ਹੈਦਰਾਬਾਦ: ਖਰਾਬ ਜੀਵਨਸ਼ੈਲੀ ਕਰਕੇ ਸਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਗਲਤ ਭੋਜਨ ਦਾ ਅਸਰ ਬੱਚਿਆਂ 'ਤੇ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਵੱਡੇ ਹੋਣ ਜਾਂ ਫਿਰ ਬੱਚੇ, ਹਰ ਕੋਈ ਜ਼ਿਆਦਾ ਜੰਕ ਫੂਡ ਖਾਣਾ ਪਸੰਦ ਕਰਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੈ। ਜੇਕਰ ਤੁਹਾਡੇ ਵੀ ਬੱਚਿਆਂ ਨੂੰ ਜੰਕ ਫੂਡ ਖਾਣ ਦੀ ਆਦਤ ਹੈ, ਤਾਂ ਕੁਝ ਤਰੀਕੇ ਅਜ਼ਮਾਂ ਕੇ ਤੁਸੀਂ ਆਪਣੇ ਬੱਚੇ ਦੀ ਇਸ ਆਦਤ ਨੂੰ ਖਤਮ ਕਰ ਸਕਦੇ ਹੋ। ਕਿਉਕਿ ਜੇਕਰ ਬੱਚੇ ਜ਼ਿਆਦਾ ਜੰਕ ਫੂਡ ਖਾਂਦੇ ਹਨ, ਤਾਂ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੰਕ ਫੂਡ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਟਿਪਸ:
ਬੱਚਿਆਂ ਦੇ ਖਾਣ-ਪੀਣ ਦੀ ਆਦਤ 'ਚ ਬਦਲਾਅ: ਬੱਚਿਆਂ ਦੀ ਖਾਣ-ਪੀਣ ਦੀ ਆਦਤ ਨੂੰ ਅਚਾਨਕ ਬਦਲਣਾ ਥੋੜ੍ਹਾਂ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਬੱਚਿਆਂ ਨੂੰ ਹੌਲੀ-ਹੌਲੀ ਸਿਹਤਮੰਦ ਭੋਜਨ ਖਾਣ ਦੀ ਆਦਤ ਲਗਵਾਓ। ਤਾਂਕਿ ਉਨ੍ਹਾਂ ਨੂੰ ਸਹੀ ਮਾਤਰਾ 'ਚ ਪੌਸ਼ਟਿਕ ਤੱਤ ਮਿਲ ਸਕਣ।
ਬੱਚਿਆਂ ਦੇ ਪਸੰਦ ਦਾ ਸਿਹਤਮੰਦ ਭੋਜਨ: ਜੇਕਰ ਤੁਹਾਡਾ ਬੱਚਾ ਸਿਹਤਮੰਦ ਭੋਜਨ ਜਿਵੇਂ ਕਿ ਸਬਜ਼ੀ ਖਾਣਾ ਪਸੰਦ ਨਹੀਂ ਕਰਦਾ ਹੈ, ਤਾਂ ਉਸਨੂੰ ਉਨ੍ਹਾਂ ਸਬਜ਼ੀਆਂ 'ਚ ਮਸਾਲੇ ਮਿਲਾ ਕੇ ਦਿਓ। ਦਹੀ ਅਤੇ ਸਾਸ ਦੇ ਨਾਲ ਸਬਜ਼ੀ ਦਿਓ। ਇਸ ਨਾਲ ਬੱਚੇ ਸਿਹਤਮੰਦ ਭੋਜਨ ਖਾਣ ਲੱਗਣਗੇ।
- Eye Flu: ਜੇਕਰ ਅੱਖਾਂ ਵਿੱਚ ਲਾਲੀ, ਸੋਜ ਤੇ ਪਲਕਾਂ ਚਿਪਕ ਜਾਣ, ਤਾਂ ਸਮਝੋ ਹੋ ਸਕਦੈ ਆਈ ਫਲੂ, ਰਹੋ ਸਾਵਧਾਨ
- Benefits Of Eating Saag: ਪੱਥਰੀ ਨੂੰ ਦੂਰ ਕਰਨ ਤੋਂ ਲੈ ਕੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਤੱਕ ਸਾਗ ਖਾਣਾ ਹੋ ਸਕਦੈ ਸਿਹਤ ਲਈ ਫਾਇਦੇਮੰਦ
- Wheatgrass juice Benefits: ਸ਼ੂਗਰ ਤੋਂ ਲੈ ਕੇ ਜਖਮ ਭਰਨ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਕਣਕ ਦੇ ਪੱਤਿਆਂ ਦਾ ਜੂਸ, ਜਾਣੋ ਇਸਦੇ ਹੋਰ ਫਾਇਦੇ
ਬੱਚਿਆਂ ਦੀ ਖੁਰਾਕ 'ਚ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਕਰੋ: ਬੱਚਿਆਂ ਦੇ ਭੋਜਨ 'ਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਸ਼ਾਮਲ ਕਰੋ। ਇਸ ਨਾਲ ਬੱਚੇ ਵਾਧੂ ਕੈਲੋਰੀ ਤੋਂ ਬਚੇ ਰਹਿਣਗੇ ਅਤੇ ਬੱਚਿਆਂ ਨੂੰ ਜੰਕ ਫੂਡ ਖਾਣ ਦੀ ਆਦਤ ਤੋਂ ਵੀ ਛੁਟਕਾਰਾ ਮਿਲੇਗਾ। ਦੁੱਧ, ਅੰਡਾ, ਮੱਛੀ, ਮੀਟ ਅਤੇ ਅਨਾਜ ਜ਼ਿਆਦਾ ਤੋਂ ਜ਼ਿਆਦਾ ਖਾਓ।
ਭੋਜਨ ਖਾਣ ਦਾ ਸਹੀ ਸਮਾਂ ਤੈਅ ਕਰੋ: ਭੋਜਨ ਖਾਣ ਦਾ ਸਹੀ ਸਮਾਂ ਤੈਅ ਕਰੋ। ਹਫਤੇ ਦੇ ਹਿਸਾਬ ਨਾਲ ਮੀਨੂ ਰੱਖੋ। ਤਾਂਕਿ ਬੱਚੇ ਨੂੰ ਹਰ ਰੋਜ਼ ਅਲੱਗ-ਅਲੱਗ ਭੋਜਨ ਖਾਣ ਨੂੰ ਮਿਲੇ। ਬੱਚਿਆਂ ਨੂੰ ਪ੍ਰੋਟੀਨ ਨਾਲ ਭਰਪੂਰ ਭੋਜਨ ਅਤੇ ਪਨੀਰ ਖਾਣ ਨੂੰ ਦਿਓ।