ਹੈਦਰਾਬਾਦ: ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਯੁੱਗ 'ਚ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਵਿਅਕਤੀ ਨੂੰ ਬੀਪੀ, ਮੋਟਾਪਾ, ਸ਼ੂਗਰ ਸਮੇਤ ਕਈ ਸਿਹਤ ਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ। ਭਾਵੇਂ ਅਸੀਂ ਘਰ ਵਿਚ ਖਾਣਾ ਪਕਾਉਂਦੇ ਹਾਂ, ਪਰ ਕਈ ਚੀਜ਼ਾਂ ਜਾਂ ਖਾਣਾ ਬਣਾਉਣ ਦੇ ਤਰੀਕੇ ਹਨ, ਜੋ ਸਹੀ ਨਹੀਂ ਹਨ। ਭੋਜਣ ਬਣਾਉਣ ਲਈ ਤੇਲ ਜ਼ਰੂਰੀ ਹੁੰਦਾ ਹੈ। ਰਿਫਾਇੰਡ ਤੇਲ ਇੱਕ ਅਜਿਹਾ ਤੇਲ ਹੈ ਜੋ ਭਾਰਤੀ ਘਰਾਂ ਵਿੱਚ ਨਿਯਮਿਤ ਤੌਰ 'ਤੇ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਯਕੀਨੀ ਤੌਰ 'ਤੇ ਭੋਜਨ ਦਾ ਸੁਆਦ ਵਧੀਆ ਬਣਾਉਂਦਾ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਰਿਫਾਇੰਡ ਤੇਲ ਦੇ ਕਈ ਵਿਕਲਪ ਹਨ ਜੋ ਖਾਣਾ ਪਕਾਉਣ ਲਈ ਵਰਤੇ ਜਾ ਸਕਦੇ ਹਨ।
ਭੋਜਣ ਬਣਾਉਣ ਲਈ ਸਿਹਤਮੰਦ ਤੇਲ:
ਨਾਰੀਅਲ ਤੇਲ: ਦੱਖਣੀ ਭਾਰਤ ਵਿੱਚ ਨਾਰੀਅਲ ਦਾ ਤੇਲ ਆਮ ਤੌਰ 'ਤੇ ਵਰਤਿਆ ਜਾਂਦਾ ਹੈ ਪਰ ਹੁਣ ਵੱਧ ਤੋਂ ਵੱਧ ਲੋਕ ਇਸ ਤੇਲ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਲੱਗੇ ਹਨ। ਨਾਰੀਅਲ ਦਾ ਤੇਲ ਭਾਰ ਘਟਾਉਣ ਸਮੇਤ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ।
ਜੈਤੂਨ ਦਾ ਤੇਲ: ਜੈਤੂਨ ਦਾ ਤੇਲ ਸਿਹਤਮੰਦ ਤੇਲਾਂ ਵਿੱਚੋਂ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਹੈ। ਇਹ ਐਂਟੀਆਕਸੀਡੈਂਟਸ ਅਤੇ ਸਿਹਤਮੰਦ ਮੋਨੋਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਹੈ। ਇਹ ਵਿਟਾਮਿਨ ਈ ਦਾ ਚੰਗਾ ਸਰੋਤ ਹੈ ਜਿਸ ਦਾ ਸਬੰਧ ਦਿਲ ਦੀ ਚੰਗੀ ਸਿਹਤ ਨਾਲ ਹੈ। ਜੈਤੂਨ ਦੇ ਤੇਲ ਨੂੰ ਗਰਮ ਕਰਨ ਲਈ ਘੱਟ ਗੈਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਤੇਜ਼ ਗੈਸ ਕਰਕੇ ਇਸ ਨੂੰ ਗਰਮ ਕਰਨ 'ਤੇ ਇਹ ਇਸਦੇ ਕੁਝ ਲਾਭਕਾਰੀ ਗੁਣਾਂ ਨੂੰ ਗੁਆ ਸਕਦਾ ਹੈ।
ਘਿਓ: ਘਿਓ ਬਾਰੇ ਲੋਕਾਂ ਦਾ ਹਮੇਸ਼ਾ ਤੋਂ ਵਿਸ਼ਵਾਸ ਸੀ ਕਿ ਇਹ ਸਾਨੂੰ ਮੋਟਾ ਬਣਾਉਂਦਾ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਘਿਓ ਖਾਣ ਨਾਲ ਭਾਰ ਵਧੇਗਾ। ਪਰ ਇਹ ਬਿਲਕੁਲ ਗਲਤ ਹੈ। ਜੇਕਰ ਅਸੀਂ ਇਸਨੂੰ ਸੰਜਮ ਨਾਲ ਲੈਂਦੇ ਹਾਂ, ਤਾਂ ਇਹ ਸਾਡੇ ਲਈ ਅਸਲ ਵਿੱਚ ਲਾਭਦਾਇਕ ਹੈ। ਘਿਓ ਓਮੇਗਾ 3 ਨਾਲ ਭਰਪੂਰ ਹੁੰਦਾ ਹੈ ਜੋ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਤੁਸੀਂ ਤੇਜ਼ੀ ਨਾਲ ਭਾਰ ਘਟਾ ਸਕੋਗੇ।
- Relief From Jaundice Problems: ਜੇਕਰ ਤੁਸੀਂ ਵੀ ਪੀਲੀਆ ਦੀ ਸਮੱਸਿਆਂ ਤੋਂ ਹੋ ਪੀੜਿਤ, ਤਾਂ ਛੁਟਕਾਰਾ ਪਾਉਣ ਲਈ ਅੱਜ ਤੋਂ ਹੀ ਇਨ੍ਹਾਂ ਭੋਜਨਾਂ ਤੋਂ ਬਣਾ ਲਓ ਦੂਰੀ
- Children Ear Pain: ਮੀਂਹ ਦੇ ਮੌਸਮ ਦੌਰਾਨ ਬੱਚਿਆਂ ਨੂੰ ਅਕਸਰ ਕਰਨਾ ਪੈਂਦਾ ਕੰਨ ਦਰਦ ਦੀ ਸਮੱਸਿਆਂ ਦਾ ਸਾਹਮਣਾ, ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
- Diabetes Cases In Children: ਕੋਵਿਡ-19 ਤੋਂ ਬਾਅਦ ਬੱਚਿਆਂ ਵਿੱਚ ਵਧੇ ਟਾਈਪ-1 ਡਾਇਬਟੀਜ਼ ਦੇ ਮਾਮਲੇ, ਰਿਪੋਰਟ ਵਿੱਚ ਹੋਇਆ ਖੁਲਾਸਾ
ਫਲੈਕਸਸੀਡ ਆਇਲ: ਫਲੈਕਸਸੀਡ ਆਇਲ ਵੀ ਰਿਫਾਇੰਡ ਤੇਲ ਦਾ ਵਧੀਆ ਵਿਕਲਪ ਹੈ। ਇਹ ਭੰਗ ਦੇ ਪੌਦੇ ਦੇ ਬੀਜਾਂ ਤੋਂ ਕੱਢਿਆ ਜਾਂਦਾ ਹੈ। ਇਹ ਘੁਲਣਸ਼ੀਲ ਫਾਈਬਰ ਅਤੇ ਓਮੇਗਾ 3 ਨਾਲ ਭਰਪੂਰ ਹੁੰਦਾ ਹੈ ਜਿਸਦੀ ਵਰਤੋ ਕਰਨ ਨਾਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।