ਹੈਦਰਾਬਾਦ: ਗਰਭ ਅਵਸਥਾ ਦੌਰਾਨ ਬਜ਼ੁਰਗ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਸਾਵਧਾਨੀਆਂ ਨਾਲ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਅਤੇ ਸੁਰੱਖਿਅਤ ਰਹਿੰਦੇ ਹਨ। ਸਿਹਤਮੰਦ ਰਹਿਣ ਲਈ ਸਿਰਫ਼ ਸਿਹਤਮੰਦ ਭੋਜਨ ਖਾਣਾ, ਕਸਰਤ ਕਰਨਾ ਜਾਂ ਆਰਾਮ ਕਰਨਾ ਹੀ ਕਾਫ਼ੀ ਨਹੀਂ ਸਗੋਂ ਹੋਰ ਵੀ ਕਈ ਗੱਲਾਂ ਦਾ ਗਰਭਵਤੀ ਔਰਤ ਨੂੰ ਧਿਆਨ ਰੱਖਣਾ ਚਾਹੀਦਾ ਹੈ।
ਗਰਭਵਤੀ ਔਰਤਾਂ ਇਨ੍ਹਾਂ ਚੀਜ਼ਾਂ ਤੋਂ ਬਣਾ ਲੈਣ ਦੂਰੀ:
ਪਸ਼ੂਆਂ ਤੋਂ ਦੂਰੀ ਬਣਾਓ: ਕਈ ਔਰਤਾਂ ਨੂੰ ਕੁੱਤੇ-ਬਿੱਲੀ ਬਹੁਤ ਪਸੰਦ ਹੁੰਦੇ ਹਨ। ਪਰ ਗਰਭ ਅਵਸਥਾ ਦੌਰਾਨ ਇਨ੍ਹਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਜੇਕਰ ਤੁਹਾਡੇ ਘਰ ਵਿੱਚ ਕੁੱਤਾ ਜਾਂ ਕੋਈ ਹੋਰ ਪਸ਼ੂ ਹੈ, ਤਾਂ ਉਨ੍ਹਾਂ ਨੂੰ ਸਾਫ਼ ਰੱਖੋ, ਪਰ ਖੁਦ ਉਨ੍ਹਾਂ ਦੀ ਸਾਫ਼ ਸਫ਼ਾਈ ਨਾ ਕਰੋ। ਜਿੱਥੇ ਤੁਸੀਂ ਜ਼ਿਆਦਾ ਬੈਠਦੇ ਅਤੇ ਸੌਦੇ ਹੋ, ਉਸ ਜਗ੍ਹਾਂ ਦੀ ਵੀ ਰੋਜ਼ਾਨਾ ਸਫਾਈ ਕਰਵਾਓ। ਜੇਕਰ ਤੁਹਾਡੇ ਘਰ 'ਚ ਬਿੱਲੀਆਂ ਹਨ, ਤਾਂ ਬਿੱਲੀਆਂ ਗਰਭ ਅਵਸਥਾ ਦੌਰਾਨ ਖਤਰਨਾਕ ਹੋ ਸਕਦੀਆਂ ਹਨ। ਕਈ ਵਾਰ ਇਸ ਕਾਰਨ ਗਰਭਪਾਤ ਜਾਂ ਮਰੇ ਹੋਏ ਬੱਚੇ ਦੇ ਜਨਮ ਦਾ ਖਤਰਾ ਹੋ ਸਕਦਾ ਹੈ ਜਾਂ ਫਿਰ ਬੱਚਾ ਕਈ ਬਿਮਾਰੀਆਂ ਨਾਲ ਪੈਦਾ ਹੋ ਸਕਦਾ ਹੈ।
ਸਿਗਰੇਟ ਤੋਂ ਦੂਰੀ ਬਣਾਓ: ਗਰਭ ਅਵਸਥਾ ਦੌਰਾਨ ਸਿਗਰੇਟ ਬਿਲਕੁਲ ਵੀ ਨਾ ਕਰੋ। ਇਸ ਨਾਲ ਗਰਭਪਾਤ ਹੋਣ ਦਾ ਖਤਰਾ ਜਾਂ ਸਮੇਂ ਤੋਂ ਪਹਿਲਾ ਬੱਚਾ ਹੋਣ ਦਾ ਖਤਰਾ ਰਹਿੰਦਾ ਹੈ। ਇਸਦੇ ਨਾਲ ਹੀ ਸਿਗਰੇਟ ਪੀਣ ਵਾਲੇ ਹੋਰਨਾਂ ਲੋਕਾਂ ਤੋਂ ਵੀ ਦੂਰੀ ਬਣਾਓ।
ਸ਼ਰਾਬ ਨਾ ਪੀਓ: ਸ਼ਰਾਬ ਦਾ ਸੇਵਨ ਵੀ ਹੋਣ ਵਾਲੇ ਬੱਚੇ ਲਈ ਖਤਰਨਾਕ ਹੋ ਸਕਦਾ ਹੈ। ਗਰਭਵਤੀ ਔਰਤ ਨੂੰ ਸ਼ਰਾਬ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਕਿਉਕਿ ਇਸਦਾ ਪ੍ਰਭਾਵ ਬੱਚੇ ਦੇ ਨਰਵਸ ਸਿਸਟਮ 'ਤੇ ਪੈ ਸਕਦਾ ਹੈ। ਇਸ ਨਾਲ ਬੱਚਾ ਕਈ ਗੰਭੀਰ ਸਮੱਸਿਆਵਾਂ ਨਾਲ ਪੈਦਾ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਬਿਨ੍ਹਾਂ ਡਾਕਟਰ ਤੋਂ ਪੁੱਛੇ ਕੋਈ ਵੀ ਦਵਾਈ ਨਹੀ ਖਾਣੀ ਚਾਹੀਦੀ।
- Benefits of Peppermint Oil: ਸਿਰਦਰਦ ਤੋਂ ਲੈ ਕੇ ਵਾਲਾਂ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਪੁਦੀਨੇ ਦਾ ਤੇਲ, ਜਾਣੋ ਇਸਦੇ ਹੋਰ ਅਣਗਿਣਤ ਫਾਇਦੇ
- Carpal Tunnel Syndrome: ਸਾਵਧਾਨ! ਗੁੱਟ ਵਿੱਚ ਦਰਦ ਹੋਣਾ ਇਸ ਸਮੱਸਿਆਂ ਦਾ ਬਣ ਸਕਦੈ ਕਾਰਨ, ਜਾਣੋ ਇਸਦੇ ਲੱਛਣ ਅਤੇ ਇਲਾਜ
- Cavity Home Remedy: ਦੰਦਾਂ 'ਚ ਕੈਵਿਟੀ ਦੇ ਦਰਦ ਕਾਰਨ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗੀ ਰਾਹਤ
ਤੇਜ਼ ਬਦਬੂ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾਓ: ਘਰ ਵਿੱਚ ਰੱਖੀਆਂ ਬਦਬੂਦਾਰ ਚੀਜ਼ਾਂ ਤੋਂ ਵੀ ਦੂਰੀ ਬਣਾਓ। ਇਸ ਕਾਰਨ ਗਰਭ ਅਵਸਥਾ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁਰੂ ਦੇ ਤਿੰਨ ਮਹੀਨੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ, ਤਾਂ ਇਸ ਦੌਰਾਨ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।