ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ ਪਰ ਇਸ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਸਰੀਰ ਦੀ ਬਦਬੂ ਕਾਰਨ ਕਈ ਵਾਰ ਸਾਨੂੰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਗਰਮੀ, ਧੁੱਪ ਅਤੇ ਗਰਮ ਹਵਾ ਨਾਲ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਘਰ ਦੇ ਬਾਹਰ ਹੋਵੇ ਜਾਂ ਅੰਦਰ, ਪਸੀਨਾ ਸਾਡੀ ਸ਼ਾਂਤੀ ਖੋਹ ਸਕਦਾ ਹੈ। ਕਈ ਵਾਰ ਲੋਕਾਂ ਦੇ ਪੈਰਾਂ ਤੋਂ ਬਦਬੂ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਪਸੀਨਾ ਹੁੰਦਾ ਹੈ। ਇਸ ਲਈ ਹੇਠਾਂ ਕੁਝ ਘਰੇਲੂ ਨੁਸਖੇ ਦਿੱਤੇ ਗਏ ਹਨ, ਜਿਸਦੀ ਮਦਦ ਨਾਲ ਤੁਸੀਂ ਪੈਰਾਂ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਬੇਕਿੰਗ ਸੋਡਾ: ਸੋਡੀਅਮ ਕਾਰਬੋਨੇਟ ਨੂੰ ਆਮ ਤੌਰ 'ਤੇ ਬੇਕਿੰਗ ਸੋਡਾ ਕਿਹਾ ਜਾਂਦਾ ਹੈ। ਪੈਰਾਂ ਤੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਦਾ ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਆਸਾਨ ਤਰੀਕਾ ਹੈ। ਇਹ ਪਸੀਨੇ ਦੇ pH ਪੱਧਰ ਨੂੰ ਆਮ ਰੱਖਦਾ ਹੈ ਅਤੇ ਬੈਕਟੀਰੀਆ ਨੂੰ ਨਿਯੰਤਰਿਤ ਕਰਨ ਵਿੱਚ ਪ੍ਰਭਾਵਸ਼ਾਲੀ ਹੈ। ਕੋਸੇ ਪਾਣੀ 'ਚ ਬੇਕਿੰਗ ਸੋਡਾ ਮਿਲਾਓ। ਪੈਰਾਂ ਨੂੰ 15 ਤੋਂ 20 ਮਿੰਟ ਤੱਕ ਪਾਣੀ ਵਿੱਚ ਡੁਬੋ ਕੇ ਰੱਖੋ। ਇਸ ਉਪਾਅ ਨੂੰ ਕੁਝ ਹਫਤਿਆਂ ਤੱਕ ਕਰਨ ਨਾਲ ਫਾਇਦਾ ਹੋਵੇਗਾ।
ਸਫਾਈ ਦਾ ਧਿਆਨ ਰੱਖੋ: ਪੈਰਾਂ 'ਚ ਪਸੀਨਾ ਆਉਣਾ ਆਮ ਗੱਲ ਹੈ ਪਰ ਜੇਕਰ ਪੈਰਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਬਦਬੂ ਜਾਂ ਹੋਰ ਸਮੱਸਿਆਵਾਂ ਦਾ ਹੋਣਾ ਯਕੀਨੀ ਹੈ। ਗਰਮੀ ਹੋਵੇ ਜਾਂ ਸਰਦੀ ਹਰ ਮੌਸਮ ਵਿਚ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਰੋਜ਼ਾਨਾ ਜੁਰਾਬਾਂ ਬਦਲੋ ਅਤੇ ਉਤਾਰਨ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਪੈਰਾਂ 'ਤੇ ਖੁਸ਼ਬੂ ਦੇ ਨਾਲ ਦਵਾਈ ਵਾਲੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
- Vegetable Juices: ਬੀਪੀ ਤੋਂ ਲੈ ਕੇ ਸ਼ੂਗਰ ਤੱਕ ਕਈ ਬਿਮਾਰੀਆਂ ਲਈ ਫ਼ਾਇਦੇਮੰਦ ਹੈ ਘਰ 'ਚ ਬਣਾਏ ਸਬਜ਼ੀਆਂ ਦੇ ਇਹ ਜੂਸ
- Face Pack: ਇਨ੍ਹਾਂ ਘਰੇਲੂ ਫੇਸ ਪੈਕ ਦੀ ਮਦਦ ਨਾਲ ਵਧਾਇਆ ਜਾ ਸਕਦੈ ਚਿਹਰੇ ਦਾ ਗੋਰਾਪਨ
- Curd Benefits: ਦਹੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਫ਼ਾਇਦੇਮੰਦ, ਮਿਲੇਗਾ ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ
ਲਵੈਂਡਰ ਦਾ ਤੇਲ: ਲੈਵੇਂਡਰ ਆਇਲ ਦੀ ਮਹਿਕ ਹੀ ਚੰਗੀ ਨਹੀਂ ਆਉਂਦੀ ਸਗੋਂ ਇਹ ਬੈਕਟੀਰੀਆ ਨੂੰ ਮਾਰਨ ਵਿੱਚ ਵੀ ਮਦਦਗਾਰ ਹੈ। ਇਸ ਤੇਲ 'ਚ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ, ਜੋ ਪੈਰਾਂ ਦੀ ਬਦਬੂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹੁੰਦੇ ਹਨ। ਕੋਸੇ ਪਾਣੀ 'ਚ ਲੈਵੇਂਡਰ ਆਇਲ ਦੀਆਂ ਕੁਝ ਬੂੰਦਾਂ ਪਾਓ ਅਤੇ ਪੈਰਾਂ ਨੂੰ ਕੁਝ ਦੇਰ ਲਈ ਇਸ 'ਚ ਡੁਬੋ ਕੇ ਰੱਖੋ। ਇਸ ਨੂੰ ਦਿਨ 'ਚ ਦੋ ਵਾਰ ਕਰਨ ਨਾਲ ਫਾਇਦਾ ਹੋਵੇਗਾ।
ਅਦਰਕ ਅਤੇ ਸਿਰਕਾ: ਜੇਕਰ ਤੁਸੀਂ ਚਾਹੋ ਤਾਂ ਪਾਣੀ 'ਚ ਸਾਧਾਰਨ ਸਿਰਕਾ ਮਿਲਾ ਕੇ ਇਸ ਨਾਲ ਪੈਰ ਧੋ ਸਕਦੇ ਹੋ ਜਾਂ ਅਦਰਕ ਦੇ ਰਸ ਨੂੰ ਪੈਰਾਂ 'ਤੇ ਰਗੜੋ ਅਤੇ ਫਿਰ ਕੋਸੇ ਪਾਣੀ ਨਾਲ ਪੈਰ ਧੋ ਸਕਦੇ ਹੋ। ਅਜਿਹਾ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਂਦੀ ਹੈ।