ਹੈਦਰਾਬਾਦ: International Kissing Day ਇੱਕ ਦਿਵਸ ਹੈ, ਜੋ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਮਨਾਇਆ ਗਿਆ ਸੀ। ਪਰ ਕਈਆਂ ਦਾ ਮੰਨਣਾ ਹੈ ਕਿ ਇਹ ਦਿਨ ਪਹਿਲੇ ਵਿਸ਼ਵ ਯੁੱਧ ਦੌਰਾਨ ਮਨਾਇਆ ਗਿਆ ਸੀ। Kiss ਨੂੰ ਲੈ ਕੇ ਸਮਾਜਿਕ ਰਸਮਾਂ ਤੋਂ ਸ਼ੁਰੂ ਹੋ ਕੇ ਕਈ ਗੱਲਾਂ ਹੁੰਦੀਆਂ ਹਨ। ਸਦੀਆਂ ਤੋਂ ਪਿਆਰ ਦੀ ਗਹਿਰਾਈ ਨੂੰ Kiss ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਬੱਚਿਆਂ ਨੂੰ ਜੱਫੀ ਪਾਉਣਾ ਅਤੇ ਬਜ਼ੁਰਗਾਂ ਨੂੰ Kiss ਕਰਨਾ ਪਿਆਰ ਦੇ ਪ੍ਰਤੀਕ ਹਨ ਅਤੇ ਇਸ ਪਿਆਰ ਦੇ ਕਈ ਫਾਇਦੇ ਵੀ ਹਨ।
International Kissing Day ਕਿਵੇਂ ਮਨਾਇਆ ਜਾਵੇ?: International Kissing Day ਮਨਾਉਣ ਲਈ ਆਪਣੇ ਦੋਸਤਾਂ, ਪਰਿਵਾਰ ਅਤੇ ਅਜ਼ੀਜ਼ਾਂ ਨੂੰ ਇਕੱਠੇ ਕਰੋ ਅਤੇ ਉਹਨਾਂ ਨਾਲ Kiss ਕਰੋ। ਇਸ ਨਾਲ ਤੁਹਾਡਾ ਆਪਸ 'ਚ ਹੋਰ ਪਿਆਰ ਵਧੇਗਾ।
ਅਸੀਂ Kiss ਕਰਨਾ ਕਿਉਂ ਪਸੰਦ ਕਰਦੇ ਹਾਂ?: ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅੰਗਰੇਜ਼ੀ, ਚੀਨੀ ਜਾਂ ਸਪੈਨਿਸ਼ ਬੋਲਦੇ ਹੋ। Kiss ਇੱਕ ਅਜਿਹੀ ਚੀਜ਼ ਹੈ ਜਿਸਨੂੰ ਦੁਨੀਆਂ ਭਰ ਦੇ ਲੋਕ ਸਮਝਦੇ ਹਨ ਅਤੇ ਕਦਰ ਕਰਦੇ ਹਨ। ਇਹ ਪਿਆਰ ਦਿਖਾਉਣ ਦਾ ਇੱਕ ਤਰੀਕਾ ਹੈ ਚਾਹੇ ਉਹ ਪਰਿਵਾਰ, ਦੋਸਤ ਜਾਂ ਪ੍ਰੇਮੀ ਨਾਲ ਹੋਵੇ।
Kiss ਕਰਨ ਦੇ ਸਿਹਤ ਲਾਭ ਕੀ ਹਨ?:
ਤੁਹਾਨੂੰ ਖੁਸ਼ ਰੱਖਣ ਵਿੱਚ ਮਦਦ ਕਰਦਾ ਹੈ: ਜਦੋਂ ਤੁਸੀਂ Kiss ਕਰਦੇ ਹੋ, ਤਾਂ ਦਿਮਾਗ ਆਕਸੀਟੌਸੀਨ, ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਰਸਾਇਣ ਛੱਡਦਾ ਹੈ। ਜਿਸ ਨਾਲ ਤੁਸੀਂ ਖੁਸ਼ ਅਤੇ ਉਤਸ਼ਾਹਿਤ ਹੁੰਦੇ ਹੋ। ਇਸ ਤੋਂ ਇਲਾਵਾ ਮੂਡ ਸਵਿੰਗ ਨੂੰ ਕੰਟਰੋਲ ਕਰਨ ਵਿੱਚ ਖੁਸ਼ੀ ਦੇ ਹਾਰਮੋਨਸ ਮਦਦ ਕਰਦੇ ਹਨ।
- Male Fertility: ਵਿਆਹੁਤਾ ਪੁਰਸ਼ ਹੋ ਜਾਣ ਸਾਵਧਾਨ! ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਹੋ ਸਕਦੈ ਬੇਔਲਾਦ ਹੋਣ ਦਾ ਖਤਰਾ
- Cooking Oil: ਜੇਕਰ ਤੁਸੀਂ ਭੋਜਣ ਬਣਾਉਣ ਲਈ ਰਿਫਾਇੰਡ ਤੇਲ ਦੀ ਵਰਤੋਂ ਕਰ ਰਹੇ ਹੋ, ਤਾਂ ਕਈ ਸਮੱਸਿਆਵਾਂ ਦਾ ਹੋ ਜਾਉਗੇ ਸ਼ਿਕਾਰ, ਸਿਹਤਮੰਦ ਰਹਿਣ ਲਈ ਇੱਥੇ ਦੇਖੋ ਤੇਲ ਦੇ ਵਿਕਲਪ
- Relief From Jaundice Problems: ਜੇਕਰ ਤੁਸੀਂ ਵੀ ਪੀਲੀਆ ਦੀ ਸਮੱਸਿਆਂ ਤੋਂ ਹੋ ਪੀੜਿਤ, ਤਾਂ ਛੁਟਕਾਰਾ ਪਾਉਣ ਲਈ ਅੱਜ ਤੋਂ ਹੀ ਇਨ੍ਹਾਂ ਭੋਜਨਾਂ ਤੋਂ ਬਣਾ ਲਓ ਦੂਰੀ
ਤਣਾਅ ਅਤੇ ਚਿੰਤਾ ਤੋਂ ਛੁਟਕਾਰਾ: Kiss ਕੋਰਟੀਸੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਤੰਦਰੁਸਤੀ ਦੀਆਂ ਭਾਵਨਾਵਾਂ ਨੂੰ ਵਧਾਉਂਦਾ ਹੈ ਅਤੇ ਤਣਾਅ ਦੇ ਪੱਧਰ ਨੂੰ ਘਟਾਉਂਦਾ ਹੈ।
ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ: Kiss ਕਰਨ ਨਾਲ ਸਾਡੀਆਂ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ Kiss ਦੌਰਾਨ ਤੁਹਾਡੀ ਦਿਲ ਦੀ ਧੜਕਣ ਵਧ ਜਾਂਦੀ ਹੈ, ਜੋ ਖੂਨ ਦੀਆਂ ਨਾੜੀਆਂ ਨੂੰ ਫੈਲਾਉਂਦੀ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਂਦੀ ਹੈ। ਇਸਦੇ ਨਾਲ ਹੀ Kiss ਦੌਰਾਨ ਕੋਲੇਸਟ੍ਰੋਲ ਦਾ ਪੱਧਰ ਵੀ ਘਟ ਜਾਂਦਾ ਹੈ।