ETV Bharat / sukhibhava

Health Tips: ਜੇਕਰ ਤੁਹਾਡਾ ਵੀ ਮੂਡ ਕਦੇ-ਕਦੇ ਖਰਾਬ ਹੋ ਜਾਂਦਾ ਹੈ, ਤਾਂ ਇਨ੍ਹਾਂ ਗੱਲਾਂ ਦੀ ਕਰ ਲਓ ਪਾਲਣਾ, ਠੀਕ ਹੋ ਜਾਵੇਗਾ ਸਾਰਾ ਮੂਡ - skin care tips

ਅਕਸਰ ਸਾਡਾ ਮੂਡ ਉਹ ਗੱਲਾਂ ਸੁਣ ਕੇ ਵਿਗੜ ਜਾਂਦਾ ਹੈ ਜੋ ਸਾਨੂੰ ਪਸੰਦ ਨਹੀਂ ਹੁੰਦੀਆਂ ਜਾਂ ਕੁਝ ਨਕਾਰਾਤਮਕ ਗੱਲਾਂ ਹੁੰਦੀਆ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਾ ਦਿਨ ਉਦਾਸ ਹੀ ਰਹੀਏ। ਤੁਸੀਂ ਕੁਝ ਉਪਾਅ ਅਪਣਾ ਕੇ ਆਪਣਾ ਮੂਡ ਸਹੀ ਕਰ ਸਕਦੇ ਹੋ।

Health Tips
Health Tips
author img

By

Published : Jun 13, 2023, 12:45 PM IST

ਹੈਦਰਾਬਾਦ: ਤੁਹਾਨੂੰ ਨਾ ਤਾਂ ਘਰ ਵਿਚ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਨਾ ਹੀ ਦਫਤਰ ਵਿਚ। ਤੁਸੀਂ ਸਿਰਫ਼ ਇਕੱਲੇ ਬੈਠਣਾ ਪਸੰਦ ਕਰਦੇ ਹੋ ਅਤੇ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਬਹੁਤ ਸਾਰੇ ਲੋਕਾਂ ਦਾ ਮੂਡ ਇਸ ਹੱਦ ਤੱਕ ਖਰਾਬ ਰਹਿੰਦਾ ਹੈ ਕਿ ਉਹ ਖੁਦਕੁਸ਼ੀ ਕਰਨ ਵਾਂਗ ਮਹਿਸੂਸ ਕਰਦੇ ਹਨ। ਇਹ ਸਭ ਡਿਪਰੈਸ਼ਨ ਦੇ ਲੱਛਣ ਹਨ। ਜੇਕਰ ਤੁਹਾਨੂੰ ਅਜਿਹੀ ਹਾਲਤ ਵਿੱਚ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ ਤਾਂ ਇਸ ਦੇ ਲਈ ਅਸੀਂ ਤੁਹਾਨੂੰ ਕੁਝ ਟਿਪਸ ਬਾਰੇ ਦੱਸ ਰਹੇ ਹਾਂ, ਜਿਸਨੂੰ ਅਪਣਾ ਕੇ ਤੁਸੀਂ ਆਪਣਾ ਮੂਡ ਵਧੀਆ ਕਰ ਸਕਦੇ ਹਨ ਅਤੇ ਤੁਸੀਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ।

ਚੰਗਾ ਖਾਣਾ-ਪੀਣਾ: ਸਿਹਤ ਅਤੇ ਮਨ ਦੋਹਾਂ ਨੂੰ ਠੀਕ ਕਰਨ ਲਈ ਚੰਗਾ ਖਾਣਾ-ਪੀਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਸਾਲਮਨ, ਅਖਰੋਟ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ।

ਸ਼ਰਾਬ ਤੋਂ ਛੁਟਕਾਰਾ ਪਾਓ: ਸ਼ਰਾਬ ਦਾ ਸੇਵਨ ਵੀ ਮੂਡ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸ਼ਰਾਬ ਦੇ ਆਦੀ ਹੋ ਤਾਂ ਜਲਦੀ ਤੋਂ ਜਲਦੀ ਇਸ ਤੋਂ ਛੁਟਕਾਰਾ ਪਾ ਲਓ।

ਕੇਲੇ ਅਤੇ ਮੱਛੀ ਨੂੰ ਖੁਰਾਕ 'ਚ ਸ਼ਾਮਲ ਕਰੋ: ਤੁਹਾਨੂੰ ਸੁੱਕੇ ਮੇਵੇ, ਮੱਛੀ ਅਤੇ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਮੈਗਨੀਸ਼ੀਅਮ ਸੇਰੋਟੋਨਿਨ ਦੇ ਉਤਪਾਦਨ ਲਈ ਕੇਲੇ ਅਤੇ ਮੱਛੀ ਦੀ ਖੁਰਾਕ ਵਧਾਓ।

ਪ੍ਰੇਰਣਾਦਾਇਕ ਭਾਸ਼ਣ ਸੁਣੋ: ਆਪਣੇ ਮੂਡ ਨੂੰ ਬਿਹਤਰ ਬਣਾਉਣ ਲਈ ਪ੍ਰੇਰਣਾਦਾਇਕ ਭਾਸ਼ਣ ਸੁਣੋ। ਇਹ ਸੁਝਾਅ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗਾ। ਜੇਕਰ ਤੁਸੀਂ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਓਗੇ ਤਾਂ ਤੁਸੀਂ ਆਸ਼ਾਵਾਦੀ ਰਹੋਗੇ।

ਦੋਸਤਾਂ ਨਾਲ ਹੈਂਗਆਊਟ ਕਰਨ ਦੀ ਯੋਜਨਾ: ਇਸ ਦੇ ਨਾਲ ਹੀ ਜੇਕਰ ਤੁਸੀਂ ਚਾਹੋ ਤਾਂ ਆਪਣੇ ਚੰਗੇ ਦੋਸਤਾਂ ਨਾਲ ਹੈਂਗਆਊਟ ਕਰਨ ਦੀ ਯੋਜਨਾ ਵੀ ਬਣਾ ਸਕਦੇ ਹੋ। ਦੋਸਤਾਂ ਨਾਲ ਸਫ਼ਰ 'ਤੇ ਜਾਣ ਦੀ ਯੋਜਨਾ ਬਣਾਓ। ਸਥਾਨ ਬਦਲਣ ਨਾਲ ਵੀ ਮੂਡ ਵਿੱਚ ਸੁਧਾਰ ਹੋ ਸਕਦਾ ਹੈ।

ਸਿਹਤਮੰਦ ਭੋਜਨ: ਆਪਣੀ ਖੁਰਾਕ ਵਿੱਚ ਵਿਟਾਮਿਨ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਫੋਲਿਕ ਐਸਿਡ ਵਰਗੇ ਸਿਹਤਮੰਦ ਭੋਜਨ ਨੂੰ ਸ਼ਾਮਲ ਕਰੋ। ਇਸ ਨਾਲ ਮੂਡ 'ਚ ਸਥਿਰਤਾ ਆਉਂਦੀ ਹੈ। ਇਹ ਕੁਦਰਤੀ ਤੌਰ 'ਤੇ ਤੁਹਾਡੇ ਮੂਡ ਨੂੰ ਪ੍ਰਭਾਵਤ ਕਰੇਗਾ।

ਧੁੱਪ 'ਚ ਸੈਰ ਕਰੋ: ਜੇਕਰ ਤੁਹਾਡਾ ਮੂਡ ਖਰਾਬ ਹੈ ਤਾਂ ਥੋੜ੍ਹੀ ਦੇਰ ਧੁੱਪ 'ਚ ਸੈਰ ਕਰੋ। ਇਹ ਸਰੀਰ ਵਿੱਚ ਸੇਰੋਟੋਨਿਨ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ।

ਹਰ ਸਮੇਂ ਹਾਸੇ ਅਤੇ ਮਜ਼ਾਕ ਕਰਨ ਵਾਲੇ ਲੋਕਾਂ ਨਾਲ ਬੈਠੋ: ਕਈ ਵਾਰ ਤੁਸੀਂ ਅਜਿਹੇ ਨਕਾਰਾਤਮਕ ਮਾਹੌਲ ਵਿਚ ਰਹਿੰਦੇ ਹੋ ਕਿ ਤੁਸੀਂ ਨਕਾਰਾਤਮਕ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣਾ ਮੂਡ ਖਰਾਬ ਕਰ ਲੈਂਦੇ ਹੋ। ਅਜਿਹੀ ਸਥਿਤੀ ਵਿੱਚ ਉਹਨਾਂ ਲੋਕਾਂ ਦੇ ਨਾਲ ਬੈਠੋ ਜੋ ਹਰ ਸਮੇਂ ਹੱਸਦੇ ਅਤੇ ਮਜ਼ਾਕ ਕਰਦੇ ਹਨ। ਸਕਾਰਾਤਮਕ ਲੋਕਾਂ ਦੇ ਨਾਲ ਬੈਠਣ ਨਾਲ ਤੁਹਾਡਾ ਮੂਡ ਠੀਕ ਹੋ ਸਕਦਾ ਹੈ।

ਗੀਤ ਸੁਣੋ: ਜੇਕਰ ਦਫਤਰ ਜਾਂ ਘਰ 'ਚ ਕਿਸੇ ਚੀਜ਼ ਕਾਰਨ ਤੁਹਾਡਾ ਮੂਡ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਆਪਣਾ ਮਨਪਸੰਦ ਗੀਤ ਸੁਣ ਸਕਦੇ ਹੋ। ਹਾਲਾਂਕਿ ਇਸ ਵਿੱਚ ਸਕਾਰਾਤਮਕ ਸੰਗੀਤ ਸ਼ਾਮਲ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਖਰਾਬ ਮੂਡ ਤੋਂ ਬਾਹਰ ਨਿਕਲਣ ਵਿੱਚ ਮਦਦ ਕਰ ਸਕਦਾ ਹੈ। ਸੰਗੀਤ ਸੁਣਨ ਨਾਲ ਦਿਮਾਗ ਆਪਣੇ ਹਾਰਮੋਨ ਡੋਪਾਮਾਈਨ ਦੇ ਉਤਪਾਦਨ ਨੂੰ ਵਧਾ ਸਕਦੇ ਹਨ। ਇਹ ਮੂਡ ਨੂੰ ਸਹੀ ਕਰਨ ਲਈ ਜਾਣੇ ਜਾਂਦੇ ਹਨ।

ਕਸਰਤ ਕਰੋ: ਜਦੋਂ ਵੀ ਤੁਹਾਡਾ ਮੂਡ ਖਰਾਬ ਹੋਵੇ ਤਾਂ ਕਸਰਤ ਕਰੋ। ਇਸ ਤੋਂ ਤੁਹਾਡੇ ਦਿਮਾਗ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਕਸਰਤ ਕਰਨ ਨਾਲ ਦਿਮਾਗ ਵਿੱਚ ਐਂਡੋਰਫਿਨ ਹਾਰਮੋਨ ਨਿਕਲਦੇ ਹਨ ਜੋ ਤੁਹਾਨੂੰ ਚੰਗਾ ਮਹਿਸੂਸ ਕਰਵਾਉਦੇ ਹਨ।

ਚਾਕਲੇਟ ਖਾਓ: ਚਾਕਲੇਟ ਖਾਣਾ ਮੂਡ ਨੂੰ ਠੀਕ ਕਰਨ ਲਈ ਸਭ ਤੋਂ ਵਧੀਆ ਵਿਕਲਪ ਹੈ। ਕਿਉਂਕਿ ਇਹ ਦਿਮਾਗ ਵਿੱਚ ਸੇਰੋਟੋਨਿਨ ਛੱਡਦਾ ਹੈ, ਜੋ ਸਾਡੇ ਮੂਡ ਨੂੰ ਸੁਧਾਰਦਾ ਹੈ। ਤੁਸੀਂ ਚਾਕਲੇਟ ਖਾ ਕੇ ਆਪਣਾ ਮੂਡ ਠੀਕ ਕਰ ਸਕਦੇ ਹੋ।

ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਨੂੰ ਆਪਣੀ ਸਮੱਸਿਆ ਦੱਸੋ: ਅਕਸਰ ਕਿਸੇ ਨਾ ਕਿਸੇ ਕਾਰਨ ਮੂਡ ਵਿਗੜ ਜਾਂਦਾ ਹੈ। ਅਜਿਹੇ 'ਚ ਜਦੋਂ ਵੀ ਤੁਹਾਡਾ ਮੂਡ ਖਰਾਬ ਹੋਵੇ ਤਾਂ ਇਕੱਲੇ ਰਹਿਣ ਦੀ ਬਜਾਏ ਆਪਣੇ ਦੋਸਤਾਂ ਨੂੰ ਮਿਲੋ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਕਰੋ। ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੋ। ਅਜਿਹਾ ਕਰਨ ਨਾਲ ਤੁਹਾਡਾ ਦਿਲ ਹਲਕਾ ਹੋ ਜਾਵੇਗਾ ਅਤੇ ਤੁਹਾਡਾ ਮੂਡ ਵੀ ਹਲਕਾ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.