸਕ੍ਰੀਮ, ਬੇਕਡ ਫੂਡਜ਼ ਅਤੇ ਜੰਕ ਫੂਡਸ ਬਿਲਕੁਲ ਵੀ ਨਾ ਖਾਓ।
- Pregnancy Tips: ਗਰਭ ਅਵਸਥਾ ਦੌਰਾਨ ਮੋਬਾਇਲ ਫੋਨ ਦਾ ਇਸਤੇਮਾਲ ਕਰਨਾ ਹੋ ਸਕਦੈ ਖਤਰਨਾਕ, ਇਸ ਤਰ੍ਹਾਂ ਬਣਾਓ ਆਪਣੇ ਫੋਨ ਤੋਂ ਦੂਰੀ
- Health Tips: ਸਵੇਰੇ ਉੱਠ ਕੇ ਸਭ ਤੋਂ ਪਹਿਲਾ ਤੁਸੀਂ ਵੀ ਕਰਦੇ ਹੋ ਆਪਣਾ ਫੋਨ ਚੈਕ, ਤਾਂ ਹੋ ਜਾਓ ਸਾਵਧਾਨ, ਸਿਹਤ 'ਤੇ ਪੈ ਸਕਦੈ ਇਹ ਗਲਤ ਪ੍ਰਭਾਵ
- Mango Shake Effect For Health: ਸਾਵਧਾਨ! ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਮੈਂਗੋ ਸ਼ੇਕ ਪੀਣ ਤੋਂ ਕਰਨ ਪਰਹੇਜ਼, ਨਹੀਂ ਤਾਂ ਬਿਮਾਰੀਆਂ ਵਧਣ ਦਾ ਹੋ ਸਕਦੈ ਖਤਰਾ
ਕੈਲੋਰੀ ਵਾਲੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ: ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਮਾਤਰਾ ਵਿੱਚ ਭੋਜਨ ਨਹੀਂ ਖਾ ਰਹੇ ਹੋ, ਤਾਂ ਆਪਣੇ ਭੋਜਨ ਵਿੱਚ ਕੈਲੋਰੀ ਦੀ ਮਾਤਰਾ ਨੂੰ ਵਧਾਓ।
ਪਰਿਵਾਰ ਨਾਲ ਬੈਠ ਕੇ ਭੋਜਨ ਖਾਓ: ਬਹੁਤ ਸਾਰੇ ਲੋਕ ਇਕੱਲੇ ਬੈਠ ਕੇ ਭੋਜਨ ਖਾਂਦੇ ਹਨ। ਜਿਸ ਨਾਲ ਭੋਜਨ ਘਟ ਖਾ ਹੁੰਦਾ ਹੈ। ਇਸ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬੈਠ ਕੇ ਭੋਜਨ ਖਾਓ। ਇਸ ਨਾਲ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬੈਠ ਕੇ ਜ਼ਿਆਦਾ ਭੋਜਨ ਖਾ ਸਕੋਗੇ।