ਹੈਦਰਾਬਾਦ: ਅੱਜਕੱਲ ਬਹੁਤ ਘਟ ਉਮਰ 'ਚ ਲੋਕਾਂ ਦੇ ਵਾਲ ਸਫੇਦ ਹੋ ਰਹੇ ਹਨ। ਵੱਡਿਆਂ ਦੇ ਨਾਲ-ਨਾਲ ਜਵਾਨ ਲੋਕਾਂ ਨੂੰ ਵੀ ਇਸ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲ ਸਫ਼ੇਦ ਹੋਣ ਦੇ ਕਾਰਨ ਕਈ ਵਾਰ ਲੋਕਾਂ ਨੂੰ ਸਕੂਲ, ਕਾਲਜ ਜਾਂ ਆਫਿਸ ਵਿੱਚ ਦੋਸਤਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਘਰ ਵਿੱਚ ਹੀ ਸਫ਼ੇਦ ਵਾਲਾਂ ਨੂੰ ਕਾਲਾ ਕਰ ਸਕਦੇ ਹੋ।
ਸਫ਼ੇਦ ਵਾਲਾਂ ਨੂੰ ਕਾਲਾ ਕਰਨ ਦੇ ਘਰੇਲੂ ਉਪਾਅ:-
ਨਾਰੀਅਲ ਤੇਲ ਅਤੇ ਆਂਵਲਾ: ਨਾਰੀਅਲ ਦੇ ਤੇਲ ਵਿੱਚ ਆਂਵਲਾ ਮਿਲਾ ਕੇ ਲਗਾਉਣ ਨਾਲ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ 3 ਚਮਚ ਨਾਰੀਅਲ ਤੇਲ ਲੈ ਕੇ ਉਸ ਵਿੱਚ 2 ਚਮਚ ਆਂਵਲਾ ਪਾਊਡਰ ਮਿਲਾ ਲਓ। ਹੁਣ ਇਸਨੂੰ ਇੱਕ ਭਾਂਡੇ ਵਿੱਚ ਰੱਖ ਕੇ ਉਦੋਂ ਤੱਕ ਗਰਮ ਕਰੋ ਜਦੋ ਤੱਕ ਕਿ ਤੇਲ ਅਤੇ ਪਾਊਡਰ ਚੰਗੀ ਤਰ੍ਹਾਂ ਮਿਲ ਨਾ ਜਾਵੇ। ਇਸ ਤੋਂ ਬਾਅਦ ਤੇਲ ਨੂੰ ਠੰਢਾ ਕਰਕੇ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਮਸਾਜ ਕਰੋ। ਇਸਨੂੰ ਰਾਤ ਭਰ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਸ਼ੈਪੂ ਨਾਲ ਵਾਲ ਧੋ ਲਓ।
- Hing For Skin: ਚਿਹਰੇ ਦੀਆਂ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ, ਜਾਣੋ ਇਸ ਤੋਂ ਫੇਸ ਪੈਕ ਬਣਾਉਣ ਦਾ ਤਰੀਕਾ
- Parenting Tips: ਮਾਪੇ ਹੋ ਜਾਣ ਸਾਵਧਾਨ! ਇਸ ਉਮਰ ਦੇ ਬੱਚਿਆਂ ਨੂੰ ਚਾਹ ਤੋਂ ਰੱਖੋ ਦੂਰ, ਨਹੀਂ ਤਾਂ ਲੱਗ ਸਕਦੀਆਂ ਨੇ ਕਈ ਬਿਮਾਰੀਆਂ
- Health Tips: ਭੁੱਖ ਨਾ ਲੱਗਣ ਕਾਰਨ ਹੋ ਸਕਦੀਆਂ ਨੇ ਕਈ ਸਿਹਤ ਸਮੱਸਿਆਵਾਂ, ਅਪਣਾਓ ਇਹ 6 ਆਦਤਾਂ
ਨਾਰੀਅਲ ਤੇਲ ਵਿੱਚ ਮਹਿੰਦੀ ਦੀਆਂ ਪੱਤੀਆਂ ਮਿਲਾਓ: ਜੇਕਰ ਤੁਸੀਂ ਵੀ ਸਫ਼ੇਦ ਵਾਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਨਾਰੀਅਲ ਦਾ ਤੇਲ ਅਤੇ ਮਹਿੰਦੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਜਦੋਂ ਮਹਿੰਦੀ ਦਾ ਭੂਰਾ ਰੰਗ ਵਾਲਾਂ ਦੀਆਂ ਜੜ੍ਹਾਂ 'ਚ ਪਹੁੰਚਦਾ ਹੈ, ਤਾਂ ਵਾਲ ਪਹਿਲਾ ਦੀ ਤਰ੍ਹਾਂ ਭੂਰੇ ਦਿਖਾਈ ਦੇਣ ਲੱਗਦੇ ਹਨ। ਇਸ ਲਈ ਮਹਿੰਦੀ ਨੂੰ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਵਿੱਚ ਨਾਰੀਅਲ ਦਾ ਤੇਲ ਮਦਦ ਕਰਦਾ ਹੈ। ਇਸ ਲਈ 3-4 ਚਮਚ ਨਾਰੀਅਲ ਦੇ ਤੇਲ ਨੂੰ ਉਬਾਲ ਕੇ ਇਸ ਵਿੱਚ ਮਹਿੰਦੀ ਦੀਆਂ ਪੱਤੀਆਂ ਪਾ ਦਿਓ। ਤੇਲ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਭੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜਦੋਂ ਤੋਲ ਦਾ ਰੰਗ ਹਲਕਾ ਭੂਰਾ ਹੋ ਜਾਵੇ, ਤਾਂ ਇਸਨੂੰ ਠੰਢਾ ਕਰਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ। ਇਸ ਤੋਂ ਬਾਅਦ ਇਸ ਨੂੰ 40-50 ਮਿੰਟ ਜਾ ਇਸ ਤੋਂ ਜ਼ਿਆਦਾ ਸਮੇਂ ਤੱਕ ਲੱਗਾ ਰਹਿਣ ਦਿਓ। ਫਿਰ ਆਪਣੇ ਵਾਲਾਂ ਨੂੰ ਧੋ ਲਓ। ਅਜਿਹਾ ਕਰਨ ਨਾਲ ਵਾਲ ਹੌਲੀ-ਹੌਲੀ ਕਾਲੇ ਹੋ ਜਾਣਗੇ।