ਕੋਰੋਨਾ ਵਾਇਰਸ ਮਹਾਂਮਾਰੀ ਨੇ ਦੁਨੀਆ ਦੇ ਲੱਖਾਂ ਲੋਕਾਂ ਦੀ ਪੂਰੀ ਰੁਟੀਨ ਨੂੰ ਖ਼ਰਾਬ ਕਰ ਦਿੱਤਾ ਹੈ। ਮਹੀਨਿਆਂ ਤੋਂ ਚੱਲ ਰਹੇ ਕੋਵਿਡ -19 ਦੇ ਕਾਰਨ, ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੈਦ ਰਹਿਣਾ ਪਿਆ ਹੈ, ਉਨ੍ਹਾਂ ਦਾ ਸਮਾਂ ਵਾਇਰਸ ਤੋਂ ਬਚਾਉਣ ਕਰਨ ਬਾਰੇ ਸੋਚਦੇ ਹੋਏ ਹੀ ਗੁਜਰ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਤਣਾਅ, ਚਿੰਤਾ ਅਤੇ ਘਬਰਾਹਟ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਤਾਜ਼ਾ ਰਿਪੋਰਟ ਇਹ ਵੀ ਗਵਾਹੀ ਦਿੰਦੀ ਹੈ ਕਿ ਕੋਵਿਡ -19 ਮਹਾਂਮਾਰੀ ਲੋਕਾਂ ਦੀ ਮਾਨਸਿਕ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਵਾਇਰਸ ਦਾ ਵਿਆਪਕ ਪ੍ਰਭਾਵ ਖਾਸ ਕਰ ਕੇ ਕਾਲੀ ਚਮੜੀ ਵਾਲੇ ਅਤੇ ਏਸ਼ੀਆਈ ਮੂਲ ਦੇ ਨੌਜਵਾਨਾਂ 'ਤੇ ਦੇਖਿਆ ਗਿਆ ਹੈ।
ਅਮਰੀਕਾ ਵਿੱਚ ਸੈਂਟਰ ਫਾਰ ਲਾਅ ਐਂਡ ਸੋਸ਼ਲ ਪਾਲਿਸੀ ਵਿੱਚ ਮਾਨਸਿਕ ਸਿਹਤ ਦੇ ਕੰਮ ਦੀ ਅਗਵਾਈ ਕਰਨ ਵਾਲੀ ਈਸ਼ਾ ਵੀਰਸਿੰਘੇ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਬਹੁਤ ਸਾਰੇ ਭਾਈਚਾਰਿਆਂ ਵਿੱਚ ਮਾਨਸਿਕ ਸਿਹਤ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਸਥਿਤੀ ਵਿਗੜ ਗਈ ਹੈ। ਉਹ ਕਹਿੰਦੀ ਹੈ ਕਿ ਇਕੱਲਾਪਣ, ਆਰਥਿਕ ਤੰਗੀ, ਪੁਲਿਸ ਦੀ ਬੇਰਹਿਮੀ ਅਤੇ ਇਸ ਦੇ ਪ੍ਰਭਾਵਾਂ ਅਤੇ ਏਸ਼ਿਆ-ਵਿਰੋਧੀ ਹਿੰਸਾ ਆਦਿ ਕਾਰਨ ਲੋਕ ਤਣਾਅ ਅਤੇ ਚਿੰਤਤ ਹੋ ਗਏ ਹਨ।
ਜੇਕਰ ਵਧ ਰਹੀ ਚਿੰਤਾ ਅਤੇ ਇਕੱਲੇਪਣ ਨੂੰ ਜੋੜਕੇ ਵੇਖਿਆ ਜਾਂਦਾ ਹੈ, ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਾਨਸਿਕ ਸਿਹਤ ਦੀ ਸਥਿਤੀ ਵਿਗੜ ਗਈ ਹੈ। ਅਜਿਹੀ ਸਥਿਤੀ ਵਿੱਚ ਲੋਕ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਵੀ ਮਜ਼ਬੂਰ ਹੋ ਰਹੇ ਹਨ। ਬਹੁਤ ਸਾਰੇ ਭਾਈਚਾਰਿਆਂ ਵਿੱਚ, ਸਿਹਤ ਦੇਖਭਾਲ ਤੱਕ ਪਹੁੰਚ ਦੀ ਕਮੀ ਮਾਨਸਿਕ ਸਿਹਤ ਦੇਖਭਾਲ ਦੀ ਘਾਟ ਤੱਕ ਵਧੀ ਹੈ।
ਤੁਹਾਨੂੰ ਦੱਸ ਦਈਏ ਕਿ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਦੇ ਕਾਰਨ ਵਿਸ਼ਵ ਦੀ ਆਰਥਿਕਤਾ ਤੇ ਵਿਆਪਕ ਪ੍ਰਭਾਵ ਪੈ ਰਿਹਾ ਹੈ। ਜਿਸ ਕਾਰਨ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਖੋਅ ਜਾਣ ਦੀ ਸਮੱਸਿਆ ਆਈ ਹੈ। ਇਸਦਾ ਸਿੱਧਾ ਅਸਰ ਪਰਿਵਾਰਕ ਤਣਾਅ ਅਤੇ ਮਾਨਸਿਕ ਪਰੇਸ਼ਾਨੀ ਦੇ ਰੂਪ ਵਿੱਚ ਆ ਰਿਹਾ ਹੈ। ਮਾਹਰ ਕਹਿੰਦੇ ਹਨ ਕਿ ਜੇਕਰ ਇਹ ਸੰਕਟ ਲੰਮਾ ਸਮਾਂ ਰਿਹਾ ਤਾਂ ਨਤੀਜੇ ਬਹੁਤ ਘਾਤਕ ਹੋ ਸਕਦੇ ਹਨ।