ETV Bharat / sukhibhava

ਕਿਤੇ ਜਾਨਲੇਵਾ ਨਾ ਬਣ ਜਾਵੇ 'ਕਿਟੋ' ਡਾਇਟ - ਪੌਸ਼ਟਿਕ ਤੱਤਾਂ

ਹਾਲ ਹੀ ਵਿੱਚ, ਇੱਕ ਖੇਤਰੀ ਮਾਡਲ ਅਤੇ ਅਦਾਕਾਰਾ ਦੀ ਮੌਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਕਿਹਾ ਜਾ ਰਿਹਾ ਹੈ ਕਿ ਉਹ ਭਾਰ ਘਟਾਉਣ ਲਈ ਇੱਕ ਵਿਸ਼ੇਸ਼ ਖੁਰਾਕ 'ਕਿਟੋ' ਦੀ ਪਾਲਣਾ ਕਰ ਰਹੀ ਸੀ। ਈਟੀਵੀ ਭਾਰਤ ਸੁੱਖੀਭਾਵਾ ਟੀਮ ਨੇ ਇਹ ਜਾਣਨ ਲਈ ਪੋਸ਼ਣ ਸਬੰਧੀ ਡਾਕਟਰ ਸੰਗੀਤਾ ਮਾਲੂ ਨਾਲ ਗੱਲਬਾਤ ਕੀਤੀ।

ਤਸਵੀਰ
ਤਸਵੀਰ
author img

By

Published : Oct 15, 2020, 6:15 PM IST

ਫੈਸ਼ਨ ਦਾ ਜ਼ਿਕਰ ਹੁੰਦਿਆਂ ਹੀ ਸਭ ਤੋਂ ਪਹਿਲਾਂ ਜਿਹੜੀ ਚੀਜ ਸਾਡੇ ਮਨ ਵਿੱਚ ਆਉਂਦੀ ਹੈ, ਜੀਣ ਦਾ ਤਰੀਕਾ ਅਤੇ ਕੱਪੜੇ। ਪਰ ਅੱਜ ਕੱਲ੍ਹ ਫ਼ੈਸ਼ਨ ਸਿਰਫ਼ ਇਨ੍ਹਾਂ ਚੀਜਾਂ ਤੱਕ ਸੀਮਿਤ ਨਹੀਂ ਹੈ। ਵੱਖ ਵੱਖ ਕਿਸਮਾਂ ਦੀ ਖੁਰਾਕ, ਭਾਵ, ਖਾਣ ਦੀਆਂ ਖ਼ਾਸ ਕਿਸਮਾਂ, ਵੀ ਫੈਸ਼ਨ ਦਾ ਹਿੱਸਾ ਬਣ ਗਈਆਂ ਹਨ। ਅਜਿਹੀ ਹੀ ਇੱਕ ਖ਼ਾਸ ਖੁਰਾਕ ਕਿਟੋ ਹੈ। ਜੋ ਹਰ ਉਮਰ ਦੇ ਲੋਕਾਂ ਖ਼ਾਸ ਕਰ ਕੇ ਔਰਤਾਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ।

ਪਰ ਮਾਹਿਰ ਮੰਨਦੇ ਹਨ ਕਿ ਪੂਰੀ ਖੁਰਾਕ ਦੀ ਪਰੰਪਰਾ ਨੂੰ ਛੱਡ ਕੇ, ਜੇਕਰ ਇੱਕ ਖ਼ਾਸ ਕਿਸਮ ਦੀ ਖੁਰਾਕ ਸ਼ੈਲੀ ਨੂੰ ਅਪਣਾਇਆ ਜਾਂਦਾ ਹੈ ਤਾਂ ਜਿਸ ਦੇ ਕਾਰਨ ਸ਼ਰੀਰ ਵਿੱਚ ਇੱਕੋ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਵਧੇਰੇ ਵੱਧ ਜਾਂਦੀ ਹੈ, ਇਸਦਾ ਸ਼ਰੀਰ ਉੱਤੇ ਉਲਟ ਅਸਰ ਪੈਂਦਾ ਹੈ। ਐਮਜੀਐਮ ਮੈਡੀਕਲ ਕਾਲਜ ਅਤੇ ਨਹਿਰੂ ਬੱਚਿਆਂ ਦੇ ਹਸਪਤਾਲ ਅਤੇ ਖੋਜ ਕੇਂਦਰ, ਇੰਦੌਰ ਵਿਖੇ ਪੌਸ਼ਟਿਕਤਾ ਦੇ ਡਾਕਰਟ ਸੰਗੀਤਾ ਮਾਲੂ ਦੇ ਅਨੁਸਾਰ ਅਜਿਹੀ ਫੈਸ਼ਨਯੋਗ ਖੁਰਾਕ ਅਪਣਾਉਣਾ ਕਈ ਵਾਰ ਸ਼ਰੀਰ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ।

ਕਿਟੋ ਖੁਰਾਕ ਕੀ ਹੈ

ਡਾਕਟਰ ਸੰਗੀਤਾ ਮਾਲੂ ਕਹਿੰਦੀ ਹੈ ਕਿ ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਅੱਜ ਕੱਲ੍ਹ ਬਹੁਤ ਸਾਰੇ ਲੋਕ ਕਿਟੋ ਖੁਰਾਕ ਬਾਰੇ ਸੋਚਦੇ ਹਨ। ਪਰ ਇਸ ਖੁਰਾਕ ਦਾ ਸਹੀ ਤਰੀਕੇ ਨਾਲ ਪਾਲਣਾ ਕਰਨਾ ਬਹੁਤ ਮੁਸ਼ਕਿਲ ਹੈ। ਡਾਕਟਰ ਮਾਲੂ ਦੱਸਦੇ ਹਨ ਕਿ ਕਿਟੋ ਖੁਰਾਕ ਭਾਰ ਘਟਾਉਣ ਵਿੱਚ ਕਾਰਗਰ ਹੈ, ਬੇਸ਼ਰਤੇ ਇਸ ਨੂੰ ਸਾਰੀਆਂ ਸਾਵਧਾਨੀਆਂ ਵਰਤ ਕੇ ਅਤੇ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰ ਕੇ ਅਪਣਾਇਆ ਜਾਵੇ। ਜੇਕਰ ਅਸੀਂ ਕਿਟੋ ਖੁਰਾਕ ਲਈ ਲੋੜੀਂਦੇ ਨਿਯਮਾਂ ਨੂੰ ਨਹੀਂ ਅਪਣਾਉਂਦੇ ਹਾਂ ਤਾਂ ਇਸ ਦਾ ਸਾਡੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਕਿਟੋ ਖੁਰਾਕ ਦੇ ਕਾਰਨ, ਸਾਡੇ ਗੁਰਦੇ ਪ੍ਰਭਾਵਿਤ ਹੋ ਸਕਦੇ ਹਨ, ਇੱਥੋਂ ਤੱਕ ਕਿ ਉਹ ਖ਼ਰਾਬ ਵੀ ਹੋ ਸਕਦੇ ਹਨ। ਇਹ ਇੱਕ ਉੱਚ ਪ੍ਰੋਟੀਨ ਖੁਰਾਕ ਹੈ। ਜੇਕਰ ਅਸੀਂ ਇਸ ਵਿਸ਼ੇਸ਼ ਖੁਰਾਕ ਨਾਲ ਘੱਟ ਮਾਤਰਾ ਵਿੱਚ ਪਾਣੀ ਪੀਂਦੇ ਹਾਂ ਤਾਂ ਸਾਡੇ ਸ਼ਰੀਰ ਵਿੱਚ ਯੂਰਿਕ ਐਸਿਡ ਵਧਣ ਦਾ ਜੋਖ਼ਮ ਵੀ ਕਾਫ਼ੀ ਵੱਧ ਜਾਂਦਾ ਹੈ। ਨਾਲ ਹੀ, ਸ਼ਰੀਰ ਵਿੱਚ ਕਿਡਨੀ ਸਟੋਨ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਕਿਟੋ ਖੁਰਾਕ ਵਿੱਚ ਰੋਜ਼ਾਨਾ ਘੱਟੋ ਘੱਟ 25 ਗ੍ਰਾਮ ਕਾਰਬੋਹਾਈਡਰੇਟ ਖਾਣਾ ਜ਼ਰੂਰੀ ਹੈ, ਪਰ ਜ਼ਿਆਦਾਤਰ ਲੋਕ ਇਸ ਵਿਸ਼ੇਸ਼ ਖੁਰਾਕ ਦੀ ਪਾਲਣਾ ਕਰ ਕੇ ਫਲ ਅਤੇ ਸਬਜ਼ੀਆਂ ਖਾਣਾ ਘਟਾਉਂਦੇ ਜਾਂ ਛੱਡ ਦਿੰਦੇ ਹਨ। ਜਿਸ ਕਾਰਨ ਸ਼ਰੀਰ ਵਿੱਚ ਜ਼ਰੂਰੀ ਵਿਟਾਮਿਨ ਦੀ ਘਾਟ ਵੀ ਹੋਣ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਕਿਟੋ ਫਲੂ ਦਾ ਖ਼ਤਰਾ ਸ਼ਰੀਰ ਵਿੱਚ ਵੱਧ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪੇਟ ਵਿੱਚ ਦਰਦ, ਚੱਕਰ ਆਉਣੇ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਪਾਚਨ ਪ੍ਰਣਾਲੀ ਉੱਤੇ ਪ੍ਰਭਾਵ

ਡਾਕਟਰ ਸੰਗੀਤਾ ਮਾਲੂ ਦੱਸਦੀ ਹੈ ਕਿ ਸਾਡੀ ਰਵਾਇਤੀ ਭੋਜਨ ਪਲੇਟ ਵਿੱਚ, ਚਾਹੇ ਇਹ ਸ਼ਾਕਾਹਾਰੀ ਜਾਂ ਮਾਸਾਹਾਰੀ ਹੈ, ਸਾਰੇ ਪੌਸ਼ਟਿਕ ਤੱਤ ਬਰਾਬਰ ਰੱਖੇ ਜਾਂਦੇ ਹਨ ਅਤੇ ਲੋੜ ਅਨੁਸਾਰ। ਉਸੇ ਸਮੇਂ, ਅਜਿਹੀ ਵਿਸ਼ੇਸ਼ ਖੁਰਾਕ ਵਿੱਚ, ਪ੍ਰੋਟੀਨ ਦੀ ਮਾਤਰਾ ਅਕਸਰ ਲੋੜੀਂਦੇ ਨਾਲੋਂ ਜ਼ਿਆਦਾ ਹੁੰਦੀ ਹੈ, ਅਤੇ ਕਈ ਵਾਰ ਵਿਟਾਮਿਨ ਦੀ ਮਾਤਰਾ ਵੀ। ਹਾਲਾਂਕਿ, ਸਾਡੀ ਪਾਚਣ ਪ੍ਰਣਾਲੀ ਸਮੇਤ ਸ਼ਰੀਰ ਦੇ ਸਾਰੇ ਪ੍ਰਣਾਲੀਆਂ ਦੀ ਬਣਤਰ ਅਜਿਹੀ ਹੈ ਕਿ ਜੇਕਰ ਕੋਈ ਚੀਜ਼ ਜਾਂ ਪੌਸ਼ਟਿਕ ਤੱਤ ਸਾਡੇ ਸ਼ਰੀਰ ਨੂੰ ਜ਼ਰੂਰਤ ਤੋਂ ਵੱਧ ਪਹੁੰਚਦੇ ਹਨ, ਤਾਂ ਉਹ ਦਸਤ ਅਤੇ ਉਲਟੀਆਂ ਵਰਗੇ ਹੋਰ ਸ਼ਰੀਰਕ ਪ੍ਰਕਿਰਿਆਵਾਂ ਦੁਆਰਾ ਸ਼ਰੀਰ ਤੋਂ ਬਾਹਰ ਕੱਢੇ ਜਾਂਦੇ ਹਨ। ਪਰ ਇਨ੍ਹਾਂ ਪ੍ਰਕਿਰਿਆਵਾਂ ਦੇ ਕਾਰਨ, ਸ਼ਰੀਰ ਵਿੱਚ ਊਰਜਾ ਘੱਟ ਜਾਂਦੀ ਹੈ, ਨਾਲ ਹੀ ਸਾਡੀ ਪਾਚਨ ਪ੍ਰਣਾਲੀ ਦਾ ਵੀ ਵਧੇਰੇ ਨੁਕਸਾਨ ਹੁੰਦਾ ਹੈ। ਜਿਸ ਕਾਰਨ ਸਾਡੇ ਸ਼ਰੀਰ ਦੇ ਪਾਚਨ ਪ੍ਰਣਾਲੀ ਅਧੀਨ ਅੰਗਾਂ ਵਿੱਚ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜੋ ਕਿ ਕਈ ਵਾਰ ਘਾਤਕ ਵੀ ਸਾਬਿਤ ਹੋ ਸਕਦਾ ਹੈ।

ਡਾਕਟਰ ਸੰਗੀਤਾ ਮਾਲੂ ਕਹਿੰਦੀ ਹੈ ਕਿ ਖੁਰਾਕ ਨੂੰ ਓਨਾ ਚਿਰ ਪੂਰਾ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਇਸ ਵਿੱਚ ਸਾਰੇ ਲੋੜੀਂਦੇ ਅਤੇ ਬਰਾਬਰ ਮਾਤਰਾ ਦੇ ਪੌਸ਼ਟਿਕ ਤੱਤ ਸ਼ਾਮਿਲ ਹੋਣ। ਕੋਈ ਵੀ ਖੁਰਾਕ ਜਿਹੜੀ ਸਿਰਫ਼ ਇੱਕ ਕਿਸਮ ਦੀ ਪੋਸ਼ਣ ਪ੍ਰਦਾਨ ਕਰਦੀ ਹੈ ਪੂਰੀ ਖੁਰਾਕ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ ਅਤੇ ਇਹ ਸ਼ਰੀਰ ਤੇ ਨਕਾਰਾਤਮਕ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਲਈ, ਬਿਹਤਰ ਸਿਹਤ ਅਤੇ ਸਿਹਤਮੰਦ ਸ਼ਰੀਰ ਲਈ ਇਹ ਬਹੁਤ ਮਹੱਤਵਪੂਰਣ ਹੈ ਜੇਕਰ ਤੁਸੀਂ ਇੱਕ ਹਲਕਾ ਅਤੇ ਹਜ਼ਮ ਕਰਨ ਯੋਗ ਖੁਰਾਕ ਖ਼ਾਓ ਜੋ ਪੂਰਨ ਪੋਸ਼ਣ ਪ੍ਰਦਾਨ ਕਰਦਾ ਹੈ, ਤਾਂ ਸ਼ਰੀਰ ਤੰਦਰੁਸਤ ਅਤੇ ਸੁੰਦਰ ਬਣ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.